ਮੁੰਬਈ- ਮਿਲਾਪ ਜਾਵੇਰੀ ਦੇ ਨਿਰਦੇਸ਼ਨ ’ਚ ਬਣੀ ਫਿਲਮ ‘ਮਸਤੀ 4’ 21 ਨਵੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ, ਜਿਸ ਨਾਲ ਦਰਸ਼ਕਾਂ ਨੂੰ ਇਕ ਵਾਰ ਫਿਰ ਮਸਤੀ ਅਤੇ ਕਾਮੇਡੀ ਦਾ ਓਵਰਡੋਜ਼ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਵਿਚ ਰਿਤੇਸ਼ ਦੇਸ਼ਮੁਖ, ਵਿਵੇਕ ਓਬਰਾਏ, ਆਫ਼ਤਾਬ ਸ਼ਿਵਦਾਤਾਨੀ, ਸ਼੍ਰੇਆ ਸ਼ਰਮਾ, ਰੂਹੀ ਸਿੰਘ ਅਤੇ ਏਲਨਾਜ਼ ਨੌਰੋਜ਼ੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆ ਰਹੇ ਹਨ। ਫਿਲਮ ਦੀ ਰਿਲੀਜ਼ ਮੌਕੇ ਇਨ੍ਹਾਂ ਸਿਤਾਰਿਆਂ ਨਾਲ ਡਾਇਰੈਕਟਰ ਮਿਲਾਪ ਜਾਵੇਰੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਤਿੰਨੋਂ ਬਹੁਤ ਹੰਢੇ ਹੋਏ ਕਲਾਕਾਰ, ਇਨ੍ਹਾਂ ਸਾਰਿਆਂ ’ਚੋਂ ਸਭ ਤੋਂ ਜ਼ਿਆਦਾ ਮਸਤੀ ਕਰਦੇ ਹਨ ਰਿਤੇਸ਼ : ਮਿਲਾਪ ਜਾਵੇਰੀ
ਪ੍ਰ. ਕਾਮੇਡੀ ਨੂੰ ਸਭ ਤੋਂ ਮੁਸ਼ਕਿਲ ਜਾਨਰ ਕਿਉਂ ਕਿਹਾ ਜਾਂਦਾ ਹੈ?
ਰਿਤੇਸ਼ : ਕਿਸੇ ਨੂੰ ਹਸਾਉਣਾ ਸਭ ਤੋਂ ਮੁਸ਼ਕਿਲ ਕੰਮ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਫਨੀ ਹੋ ਪਰ ਸਾਹਮਣੇ ਵਾਲਾ ਹੱਸ ਨਹੀਂ ਰਿਹਾ ਤਾਂ ਉਸ ਤੋਂ ਦੁਖਦਾਈ ਕੁਝ ਨਹੀਂ।
ਵਿਵੇਕ : ਕਾਮੇਡੀ ਮੇਰੀ ਫੇਵਰੇਟ ਹੈ। ਕਿਸੇ ਦੇ ਚਿਹਰੇ ’ਤੇ ਦੋ ਪਲ ਦੀ ਮੁਸਕਾਨ ਲਿਆਉਣਾ ਆਸਾਨ ਨਹੀਂ ਹੁੰਦਾ। ਇਸ ਫਿਲਮ ਵਿਚ ਅਸੀਂ ਦਿਲੋਂ ਕੋਸ਼ਿਸ਼ ਕੀਤੀ ਹੈ।
ਆਫ਼ਤਾਬ : ਕਾਮੇਡੀ ਕਰਨਾ ਜਿੰਨਾ ਮਜ਼ੇਦਾਰ ਹੈ, ਓਨਾ ਹੀ ਚੁਣੌਤੀਪੂਰਨ ਵੀ ਪਰ 21 ਸਾਲ ਦੀ ਦੋਸਤੀ ਨੇ ਇਸ ਨੂੰ ਆਸਾਨ ਕਰ ਦਿੱਤਾ।
ਪ੍ਰ. ਕੀ ਇੰਨੇ ਸਾਲ ਬਾਅਦ ਸੈੱਟ ’ਤੇ ਆਟੋਪਾਇਲਟ ਮੋਡ ਵਿਚ ਆ ਜਾਂਦੇ ਹੋ?
ਰਿਤੇਸ਼ : ਅਸੀਂ ਤਿੰਨੋਂ ਪਹਿਲੀ ਵਾਰ 2003 ਵਿਚ ਮਿਲੇ ਸੀ, ਅੱਜ 21 ਸਾਲ ਹੋ ਚੁੱਕੇ ਹਨ। ਸਾਡੀ ਦੋਸਤੀ ਅਤੇ ਕਿਰਦਾਰਾਂ ਦੀਆਂ ਲਾਈਨਾਂ ਬਲਰ ਹੋ ਚੁੱਕੀਆਂ ਹਨ। ਲੱਗਦਾ ਹੈ ਕਿ ਅਸਲ ਜ਼ਿੰਦਗੀ ਵਿਚ ਵੀ ਅਸੀਂ ਅਮਰ, ਪ੍ਰੇਮ, ਮੀਤ ਬਣ ਗਏ ਹਾਂ। ਹਰ ਪਾਰਟ ਵਿਚ ਤੁਹਾਨੂੰ ਅੱਗੇ ਦੀ ਕਹਾਣੀ ਦੇਖਣ ਨੂੰ ਮਿਲੇਗੀ। ਇਸ ਹੁਣ ਅਸੀਂ ਇਕ ਪਰਿਵਾਰ ਬਣ ਚੁੱਕੇ ਹਾਂ।
ਵਿਵੇਕ : ਕੈਮਿਸਟਰੀ ਇੰਨੀ ਮਜ਼ਬੂਤ ਹੈ ਕਿ ਇੰਟਰਵਿਊ ਲਈ ਵੀ ਬਿਨਾਂ ਪਲਾਨ ਕੀਤੇ ਤਿੰਨੋਂ ਇਕ ਹੀ ਰੰਗ ਦੇ ਕੱਪੜੇ ਪਾ ਕੇ ਜਾਂਦੇ ਹਾਂ।
ਆਫ਼ਤਾਬ : ਅਸੀਂ ਇੰਨੇ ਸਿੰਕ੍ਰੋਨਾਈਜ਼ਡ ਹੋ ਚੁੱਕੇ ਹਾਂ ਕਿ ਬਿਨਾਂ ਬੋਲੇ ਵੀ ਸਮਝ ਜਾਂਦੇ ਹਾਂ ਕਿ ਸੀਨ ਵਿਚ ਕੀ ਕਰਨਾ ਹੈ।
ਪ੍ਰ. ਫਿਲਮ ਦੀਆਂ ਤਿੰਨੋਂ ਅਦਾਕਾਰਾਂ ਦੇ ਕਿਰਦਾਰਾਂ ਵਿਚ ਕੀ ਖ਼ਾਸ ‘ਕਵਰਕ’ ਹੈ?
ਸ਼੍ਰੇਆ: ਮੈਂ ਆਂਚਲ ਦਾ ਕਿਰਦਾਰ ਨਿਭਾ ਰਹੀ ਹਾਂ, ਜੋ ਬਹੁਤ ਪੋਜੈਸਿਵ ਪਤਨੀ ਹੈ। ਉਹ ਇਕ ਤਕਨਾਲੋਜੀ ਨੂੰ ਵਾਰ-ਵਾਰ ਚੈੱਕ ਕਰਦੀ ਰਹਿੰਦੀ ਹੈ ਕਿ ਉਸ ਦਾ ਪਤੀ ਕਿੱਥੇ ਹੈ। ਫਿਲਮ ਵਿਚ ਦੇਖ ਕੇ ਹਾਸਾ ਰੁਕ ਨਹੀਂ ਸਕੇਗਾ।
ਰੂਹੀ : ਮੇਰਾ ਕਿਰਦਾਰ ਪੂਜਾ-ਪਾਠ ਕਰਨ ਵਾਲੀ ਭਗਵਾਨ ਨਾਲ ਜੁੜੀ ਹੋਈ ਕੁੜੀ ਦਾ ਹੈ। ਥੋੜ੍ਹੀ ਕਨਫਿਊਜ਼ ਰਹਿੰਦੀ ਹੈ ਪਰ ਦਿਲ ਤੋਂ ਬਹੁਤ ਖ਼ੁਸ਼ਮਿਜਾਜ਼।
ਏਲਨਾਜ਼ : ਮੈਂ ਬਿੰਦੀਆਂ ਹਾਂ ਜੋ ਪਿਆਰ ਲਈ ਵੀ ਭੀਖ ਮੰਗ ਸਕਦੀ ਹੈ। ਬਹੁਤ ਫਨੀ ਪਰ ਬਹੁਤ ਪਿਆਰਾ ਕਿਰਦਾਰ।
ਪ੍ਰ. ਕਾਮੇਡੀ ਸੀਨ ਵਿਚ ਜਦੋਂ ਲਾਜਿਕ ਨਾ ਹੋਵੇ ਉਦੋਂ ਕਿਵੇਂ ਰੀਐਕਟ ਕਰਦੇ ਹੋ?
ਮਿਲਾਪ ਜਾਵੇਰੀ : ਇਹ ਤਿੰਨੇ ਇੰਨੀ ਨੈਚੁਰਲ ਕਾਮੇਡੀ ਕਰਦੇ ਹਨ ਕਿ ਮੈਨੂੰ ਸਮਝਾਉਣ ਦੀ ਲੋੜ ਹੀ ਨਹੀਂ ਪੈਂਦੀ। ਕਦੇ-ਕਦੇ ਤਾਂ ਰੋਕਣਾ ਪੈਂਦਾ ਹੈ। ਇਹ ਲੋਕ ਫਰੰਟ ਫੁੱਟ ’ਤੇ ਨਹੀਂ ਬਾਲਰ ਦੀ ਕ੍ਰੀਜ਼ ’ਤੇ ਜਾ ਕੇ ਹੀ ਸਿਕਸ ਮਾਰਦੇ ਹਨ। ਇਹ ਲੋਕ ਬਹੁਤ ਨਿਪੁੰਨ ਕਲਾਕਾਰ ਹਨ। ਇਨ੍ਹਾਂ ਸਭ ਵਿਚ ਸਭ ਤੋਂ ਜ਼ਿਆਦਾ ਰਿਤੇਸ਼ ਮਸਤੀ ਕਰਦੇ ਹਨ। ਅਸੀਂ ਤਾਂ ਸਾਈਡ ਹੋ ਜਾਂਦੇ ਹਾਂ ਪਰ ਇਹ ਬਹੁਤ ਹੀ ਚੰਗੀ ਗੱਲ ਹੈ ਤੇ ਸੈੱਟ ’ਤੇ ਵੀ ਮਾਹੌਲ ਕਾਫ਼ੀ ਪਾਜ਼ੀਟਿਵ ਹੋ ਜਾਂਦਾ ਹੈ।
ਪ੍ਰ. ਸ਼ੂਟ ਦੌਰਾਨ ਸਾਰਿਆਂ ਦੀ ਕੋਰ ਮੈਮੋਰੀ ਕੀ ਰਹੀ?
ਰਿਤੇਸ਼: ਏਲਨਾਜ਼ ਦਾ ਹਾਸਾ। ਹਰ ਪਾਸੇ ਗੂੰਜਦਾ ਰਹਿੰਦਾ ਸੀ।
ਵਿਵੇਕ: ਲਾਂਗ ਡਰਾਈਵਸ। ਅਸੀਂ ਸਭ ਇਕ ਵੈਨ ਵਿਚ ਹੁੰਦੇ ਸੀ ਅਤੇ ਮਿਲਾਪ ਨੂੰ ਡੇਢ ਘੰਟੇ ਤੱਕ ਸਾਡੇ ਨਾਲ ਰਹਿ ਕੇ ਸਾਡੀਆਂ ਗੱਲਾਂ ਝੱਲਣੀਆਂ ਪੈਂਦੀਆਂ ਸੀ।
ਮਿਲਾਪ : ਮੇਰੀ ਕੋਰ ਮੈਮੋਰੀ ਉਹ ਹੈ ਜਦੋਂ ਅਸੀਂ ਸ਼ੂਟ ਦੀ ਲੋਕੇਸ਼ਨ ’ਤੇ ਜਾਣ ਲਈ ਲਾਂਗ ਡਰਾਈਵ ਕਰਦੇ ਹੋਏ ਜਾਂਦੇ ਹਾਂ। ਉਥੇ ਜਾ ਕੇ ਇਹ ਲੋਕ ਮੈਨੂੰ ਸਹਿੰਦੇ ਸਨ। ਮੇਰੇ ਤਿੰਨ ਗੁਰੂ ਹਨ ਰਿਤੇਸ਼, ਵਿਵੇਕ ਅਤੇ ਆਫ਼ਤਾਬ। ਮੈਂ ਸਮਝਾਉਣ ਨਹੀਂ ਜਾਂਦਾ, ਇਹ ਮੈਨੂੰ ਸਮਝਾਉਂਦੇ ਹਨ ਕਿ ਸ਼ਾਟ ਵਿਚ ਕੀ ਕਰਨਾ ਚਾਹੀਦਾ ਹੈ।
ਆਫ਼ਤਾਬ : ਮੇਰੀਆਂ ਯਾਦਾਂ ਖਾਣ ਨਾਲ ਜੁੜੀਆਂ ਹਨ। ਮੈਂ ਹਰ ਸਮੇਂ ਸੋਚਦਾ ਸੀ ਕਿ ਖਾਣਾ ਕਦੋਂ ਆਵੇਗਾ?
ਪ੍ਰ. ਅਦਾਕਾਰਾਂ ਨਾਲ ਕਾਮੇਡੀ ਦਾ ਤਾਲਮੇਲ ਕਿਵੇਂ ਦਾ ਰਿਹਾ?
ਰਿਤੇਸ਼ : ਕਾਮੇਡੀ ਇਕ ਸਿਮਫਨੀ ਦੀ ਤਰ੍ਹਾਂ ਹੈ। ਹਰ ਨੋਟ ਸਹੀ ਹੋਣਾ ਚਾਹੀਦਾ ਹੈ ਨਹੀਂ ਤਾਂ ਪੰਚ ਮਰ ਜਾਂਦਾ ਹੈ। ਤਿੰਨੇ ਕੁੜੀਆਂ ਇੰਨੀਆਂ ਚੰਗੀਆਂ ਸਨ ਕਿ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਸੀਨ ਵਿਗੜਿਆ ਹੋਵੇ। ਉਨ੍ਹਾਂ ਨੇ ਆਪਣੇ ਅੰਦਾਜ਼ ਨਾਲ ਕਾਮੇਡੀ ਨੂੰ ਨਵਾਂ ਫਲੇਵਰ ਦਿੱਤਾ।
ਆਫ਼ਤਾਬ : ਇਕ ਸੀਨ ਵਿਚ ਇਹ ਤਿੰਨੋਂ ( ਰਿਤੇਸ਼, ਵਿਵੇਕ, ਆਫ਼ਤਾਬ) ਰੂਹੀ ਅਤੇ ਨਿਸ਼ਾਂਤ ਨਾਲ ਵੱਖ-ਵੱਖ ਡਿਸਗਾਈਜ਼ ਵਿਚ ਹਨ ਪੂਰੀ ਪਾਗ਼ਲਪੰਤੀ। ਮੈਂ ਸਿਰਫ਼ ਐਕਸ਼ਨ ਕਿਹਾ ਬਾਕੀ ਇਨ੍ਹਾਂ ਨੇ ਹੰਗਾਮਾ ਮਚਾ ਦਿੱਤਾ।
ਦੂਜੀ ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਸੋਨਮ ਕਪੂਰ ਨੇ ਕਰਵਾਇਆ ਗਲੈਮਰਸ ਫੋਟੋਸ਼ੂਟ, ਤਸਵੀਰਾਂ ਹੋਈਆਂ ਵਾਇਰਲ
NEXT STORY