ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਰਿਸ਼ਤੇ 'ਚ ਲੱਗਦੀ ਭੈਣ ਮਨਾਰਾ ਚੋਪੜਾ ਦਾ ਕਹਿਣਾ ਹੈ ਕਿ ਪ੍ਰਿਯੰਕਾ ਦੀ ਸਾਰੀਆਂ ਫਿਲਮਾਂ ਮੀਲ ਦਾ ਪੱਥਰ ਹਨ। ਉਸ ਨੇ ਕਿਹਾ, ''ਮੈਂ ਉਨ੍ਹਾਂ ਦੀਆਂ ਦੋ ਫਿਲਮਾਂ ਬਹੁਤ ਪਸੰਦ ਕਰਦੀ ਹਾਂ, ਜਿਨ੍ਹਾਂ 'ਚੋਂ ਇਕ ਹੈ 'ਬਰਫੀ' ਅਤੇ ਦੂਜੀ ਹੈ 'ਐਤਰਾਜ਼'। ਇਹ ਦੋਵੇਂ ਫਿਲਮਾਂ ਇਕ-ਦੂਜੀ ਤੋਂ ਵੱਖਰੀਆਂ ਹਨ। ਉਂਝ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਮੀਲ ਦਾ ਪੱਥਰ ਹਨ।''
ਪ੍ਰਿਯੰਕਾ ਦੀਆਂ ਫਿਲਮਾਂ ਦੇ ਕਿਰਦਾਰ ਨਿਭਾਉਣ ਸੰਬੰਧੀ ਸਵਾਲ ਦੇ ਜਵਾਬ 'ਚ ਉਸ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਮੈਂ ਇਹੋ ਜਿਹਾ ਕੁਝ ਕਰ ਸਕਦੀ ਹਾਂ। ਹਾਂ, ਮੈਂ ਆਪਣੀ ਭੈਣ ਤੋਂ ਬਹੁਤ ਕੁਝ ਸਿੱਖਦੀ ਹਾਂ ਅਤੇ ਇਸ ਨੂੰ ਆਪਣੀਆਂ ਆਉਣ ਵਾਲੀਆਂ ਫਿਲਮਾਂ 'ਚ ਅਮਲ 'ਚ ਲਿਆ ਸਕਦੀ ਹਾਂ। ਮੈਂ ਫਿਲਮ 'ਬਾਜੀਰਾਵ-ਮਸਤਾਨੀ' 'ਚ ਉਨ੍ਹਾਂ ਦੇ ਕਿਰਦਾਰ ਤੋਂ ਬਹੁਤ ਪ੍ਰਭਾਵਿਤ ਹਾਂ। 'ਬਾਜੀਰਾਵ-ਮਸਤਾਨੀ' ਦੇ ਟ੍ਰਾਇਲ 'ਚ ਮੈਂ ਇਸ ਲਈ ਨਹੀਂ ਗਈ ਕਿਉਂਕਿ ਉਹ ਮੇਰੀ ਭੈਣ ਹੈ, ਸਗੋਂ ਇਸ ਲਈ ਗਈ, ਕਿਉਂਕਿ ਮੈਂ ਉਨ੍ਹਾਂ ਦੀ ਪ੍ਰਸ਼ੰਸ਼ਕ ਹਾਂ ਅਤੇ ਉਨ੍ਹਾਂ ਦੀ ਅਦਾਕਾਰੀ ਪਸੰਦ ਕਰਦੀ ਹਾਂ।''
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਆਪਣੀ ਆਉਣ ਵਾਲੀ ਫਿਲਮ 'ਜੈ ਗੰਗਾਜਲ' 'ਚ ਇਕ ਪੁਲਸ ਅਧਿਕਾਰੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਮਨਾਰਾ ਨੇ ਅੱਗੇ ਇਹ ਵੀ ਕਿਹਾ, ''ਮੈਂ ਇਸ ਫਿਲਮ ਨੂੰ ਦੇਖਣ ਲਈ ਉਤਸ਼ਾਹਿਤ ਹਾਂ ਕਿਉਂਕਿ ਮੈਂ ਭੋਪਾਲ 'ਚ ਸ਼ੂਟਿੰਗ ਦੌਰਾਨ ਗਈ ਸੀ ਅਤੇ ਫਿਲਮ ਦਾ ਸੈੱਟ ਦੇਖਿਆ ਹੈ। ਇਸ ਲਈ ਮੈਂ ਉਨ੍ਹਾਂ ਦ੍ਰਿਸ਼ਾ ਨੂੰ ਪਰਦੇ 'ਤੇ ਦੇਖਣ ਲਈ ਉਤਸ਼ਾਹਿਤ ਹਾਂ।''
ਫਰਹਾਨ ਤੇ ਬਿਗ ਬੀ 'ਚ ਪੈਦਾ ਹੋਏ ਮੱਤਭੇਦ (ਦੇਖੋ ਤਸਵੀਰਾਂ)
NEXT STORY