ਮੁੰਬਈ- ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਗੰਭੀਰ ਹਾਲਤ ਅਤੇ ਉਨ੍ਹਾਂ ਦੇ ਪਰਿਵਾਰ ਦੇ ਬੇਹੱਦ ਨਿੱਜੀ ਭਾਵਨਾਤਮਕ ਪਲਾਂ ਨੂੰ ਦਰਸਾਉਂਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ, ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਧਰਮਿੰਦਰ ਨੂੰ ਸਿਹਤ ਖ਼ਰਾਬ ਹੋਣ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਕੁੱਝ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ, ਉਨ੍ਹਾਂ ਨੂੰ ਬੁੱਧਵਾਰ ਨੂੰ ਛੁੱਟੀ (ਡਿਸਚਾਰਜ) ਮਿਲ ਗਈ, ਅਤੇ ਹੁਣ ਉਨ੍ਹਾਂ ਦਾ ਅੱਗੇ ਦਾ ਇਲਾਜ ਘਰ ਵਿੱਚ ਜਾਰੀ ਹੈ। ਇਸੇ ਦੌਰਾਨ, ਵੀਰਵਾਰ ਨੂੰ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ।
ਇਹ ਵੀ ਪੜ੍ਹੋ: ਸ਼੍ਰੇਆ ਘੋਸ਼ਾਲ ਦੇ ਲਾਈਵ ਸ਼ੋਅ ਦੌਰਾਨ ਮਚੀ ਭਾਜੜ; ਭੀੜ ਹੋਈ ਬੇਕਾਬੂ, ਕਈ ਦਰਸ਼ਕ ਬੇਹੋਸ਼ ਹੋ ਕੇ ਡਿੱਗੇ
ਰਿਪੋਰਟਾਂ ਅਨੁਸਾਰ, ਇਸ ਵੀਡੀਓ ਵਿੱਚ ਧਰਮਿੰਦਰ ਦੀ ਗੰਭੀਰ ਹਾਲਤ ਅਤੇ ਉਨ੍ਹਾਂ ਦੇ ਪਰਿਵਾਰ ਦੇ ਭਾਵਨਾਤਮਕ ਨਿੱਜੀ ਪਲ ਕੈਦ ਸਨ। ਲੀਕ ਹੋਏ ਇਸ ਨਿੱਜੀ ਵੀਡੀਓ ਵਿੱਚ ਧਰਮਿੰਦਰ ਹਸਪਤਾਲ ਦੇ ਬਿਸਤਰੇ 'ਤੇ ਲੇਟੇ ਹੋਏ ਦਿਖਾਈ ਦੇ ਰਹੇ ਸਨ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਵੀਡੀਓ ICU ਵਿੱਚ ਚੋਰੀ ਨਾਲ ਬਣਾਈ ਗਈ ਸੀ। ਉਨ੍ਹਾਂ ਦੇ ਕੋਲ ਉਨ੍ਹਾਂ ਦੇ ਬੇਟੇ ਸੰਨੀ ਦਿਓਲ, ਬੌਬੀ ਦਿਓਲ, ਅਤੇ ਪਰਿਵਾਰ ਦੇ ਹੋਰ ਮੈਂਬਰ ਜਿਵੇਂ ਕਿ ਬੇਟੀਆਂ ਅਜੀਤਾ, ਵਿਜੇਤਾ, ਪੋਤੇ ਕਰਨ ਅਤੇ ਰਾਜਵੀਰ ਖੜ੍ਹੇ ਸਨ। ਕਲਿੱਪ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਚਿਹਰੇ 'ਤੇ ਚਿੰਤਾ ਅਤੇ ਮਾਯੂਸੀ ਸਾਫ਼ ਝਲਕ ਰਹੀ ਸੀ। ਸਭ ਤੋਂ ਵੱਧ ਦਿਲ ਨੂੰ ਛੂਹਣ ਵਾਲਾ ਪਲ ਉਹ ਸੀ ਜਦੋਂ ਧਰਮਿੰਦਰ ਦੀ ਪਹਿਲੀ ਪਤਨੀ, ਪ੍ਰਕਾਸ਼ ਕੌਰ, ਫੁੱਟ-ਫੁੱਟ ਕੇ ਰੋਂਦੀ ਦਿਖਾਈ ਦਿੱਤੀ। ਉਹ ਵਾਰ-ਵਾਰ ਧਰਮਿੰਦਰ ਨੂੰ ਭਾਵੁਕ ਅਪੀਲ ਕਰ ਰਹੀ ਸੀ, "ਬਸ ਇੱਕ ਵਾਰ ਉੱਠ ਜਾਓ, ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ"।
ਇਹ ਵੀ ਪੜ੍ਹੋ: ਵਿਆਹਾਂ ਦੀ ਹੋਣੀ ਚਾਹੀਦੀ ਹੈ 'ਐਕਸਪਾਇਰੀ ਡੇਟ'! ਅਦਾਕਾਰਾ ਕਾਜੋਲ ਦਾ ਵੱਡਾ ਬਿਆਨ
ਕਰਮਚਾਰੀ ਹਿਰਾਸਤ ਵਿੱਚ, ਲੋਕਾਂ ਦਾ ਗੁੱਸਾ
ਇਸ ਵੀਡੀਓ ਦੇ ਲੀਕ ਹੋਣ 'ਤੇ ਮਚੇ ਤਹਿਲਕੇ ਤੋਂ ਬਾਅਦ ਪੁਲਸ ਨੇ ਵੱਡਾ ਐਕਸ਼ਨ ਲਿਆ। ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਨਿੱਜੀ ਪਲ ਰਿਕਾਰਡ ਕਰਨ ਦਾ ਕੰਮ ਹਸਪਤਾਲ ਦੇ ਹੀ ਇੱਕ ਕਰਮਚਾਰੀ ਨੇ ਕੀਤਾ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਕਰਮਚਾਰੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਨਿੱਜੀ ਅਤੇ ਭਾਵਨਾਤਮਕ ਪਲ ਨੂੰ ਰਿਕਾਰਡ ਕਰਕੇ ਲੀਕ ਕਰਨ ਵਾਲੇ ਦੋਸ਼ੀ ਨੂੰ ਇੰਟਰਨੈੱਟ ਉਪਭੋਗਤਾਵਾਂ ਨੇ ਵੀ ਖ਼ੂਬ ਖਰੀਆਂ-ਖੋਟੀਆਂ ਸੁਣਾਈਆਂ ਸਨ।
ਇਹ ਵੀ ਪੜ੍ਹੋ: ਮੁੜ ਵਧੀਆਂ ਕੰਗਨਾ ਰਣੌਤ ਦੀਆਂ ਮੁਸ਼ਕਲਾਂ ! ਕਿਸਾਨਾਂ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਕੇ ਬੁਰੀ ਫਸੀ
ਸ਼੍ਰੇਆ ਘੋਸ਼ਾਲ ਦੇ ਲਾਈਵ ਸ਼ੋਅ ਦੌਰਾਨ ਮਚੀ ਭਾਜੜ; ਭੀੜ ਹੋਈ ਬੇਕਾਬੂ, ਕਈ ਦਰਸ਼ਕ ਬੇਹੋਸ਼ ਹੋ ਕੇ ਡਿੱਗੇ
NEXT STORY