ਮੁੰਬਈ (ਬਿਊਰੋ) - ਮੈਟ੍ਰਿਕਸ ਫਾਈਟ ਨਾਈਟ, ਫਾਈਟ ਦੇ ਪ੍ਰਸ਼ੰਸਕਾਂ ਲਈ ਸਾਲ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਨਾਈਟ ਆਖਰਕਾਰ ਆ ਹੀ ਗਈ। 11ਵਾਂ ਐਡੀਸ਼ਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਡਾ ਅਤੇ ਬਿਹਤਰ ਹੈ। ਵੱਡੀ ਨਾਈਟ ਤੋਂ ਠੀਕ ਪਹਿਲਾਂ ਆਇਸ਼ਾ ਸ਼ਰਾਫ, ਕ੍ਰਿਸ਼ਨਾ ਸ਼ਰਾਫ ਅਤੇ ਕੋਚ ਐਲਨ ਫਰਨਾਂਡਿਸ ਨੇ ਦਿੱਲੀ ਵਿਚ ਇਕ ਪ੍ਰੈੱਸ ਕਾਨਫਰੰਸ ਕੀਤੀ।
ਆਇਸ਼ਾ ਕਹਿੰਦੀ ਹੈ, ‘11ਵਾਂ ਐਡੀਸ਼ਨ ਵੱਡਾ, ਬਿਹਤਰ ਹੈ ਅਤੇ ਇਸ ਵਿਚ ਬਹੁਤ ਕੁਝ ਰੱਖਿਆ ਹੋਇਆ ਹੈ। ਜੇਕਰ ਤੁਸੀਂ ਦਿੱਲੀ ਵਿਚ ਹੋ, ਤਾਂ 31 ਮਾਰਚ ਨੂੰ ਸ਼ਾਮ 6.00 ਵਜੇ ਤਾਲਕਟੋਰਾ ਸਟੇਡੀਅਮ ਵਿਚ ਮੈਚਾਂ ਨੂੰ ਲਾਈਵ ਦੇਖ ਸਕਦੇ ਹੋ। ਇਹ ਯਕੀਨੀ ਤੌਰ ’ਤੇ ਤੁਹਾਡੇ ਲਈ ਮਨੋਰੰਜਨ।
ਕ੍ਰਿਸ਼ਨਾ ਦਾ ਕਹਿਣਾ ਹੈ, ‘ਸਾਡੀ ਐੱਮ. ਐੱਫ. ਐੱਨ. ਫਾਈਟ ਨਾਈਟਸ ਦਾ ਕ੍ਰੇਜ਼ ਹੁਣ ਹੋਰ ਵਧਿਆ ਹੈ। ਮੇਰਾ ਮੰਨਣਾ ਹੈ ਕਿ ਅਸੀਂ ਇਕ ਵਾਰ ਫਿਰ ਆਪਣੇ ਆਪ ਨੂੰ ਪਛਾੜ ਲਿਆ ਹੈ ਅਤੇ ਸਾਨੂੰ ਤੁਹਾਡੇ ਲਈ ਰੋਮਾਂਚਕ ਮਨੋਰੰਜਨ ਦੀ ਇਕ ਰਾਤ ਪੇਸ਼ ਕਰਨ ’ਤੇ ਬਹੁਤ ਮਾਣ ਹੈ।’
ਐਲਨ ਦਾ ਕਹਿਣਾ ਹੈ, ‘ਇਹ ਯਕੀਨੀ ਤੌਰ ’ਤੇ ਦੇਸ਼ ’ਤੇ ਹਾਵੀ ਹੋ ਰਿਹਾ ਹੈ। ਆਪਣੀਆਂ ਸੀਟ ਬੈਲਟਾਂ ਨੂੰ ਬੰਨ੍ਹੋ ਕਿਉਂਕਿ ਇਹ ਤਜਰਬਾ ਇਕ ਰੋਮਾਂਚਕ ਰੋਲਰਕੋਸਟਰ ਰਾਈਡ ਹੋਣ ਜਾ ਰਿਹਾ ਹੈ।’ ਐੱਮ. ਐੱਫ. ਐੱਨ. 11ਵਾਂ ਐਡੀਸ਼ਨ 31 ਮਾਰਚ 2023 ਨੂੰ ਹੋਵੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਉਮਰ ਨੂੰ ਮਾਤ ਦੇ ਰਹੇ ਸ਼ਾਹਰੁਖ ਖ਼ਾਨ, ਲੋਕਾਂ ਨੇ ਭੁਲੇਖੇ ’ਚ ਸਮਝ ਲਿਆ ਆਰੀਅਨ ਖ਼ਾਨ
NEXT STORY