ਮੁੰਬਈ (ਬਿਊਰੋ)– ਪਿਛਲੇ ਕੁਝ ਦਿਨਾਂ ਤੋਂ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀ ਮੰਗਣੀ ਦੀਆਂ ਖ਼ਬਰਾਂ ਕਾਫੀ ਫੈਲ ਰਹੀਆਂ ਹਨ, ਜਿਨ੍ਹਾਂ ’ਤੇ ਅਜੇ ਤਕ ਰੋਕ ਨਹੀਂ ਲੱਗੀ ਹੈ। ਇਨ੍ਹਾਂ ਖ਼ਬਰਾਂ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਰਹੇ ਸਨ।
ਹਾਲਾਂਕਿ ਬਾਅਦ ’ਚ ਪਤਾ ਲੱਗਾ ਕਿ ਇਹ ਖ਼ਬਰ ਸਿਰਫ ਇਕ ਅਫਵਾਹ ਹੈ। ਇਸ ਖ਼ਬਰ ’ਚ ਕੋਈ ਸੱਚਾਈ ਨਹੀਂ ਹੈ। ਕੈਟਰੀਨਾ ਕੈਫ ਦੀ ਟੀਮ ਨੇ ਫੋਟੋਗ੍ਰਾਫਰ ਵਿਰਲ ਭਯਾਨੀ ਨੂੰ ਫੋਨ ਕੀਤਾ ਤੇ ਇਸ ਖ਼ਬਰ ਨੂੰ ਗਲਤ ਦੱਸਿਆ। ਇਸ ਦੇ ਨਾਲ ਹੀ ਕੈਟਰੀਨਾ ਦੀ ਟੀਮ ਤੋਂ ਬਾਅਦ ਵਿੱਕੀ ਕੌਸ਼ਲ ਦੇ ਪਿਤਾ ਨੇ ਵੀ ਇਸ ਖ਼ਬਰ ’ਤੇ ਚੁੱਪੀ ਤੋੜੀ ਹੈ।
ਫ਼ਿਲਮ ਬੀਟ ਨਾਲ ਗੱਲਬਾਤ ’ਚ ਅਦਾਕਾਰ ਦੇ ਪਿਤਾ ਨੇ ਇਸ ਖ਼ਬਰ ਦਾ ਖੰਡਨ ਕੀਤਾ ਤੇ ਕਿਹਾ, ‘ਇਹ ਸੱਚ ਨਹੀਂ ਹੈ।’ ਇਸ ਦੇ ਨਾਲ ਹੀ ਇਕ ਸੂਤਰ ਨੇ ਇਹ ਵੀ ਕਿਹਾ ਕਿ ਵਿੱਕੀ ਤੇ ਕੈਟਰੀਨਾ ਦੀ ਮੰਗਣੀ ਤੇ ਰੋਕੇ ਦੀਆਂ ਖ਼ਬਰਾਂ ’ਚ ਕੋਈ ਸੱਚਾਈ ਨਹੀਂ ਹੈ।
ਉਥੇ ਦੂਜੇ ਪਾਸੇ ਕੈਟਰੀਨਾ ਨੇ ਵੀ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਝੂਠ ਦੱਸਦਿਆਂ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਖ਼ਬਰਾਂ ਝੂਠ ਹਨ ਤੇ ਕੈਟਰੀਨਾ ਵਲੋਂ ਅਧਿਕਾਰਕ ਤੌਰ ’ਤੇ ਇਨ੍ਹਾਂ ਤੋਂ ਇਨਕਾਰ ਕੀਤਾ ਗਿਆ ਹੈ ਪਰ ਸੋਸ਼ਲ ਮੀਡੀਆ ’ਤੇ ਇਨ੍ਹਾਂ ਦੋਵਾਂ ਦੀ ਮੰਗਣੀ ਦੀਆਂ ਖ਼ਬਰਾਂ ’ਤੇ ਕਾਫੀ ਮੀਮਜ਼ ਬਣ ਰਹੇ ਹਨ। ਲੋਕ ਸਲਮਾਨ ਖ਼ਾਨ ਨੂੰ ਛੇੜਦਿਆਂ ਮੀਮਜ਼ ਬਣਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਕੈਫ ‘ਟਾਈਗਰ 3’ ਦੀ ਸ਼ੂਟਿੰਗ ਲਈ ਰੂਸ ਰਵਾਨਾ ਹੋ ਗਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਇੰਡੀਅਨ ਆਈਡਲ 12’ ਦੇ ਜੇਤੂ ਪਵਨਦੀਪ ਰਾਜਨ ਨੇ ਅਰੁਣਿਤਾ ਕਾਂਜੀਲਾਲ ਦੀ ਬਿਲਡਿੰਗ ’ਚ ਖਰੀਦਿਆ ਘਰ
NEXT STORY