ਚੰਡੀਗੜ੍ਹ- ਯੋ ਯੋ ਹਨੀ ਸਿੰਘ ਅਕਸਰ ਸੁਰਖੀਆਂ ’ਚ ਰਹੇ ਹਨ, ਫਿਰ ਚਾਹੇ ਕਾਰਨ ਉਨ੍ਹਾਂ ਦੇ ਸ਼ਾਨਦਾਰ ਗੀਤ ਹੋਣ ਜਾਂ ਉਨ੍ਹਾਂ ਦੀ ਪਰਸਨਲ ਲਾਈਫ। ਹਨੀ ਸਿੰਘ ਪਬਲਿਕ ’ਚ ਚਰਚਾ ’ਚ ਹੀ ਰਹੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ’ਤੇ ਵੀ ਹਮੇਸ਼ਾ ਗੱਲ ਹੁੰਦੀ ਰਹੀ ਹੈ। ਹੁਣ ਇਨ੍ਹਾਂ ਗੱਲਾਂ ਨੂੰ ਓ. ਟੀ. ਟੀ. ’ਤੇ ਵੀ ਦਿਖਾਇਆ ਗਿਆ। ਡਾਕੂਮੈਂਟਰੀ ਡਰਾਮਾ ‘ਯੋ ਯੋ ਹਨੀ ਸਿੰਘ : ਫੇਮਸ’ ਰਾਹੀਂ ਜੋ ਨੈੱਟਫਲਿਕਸ ’ਤੇ ਰਿਲੀਜ਼ ਹੋ ਚੁੱਕੀ ਹੈ। ਇਸ ’ਚ ਉਨ੍ਹਾਂ ਦਾ, ਉਨ੍ਹਾਂ ਦੇ ਪਰਿਵਾਰ, ਕਰੀਬੀਆਂ ਅਤੇ ਇੱਥੋਂ ਤੱਕ ਕਿ ਬਾਲੀਵੁੱਡ ਦੇ ਦਿੱਗਜ ਸਿਤਾਰਿਆਂ ਦਾ ਵੀ ਪੱਖ ਦਿਖਾਇਆ ਗਿਆ ਹੈ। ਇਸ ਡਾਕਿਊਮੈਂਟਰੀ ਡਰਾਮਾ ਨੂੰ ਮੋਜ਼ੇਜ਼ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸੇ ਕਾਰਨ ਮੋਜ਼ੇਜ਼ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਮੋਜ਼ੇਜ਼ ਸਿੰਘ
ਹੁਣ ਜਦੋਂ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਤਾਂ ਤੁਹਾਡੀ ਟੈਂਸ਼ਨ ਵਧੀ ਹੈ ਜਾਂ ਘੱਟ ਹੋ ਗਈ ਹੈ?
ਮੈਨੂੰ ਟੈਂਸ਼ਨ ਤਾਂ ਕੋਈ ਨਹੀਂ ਹੈ ਬਲਕਿ ਮੈਂ ਖ਼ੁਸ਼ ਹਾਂ। ਮੈਂ ਇਸ ਡਾਕੂਮੈਂਟਰੀ ਫਿਲਮ ’ਤੇ ਤਿੰਨ ਸਾਲ ਕੰਮ ਕੀਤਾ ਹੈ ਅਤੇ ਇਹ ਮੇਰੀ ਪਹਿਲੀ ਡਾਕੂਮੈਂਟਰੀ ਡਰਾਮਾ ਫਿਲਮ ਹੈ। ਇਸ ਨੂੰ ਬਣਾਉਦੇ ਹੋਏ ਮੈਂ ਅਸਲ ’ਚ ਸਿੱਖਿਆ ਹੈ ਕਿ ਡਾਕੂਮੈਂਟਰੀ ਡਰਾਮਾ ਫਿਲਮ ਕਿਵੇਂ ਬਣਾਈ ਜਾਂਦੀ ਹੈ। ਅਸੀਂ ਇਸ ’ਤੇ ਬਹੁਤ ਮਿਹਨਤ ਕੀਤੀ ਹੈ। ਇਸ ਨੂੰ ਬਣਾਉਦੇ ਸਮੇਂ ਜਿੱਥੇ ਇਕ ਪਾਸੇ ਚਿੰਤਾ ਸੀ ਤਾਂ ਦੂਜੇ ਪਾਸੇ ਇਕ ਉਮੀਦ ਵੀ ਸੀ। ਹੁਣ ਇਹ ਉਮੀਦ ਪੂਰੀ ਹੋਈ ਹੈ ਕਿਉਂਕਿ ਆਡੀਅੰਸ ਤੋਂ ਚੰਗਾ ਰਿਸਪਾਂਸ ਮਿਲਿਆ ਹੈ। ਬਸ ਇਕ ਹੀ ਕ੍ਰਿਟੀਸਿਜ਼ਮ ਹੈ, ਜੋ ਮੈਨੂੰ ਮਿਲਿਆ ਹੈ, ਉਹ ਇਹ ਕਿ ਇਹ ਫਿਲਮ ਇੰਨੀ ਛੋਟੀ ਕਿਉਂ ਹੈ। ਇਸ ਨੂੰ ਲੰਬਾ ਕਿਉਂ ਨਹੀਂ ਬਣਾਇਆ ਗਿਆ ਪਰ ਸਾਨੂੰ ਨੈੱਟਫਲਿਕਸ ਦੀਆਂ ਗਾਈਡਲਾਈਨਜ਼ ਮੰਨਣੀਆਂ ਪੈਂਦੀਆਂ ਹਨ ਅਤੇ ਉਨ੍ਹਾਂ ਨੇ ਜਿੰਨਾ ਟਾਈਮ ਦਿੱਤਾ, ਉਸ ਮੁਤਾਬਿਕ ਇਹ ਫਿਲਮ ਬਣੀ। ਖੈਰ, ਹਾਲੇ ਮੈਂ ਬਹੁਤ ਰਿਲੈਕਸ ਮਹਿਸੂਸ ਕਰ ਰਿਹਾ ਹਾਂ।
ਸਾਲ ਪਹਿਲਾਂ ਯੋ ਯੋ ਹਨੀ ਸਿੰਘ ’ਤੇ ਡਾਕੂਮੈਂਟਰੀ ਡਰਾਮਾ ਬਣਾਉਣ ਦੀ ਸ਼ੁਰੂਆਤ ਕਿਵੇਂ ਹੋਈ?
ਇਹ ਪ੍ਰਾਜੈਕਟ ਮੇਰੇ ਕੋਲ ਤਿੰਨ ਸਾਲ ਪਹਿਲਾਂ ਆਇਆ ਨੈੱਟਫਲਿਕਸ ਰਾਹੀਂ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਸ ’ਤੇ ਕੰਮ ਕਰਨ ਲਈ ਪ੍ਰਫੈਕਟ ਹੋ। ਦਰਅਸਲ ਉਨ੍ਹਾਂ ਨੇ ਮੇਰਾ ਕੰਮ ਦੇਖਿਆ ਸੀ ਵਿੱਕੀ ਕੌਸ਼ਲ ਦੇ ਨਾਲ, ਜੋ ਮੇਰੀ ਪਹਿਲੀ ਫਿਲਮ ਸੀ ‘ਜ਼ੁਬਾਨ’। ਇਹ ਫਿਲਮ ਵੀ ਮਿਊਜ਼ਿਕ ਦੇ ਬਾਰੇ ’ਚ ਹੀ ਸੀ। ਮੈਂ ਮਿਊਜ਼ਿਕ ਨੂੰ ਫਿਲਮ ’ਚ ਜਿਸ ਤਰੀਕੇ ਨਾਲ ਹੈਂਡਲ ਕੀਤਾ, ਉਹ ਉਨ੍ਹਾਂ ਨੂੰ ਪਸੰਦ ਆਇਆ। ਉਨ੍ਹਾਂ ਨੂੰ ਵੀ ਇਸ ਫਿਲਮ ਲਈ ਇਕ ਫਿਕਸ਼ਨ ਡਾਇਰੈਕਟਰ ਹੀ ਚਾਹੀਦਾ ਸੀ ਕਿਉਂਕਿ ਉਨ੍ਹਾਂ ਨੂੰ ਇਸ ’ਚ ਫਿਕਸ਼ਨ ਟੱਚ ਚਾਹੀਦਾ ਸੀ। ਮੈਨੂੰ ਵੈਸੇ ਵੀ ਸਭ ਕੁਝ ਪਲੇਟ ’ਚ ਮਿਲ ਰਿਹਾ ਸੀ ਤਾਂ ਮੈਂ ਸੋਚਿਆ ਮੈਨੂੰ ਇਸ ਤੋਂ ਜ਼ਿਆਦਾ ਕਿੱਥੇ ਮਿਲੇਗਾ। ਵੈਸੇ ਵੀ ਹਨੀ ਸਿੰਘ ਦੀ ਜ਼ਿੰਦਗੀ ’ਤੇ ਇਹ ਫਿਲਮ ਬਣਨੀ ਸੀ ਅਤੇ ਉਨ੍ਹਾਂ ਦੀ ਜ਼ਿੰਦਗੀ ’ਚ ਬਹੁਤ ਸਾਰੇ ਉਤਰਾਅ-ਚੜ੍ਹਾਅ ਆਏ। ਫਿਰ ਬਸ ਮੈਂ ਹਾਂ ਬੋਲਿਆ ਅਤੇ ਕੰਮ ਸ਼ੁਰੂ ਹੋ ਗਿਆ। ਵੈਸੇ ਵੀ ਮੈਂ ਕਦੇ ਡਾਕੂਮੈਂਟਰੀ ਫਿਲਮ ਨਹੀਂ ਬਣਾਈ ਸੀ ਅਤੇ ਇਹ ਮੇਰੇ ਲਈ ਚੰਗਾ ਮੌਕਾ ਸੀ ਇਸ ’ਤੇ ਕੰਮ ਕਰਨ ਦਾ ਤਾਂ ਮੈਂ ਇਹ ਚੈਲੇਂਜ ਕੀਤਾ ਅਤੇ ਫਿਲਮ ਬਣਾਈ।
‘ਯੋ ਯੋ ਹਨੀ ਸਿੰਘ : ਫੇਮਸ’ ਨੂੰ ਬਣਾਉਣ ’ਚ ਕਿਹੜੀਆਂ-ਕਿਹੜੀਆਂ ਚੁਣੌਤੀਆਂ ਆਈਆਂ?
ਯੋ ਯੋ ਅਤੇ ਮੈਂ ਪਹਿਲੀ ਵਾਰ ਮਿਲੇ ਅਕਤੂਬਰ 2021 ’ਚ ਅਤੇ 2 ਘੰਟੇ ਦੀ ਮੀਟਿੰਗ ਤੋਂ ਬਾਅਦ ਹੀ ਅਸੀਂ ਬੈਸਟ ਫ੍ਰੈਂਡ ਬਣ ਗਏ। ਮੈਨੂੰ ਲੱਗਦਾ ਹੈ ਕਿ ਉਹ ਪਹਿਲਾਂ ਹੀ ਇਹ ਗੱਲ ਸਮਝ ਗਏ ਸਨ ਕਿ ਮੈਂ ਇਕ ਹੀ ਚੀਜ਼ ਦਿਖਾਉਣਾ ਚਾਹੁੰਦਾ ਹਾਂ ਅਤੇ ਉਹ ਹੈ ਸੱਚ। ਉਨ੍ਹਾਂ ਨੂੰ ਪਤਾ ਸੀ ਕਿ ਮੈਂ ਇਸ ਦੇ ਪਿੱਛੇ ਭੱਜਾਂਗਾ ਇਸ ਫਿਲਮ ਲਈ। ਉਨ੍ਹਾਂ ਨੇ ਮੈਨੂੰ ਹਰ ਚੀਜ਼ ਸੱਚਾਈ ਨਾਲ ਦੱਸੀ ਕਿਉਂਕਿ ਉਹ ਇਹ ਵੀ ਜਾਣ ਚੁੱਕੇ ਸਨ ਕਿ ਮੈਂ ਕੋਈ ਅਜਿਹੀ ਸੈਂਸੇਸ਼ਨਲ ਫਿਲਮ ਨਹੀਂ ਬਣਾਉਣੀ ਚਾਹੁੰਦਾ, ਜਿਸ ’ਚ ਮੈਂ ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਦਿਖਾਵਾਂਗਾ ਜਾਂ ਇਨ੍ਹਾਂ ਨੂੰ ਕੋਈ ਸਕੈਂਡਲਿਸਟ ਦੇ ਤੌਰ ’ਤੇ ਦਿਖਾਵਾਂਗਾ। ਉਹ ਜਾਣਦੇ ਸੀ ਕਿ ਮੈਂ ਜੋ ਵੀ ਦਿਖਾਵਾਂਗਾ, ਬਿਲਕੁਲ ਦਿਲ ਤੋਂ ਦਿਖਾਵਾਂਗਾ ਅਤੇ ਉਨ੍ਹਾਂ ਨੇ ਵੀ ਹਰ ਚੀਜ਼ ਚੰਗੀ ਤਰ੍ਹਾਂ ਦੱਸੀ। ਕੋਈ ਵੀ ਅਜਿਹਾ ਇਕ ਟਾਪਿਕ ਨਹੀਂ ਹੈ ਜੋ ਡਿਸਕਸ ਨਹੀਂ ਕੀਤਾ। ਸਾਡੇ ਕੋਲ ਇੰਨੀਆਂ ਹੋਰ ਫੁਟੇਜ਼ ਹਨ ਕਿ ਅਸੀਂ ਇਸ ਦਾ ਪਾਰਟ-2 ਆਰਾਮ ਨਾਲ ਬਣਾ ਸਕਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਤਾਂ ਅਸੀਂ ਵਰਤੀਆਂ ਹੀ ਨਹੀਂ ਕਿਉਂਕਿ ਸਾਡੇ ਕੋਲ ਸਿਰਫ਼ 90 ਮਿੰਟ ਸੀ, ਅਸੀਂ ਉਸ ’ਚ ਕੀ ਕੁਝ ਕਰਦੇ।
ਇਹ ਵੀ ਪੜ੍ਹੋ- ਗਾਇਕ ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ
ਪਬਲਿਕ ਹਨੀ ਸਿੰਘ ਨੂੰ ਕਰੀਬ ਤੋਂ ਨਹੀਂ ਜਾਣਦੀ ਪਰ ਤੁਸੀਂ ਜਾਣਦੇ ਹੋ। ਸਭ ਤੋਂ ਚੰਗੀ ਗੱਲ ਕੀ ਹੈ ਉਨ੍ਹਾਂ ’ਚ?
ਉਨ੍ਹਾਂ ਦਾ ਜੋ ਕੁਨੈਕਸ਼ਨ ਹੈ, ਉਨ੍ਹਾਂ ਦੀ ਮਾਂ ਦੇ ਨਾਲ ਉਹ ਬਹੁਤ ਹੀ ਡੀਪ ਅਤੇ ਸੈਂਸੇਟਿਵ ਹੈ। ਉਨ੍ਹਾਂ ਦਾ ਬਹੁਤ ਹੀ ਜ਼ਬਰਦਸਤ ਬੌਂਡ ਹੈ। ਉਹ ਇਕ ਬਹੁਤ ਚੰਗਾ ਬੇਟਾ ਅਤੇ ਭਰਾ ਹੈ ਅਤੇ ਉਨ੍ਹਾਂ ਦੀ ਫੈਮਿਲੀ ਹੀ ਉਨ੍ਹਾਂ ਦੀ ਤਾਕਤ ਹੈ।
ਹਨੀ ਸਿੰਘ ਦੀ ਜ਼ਿੰਦਗੀ ਨੂੰ ਦੇਖ ਕੇ ਕੀ ਤੁਹਾਨੂੰ ਕਦੇ ਆਪਣੀ ਜ਼ਿੰਦਗੀ ਦੇ ਕੋਈ ਕਿੱਸੇ ਯਾਦ ਆਏ?
ਹਨੀ ਸਿੰਘ ਦੇ ਨਾਲ ਰਹਿ ਕੇ ਜੋ ਇਕ ਗੱਲ ਮੈਂ ਸਿੱਖੀ ਹੈ, ਉਹ ਇਹ ਕਿ ਕਦੇ ਹਾਰ ਨਹੀਂ ਮੰਨਣੀ। ਜੇਕਰ ਤੁਸੀਂ ਕੁਝ ਚਾਹੁੰਦੇ ਹੋ ਤਾਂ ਤੁਸੀਂ ਉਸ ਦੇ ਲਈ ਕੁਝ ਕਰੋ। ਜੇਕਰ ਜ਼ਿੰਦਗੀ ਤੁਹਾਨੂੰ ਝੁਕਾਉਂਦੀ ਹੈ ਤਾਂ ਤੁਸੀਂ ਫਿਰ ਵੀ ਖੜ੍ਹੇ ਰਹੋ, ਡਟੇ ਰਹੋ। ਹਾਰ ਕਦੇ ਵੀ ਨਹੀਂ ਮੰਨਣੀ। ਮੇਰੀ ਜ਼ਿੰਦਗੀ, ਮੇਰਾ ਸਫ਼ਰ ਅਲੱਗ ਹੈ। ਮੇਰੇ ਅਲੱਗ ਚੈਲੇਂਜਿਸ ਹਨ। ਮੈਨੂੰ ਸੱਤ ਸਾਲ ਲੱਗੇ ਆਪਣੀ ਪਹਿਲੀ ਫਿਲਮ ਬਣਾਉਣ ’ਚ। ਮੈਂ ਇਸ ਨੂੰ ਸਟ੍ਰਗਲ ਵੀ ਨਹੀਂ ਕਹਾਂਗਾ ਪਰ ਹਾਂ, ਮੈਂ ਇਹ ਬਣਾਈ ਜ਼ਰੂਰ ਕਿਉਂਕਿ ਮੈਂ ਵੀ ਹਾਰ ਨਹੀਂ ਮੰਨੀ ਸੀ। ਮੈਂ ਇਨ੍ਹਾਂ ਹੀ ਚੀਜ਼ਾਂ ਨੂੰ ਹਨੀ ਸਿੰਘ ਦੇ ਨਾਲ ਰੀਲੇਟ ਕੀਤਾ ਸੀ।
ਅੱਗੇ ਕਿਸ ਤਰ੍ਹਾਂ ਦੀਆਂ ਕਹਾਣੀਆਂ ਹਨ, ਜੋ ਤੁਸੀਂ ਸਾਨੂੰ ਸੁਣਾਉਣਾ ਚਾਹੁੰਦੇ ਹੋ?
ਮੈਂ ਖ਼ੁਦ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ। ਮੇਰੀ ਪਹਿਲੀ ਫਿਲਮ ਜ਼ੁਬਾਨ ਇਕ ਮਿਊਜ਼ੀਕਲ ਡਰਾਮਾ ਸੀ। ਅਗਲੀ ਸੀਰੀਜ਼ ‘ਹਿਊਮਨ’ ਸੀ ਜੋ ਡਾਰਕ ਸਾਈਕੋਲੋਜੀਕਲ ਥ੍ਰਿਲਰ ਸੀ। ਫਿਰ ਮੈਂ ‘ਫੇਮਸ’ ਬਣਾਈ ਜੋ ਡਾਕੂਮੈਂਟਰੀ ਡਰਾਮਾ ਹੈ। ਹੁਣ ਅਗਲੀ ਫਿਲਮ ਮੈਂ ਇਨ੍ਹਾਂ ਤੋਂ ਇਕ ਦਮ ਅਲੱਗ ਹੀ ਬਣਾਉਣੀ ਚਾਹੁੰਦਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਦੇਵਾ’ ਦੇ ਨਵੇਂ ਪੋਸਟਰ ’ਚ ਸ਼ਾਹਿਦ ਕਪੂਰ ਦਾ ਦਮਦਾਰ ਡਾਂਸ ਅਵਤਾਰ ਆਇਆ ਨਜ਼ਰ
NEXT STORY