ਮੁੰਬਈ- ਜ਼ੀ ਸਟੂਡੀਓਜ਼ ਅਤੇ ਰਾਏ ਕਪੂਰ ਫਿਲਮਜ਼ ਦੀ ਐਕਸ਼ਨ-ਥ੍ਰਿਲਰ ਫਿਲਮ ‘ਦੇਵਾ’ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵਧਦਾ ਜਾ ਰਿਹਾ ਹੈ। ਪਹਿਲੇ ਪੋਸਟਰ ਨੂੰ ਜ਼ਬਰਦਸਤ ਹੁੰਗਾਰਾ ਮਿਲਣ ਤੋਂ ਬਾਅਦ, ਨਿਰਮਾਤਾਵਾਂ ਨੇ ਸ਼ਾਹਿਦ ਕਪੂਰ ਦੇ ਲੁੱਕ ਦਾ ਇਕ ਨਵਾਂ ਮੋਸ਼ਨ ਪੋਸਟਰ ਜਾਰੀ ਕੀਤਾ ਹੈ, ਜੋ ਹੋਰ ਵੀ ਕਮਾਲ ਕਰਨ ਦਾ ਵਾਅਦਾ ਕਰਦਾ ਹੈ। ਪੋਸਟਰ ’ਚ ਸ਼ਾਹਿਦ ਕਪੂਰ ਦਾ ਬੇਹੱਦ ਰਫ ਅਤੇ ਯੂਨੀਕ ਲੁੱਕ ਦਿਖਾਇਆ ਗਿਆ ਹੈ। ਉਹ ਬੰਦੂਕ ਫੜ ਕੇ ਦਮਦਾਰ ਡਾਂਸ ਪੋਜ਼ ਵਿਚ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ- ਗਾਇਕ ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ
ਉਤਸ਼ਾਹ ਨੂੰ ਹੋਰ ਵਧਾਉਣ ਲਈ ਨਿਰਮਾਤਾ ਇਕ ਵੱਡੇ ਫੈਨ ਈਵੈਂਟ ਦੀ ਤਿਆਰੀ ਕਰ ਰਹੇ ਹਨ ਜੋ 5 ਜਨਵਰੀ ਨੂੰ ਮੁੰਬਈ ਦੇ ਕਾਰਟਰ ਰੋਡ ਐਂਫੀਥੀਏਟਰ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਈਵੈਂਟ ’ਚ ‘ਦੇਵਾ’ ਦਾ ਟੀਜ਼ਰ ਲਾਂਚ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਲਵਯਾਪਾ’ ਦਾ ਟਾਈਟਸ ਟ੍ਰੈਕ ਰਿਲੀਜ਼
NEXT STORY