ਜਲੰਧਰ (ਵੈੱਬ ਡੈਸਕ) — ਪ੍ਰਸਿੱਧ ਅਦਾਕਾਰਾ ਮਾਨਸੀ ਸ਼ਰਮਾ ਤੇ ਅਦਾਕਾਰ ਯੁਵਰਾਜ ਹੰਸ ਅਕਸਰ ਆਪਣੇ ਪੁੱਤਰ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਪੁੱਤਰ ਦੀਆਂ ਤਸਵੀਰਾਂ ਤੇ ਵੀਡੀਓਜ਼ ਅਕਸਰ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਪਸੰਦ ਕੀਤੀਆਂ ਜਾਂਦੀਆਂ ਹਨ। ਹਾਲ ਹੀ 'ਚ ਮਾਨਸੀ ਨੇ ਪੁੱਤਰ ਹਰੀਦਾਨ ਦੀ ਨਵੀਂ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਹਰੀਦਾਨ ਤੇ ਯੁਵਰਾਜ ਨਜ਼ਰ ਆ ਰਹੇ ਹਨ।

ਇਸ ਵੀਡੀਓ 'ਚ ਯੁਵਰਾਜ ਹੰਸ ਕਿਸੇ ਰਾਗ ਨੂੰ ਗੁਣਗੁਣਾ ਰਹੇ ਹਨ। ਹਰੀਦਾਨ ਵੀ ਉਸ ਦੀ ਇਸ ਹਰਕਤ 'ਤੇ ਰਿਐਕਟ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮਾਨਸੀ ਨੇ ਲਿਖਿਆ ਹੈ 'ਮੈਂ ਚਾਹੁੰਦੀ ਹਾਂ ਕਿ ਹਰੀਦਾਨ ਆਪਣੇ ਦਾਦੇ ਵਾਂਗ ਗਾਇਕ ਬਣੇ, ਉਸ ਦੇ ਵੱਡੇ ਪਾਪਾ (ਨਵਰਾਜ ਹੰਸ) ਵਾਂਗ ਰਿਆਜ਼ ਕਰੇ ਅਤੇ ਨਾਨੂੰ ਵਾਂਗ ਸਖ਼ਤ ਮਿਹਨਤ ਕਰੇ। ਪਿਤਾ ਯੁਵਰਾਜ ਹੰਸ ਵਾਂਗ ਵਧੀਆ ਇਨਸਾਨ ਬਣੇ। ਹਰੀਦਾਨ ਦੀ ਇਸ ਹਰਕਤ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ।'
ਦੱਸ ਦਈਏ ਕਿ ਮਾਨਸੀ ਸ਼ਰਮਾ ਵਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਇਸ ਵੀਡੀਓ 'ਤੇ ਕੁਮੈਂਟ ਕਰਕੇ ਪ੍ਰਤੀਕਰਮ ਵੀ ਦੇ ਰਹੇ ਹਨ।
ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ, ਪਿਛਲੇ 11 ਮਹੀਨਿਆਂ ਤੋਂ ਰੀਆ ਕਰ ਰਹੀ ਸੀ ਇਹ ਕੰਮ
NEXT STORY