ਐਂਟਰਟੇਨਮੈਂਟ ਡੈਸਕ- ਤੇਲਗੂ ਸਿਨੇਮਾ ਦੇ ਮੈਗਾਸਟਾਰ ਚਿਰੰਜੀਵੀ ਇੱਕ ਗੰਭੀਰ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੇ ਹੈਦਰਾਬਾਦ ਸਾਈਬਰ ਕ੍ਰਾਈਮ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰ ਦੀ ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ ; ਕਿਡਨੀ ਫੇਲ੍ਹ ਨਹੀਂ, ਇਸ ਕਾਰਨ ਦੁਨੀਆ ਨੂੰ ਕਿਹਾ ਅਲਵਿਦਾ
AI ਨਾਲ ਬਣੇ ਅਸ਼ਲੀਲ ਵੀਡੀਓਜ਼ ਦਾ ਖੁਲਾਸਾ
ਅਧਿਕਾਰੀਆਂ ਨੇ ਦੱਸਿਆ ਕਿ ਅਦਾਕਾਰ ਨੇ ਇਹ ਸ਼ਿਕਾਇਤ ਉਸ ਸਮੇਂ ਦਰਜ ਕਰਵਾਈ ਜਦੋਂ ਕਈ ਪੋਰਨੋਗ੍ਰਾਫਿਕ ਵੈਬਸਾਈਟਾਂ 'ਤੇ ਉਨ੍ਹਾਂ ਦੇ ਅਸ਼ਲੀਲ ਵੀਡੀਓ ਕੰਟੈਂਟ ਸਾਹਮਣੇ ਆਏ। ਚਿਰੰਜੀਵੀ ਨੇ ਦੱਸਿਆ ਹੈ ਕਿ ਇਹ ਸਾਰੇ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣੇ ਡੀਪਫੇਕ ਵੀਡੀਓਜ਼ ਹਨ, ਜੋ ਅਸ਼ਲੀਲ ਵੈੱਬਸਾਈਟਾਂ 'ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ।
ਪਰਿਵਾਰ ਅਤੇ ਅਕਸ਼ ਨੂੰ ਪਹੁੰਚਿਆ ਨੁਕਸਾਨ
ਆਪਣੀ ਸ਼ਿਕਾਇਤ ਵਿੱਚ ਚਿਰੰਜੀਵੀ ਨੇ ਕਿਹਾ ਕਿ ਇਨ੍ਹਾਂ ਡੀਪਫੇਕ ਪੋਰਨੋਗ੍ਰਾਫਿਕ ਵੀਡੀਓਜ਼ ਨੇ ਉਨ੍ਹਾਂ ਦੀ ਸਖਤ ਮਿਹਨਤ ਨਾਲ ਕਮਾਈ ਗਈ ਪ੍ਰਤਿਸ਼ਠਾ ਨੂੰ 'ਗੰਭੀਰ ਅਤੇ ਨਾ ਪੂਰਾ ਹੋਣ ਵਾਲਾ ਨੁਕਸਾਨ' ਪਹੁੰਚਾਇਆ ਹੈ।
ਚਿਰੰਜੀਵੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ: "ਇਨ੍ਹਾਂ ਮਨਘੜਤ ਵੀਡੀਓਜ਼ ਦੀ ਵਰਤੋਂ ਮੈਨੂੰ ਅਸ਼ਲੀਲ ਅਤੇ ਭੱਦੇ ਤਰੀਕੇ ਨਾਲ ਦਿਖਾਉਣ ਲਈ, ਬਦਨੀਤੀ ਭਰੇ ਅੰਦਾਜ਼ ਨਾਲ ਕੀਤੀ ਜਾ ਰਹੀ ਹੈ, ਜਿਸ ਨਾਲ ਜਨਤਾ ਦੀ ਧਾਰਨਾ ਵਿਗੜ ਰਹੀ ਹੈ ਅਤੇ ਦਹਾਕਿਆਂ ਦੇ ਅਕਸ ਨੂੰ ਠੇਸ ਪਹੁੰਚ ਰਿਹਾ ਹੈ"। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਕਾਰਵਾਈ ਨਾ ਸਿਰਫ਼ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਨਿੱਜੀ ਅਤੇ ਭਾਵਨਾਤਮਕ ਤੌਰ 'ਤੇ ਨੁਕਸਾਨ ਦਿੰਦੀ ਹੈ, ਬਲਕਿ ਆਮ ਜਨਤਾ ਨੂੰ ਵੀ ਗੁੰਮਰਾਹ ਕਰਦੀ ਹੈ।
ਇਹ ਵੀ ਪੜ੍ਹੋ- ਚੰਗੀ ਖ਼ਬਰ! ICU 'ਚੋਂ ਬਾਹਰ ਆਏ ਸ਼੍ਰੇਅਸ ਅਈਅਰ, ਜਾਣੋ ਹੁਣ ਕਿਵੇਂ ਹੈ 'ਸਰਪੰਚ ਸਾਬ੍ਹ' ਦੀ ਸਿਹਤ
ਅਪਰਾਧਿਕ ਕਾਰਵਾਈ ਅਤੇ ਬਲੌਕ ਕਰਨ ਦੀ ਮੰਗ
ਆਪਣੀ ਸ਼ਿਕਾਇਤ ਵਿੱਚ ਚਿਰੰਜੀਵੀ (ਜੋ ਕਿ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਦੇ ਵੱਡੇ ਭਰਾ ਹਨ) ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਫਰਜ਼ੀ ਵੀਡੀਓਜ਼ ਨੂੰ ਬਣਾਉਣ, ਅੱਪਲੋਡ ਕਰਨ ਅਤੇ ਪ੍ਰਸਾਰਿਤ ਕਰਨ ਵਿੱਚ ਸ਼ਾਮਲ ਲੋਕਾਂ ਖਿਲਾਫ਼ ਤੁਰੰਤ ਅਪਰਾਧਿਕ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਵੈਬਸਾਈਟਾਂ ਅਤੇ ਇੰਟਰਨੈੱਟ 'ਤੇ ਚੱਲ ਰਹੇ ਮਨਘੜਤ ਕੰਟੈਂਟ ਨੂੰ ਤੁਰੰਤ ਬਲਾਕ ਕਰਨ ਅਤੇ ਹਟਾਉਣ ਦੀ ਵੀ ਮੰਗ ਕੀਤੀ ਹੈ।
ਚਿਰੰਜੀਵੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਈ.ਟੀ. ਐਕਟ ਦੀ ਧਾਰਾ 67 ਅਤੇ 67A ਸਮੇਤ ਭਾਰਤੀ ਨਿਆ ਸੰਹਿਤਾ ਅਤੇ ਔਰਤਾਂ ਦੇ ਅਸ਼ਲੀਲ ਚਿਤਰਣ ਅਧਿਨਿਯਮ ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦੁਸਾਂਝਾਵਾਲੇ ਦੇ ਕੰਸਰਟ 'ਚ ਵੱਡਾ ਵਿਵਾਦ, ਜਾਣੋ ਕੀ ਹੈ ਪੂਰਾ ਮਾਮਲਾ
'ਪਰਸਨੈਲਿਟੀ ਰਾਈਟਸ' ਦੀ ਸੁਰੱਖਿਆ
ਇਹ ਸ਼ਿਕਾਇਤ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਚਿਰੰਜੀਵੀ ਨੇ ਪਿਛਲੇ ਦਿਨੀਂ 'ਪਰਸਨੈਲਿਟੀ ਰਾਈਟਸ' ਦੀ ਸੁਰੱਖਿਆ ਲਈ ਹੈਦਰਾਬਾਦ ਸਿਟੀ ਸਿਵਲ ਕੋਰਟ ਵਿੱਚ ਅਰਜ਼ੀ ਵੀ ਪਾਈ ਸੀ। ਅਦਾਲਤ ਨੇ 26 ਸਤੰਬਰ 2025 ਦੇ ਇੱਕ ਆਦੇਸ਼ ਰਾਹੀਂ ਉਨ੍ਹਾਂ ਦੇ ਹੱਕ ਵਿੱਚ ਅੰਤਰਿਮ ਮਨਾਹੀ ਹੁਕਮ ਜਾਰੀ ਕੀਤਾ ਹੈ। ਇਸ ਆਦੇਸ਼ ਵਿੱਚ ਜ਼ੋਰ ਦਿੱਤਾ ਗਿਆ ਸੀ ਕਿ ਡਿਜੀਟਲ ਅਤੇ AI ਮਾਧਿਅਮਾਂ ਰਾਹੀਂ ਅਜਿਹਾ ਸ਼ੋਸ਼ਣ ਚਿਰੰਜੀਵੀ ਦੀ ਪ੍ਰਤਿਸ਼ਠਾ ਅਤੇ ਆਰਥਿਕ ਹਿੱਤਾਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਆਦੇਸ਼ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅਗਲੇ ਕਿਸੇ ਵੀ ਉਲੰਘਣਾ ਦੇ ਮਾਮਲੇ ਵਿੱਚ ਦੀਵਾਨੀ ਅਤੇ ਫੌਜਦਾਰੀ ਦੋਵਾਂ ਕਾਨੂੰਨਾਂ ਤਹਿਤ ਗੰਭੀਰ ਨਤੀਜੇ ਹੋਣਗੇ।
ਰੇਪ ਕੇਸ 'ਚ ਕਸੂਤਾ ਫਸਿਆ ਮਸ਼ਹੂਰ Singer ! ਵਕੀਲ ਦਾ ਵੀ ਆ ਗਿਆ ਵੱਡਾ ਬਿਆਨ
NEXT STORY