ਚੰਡੀਗੜ੍ਹ (ਬਿਊਰੋ) : ਯੂਥ ਅਕਾਲੀ ਦਲ ਦੇ ਲੀਡਰ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ 'ਚ ਲੌਰੈਂਸ ਬਿਸ਼ਨੋਈ ਗੈਂਗ ਨੇ ਵੱਡਾ ਦਾਅਵਾ ਕੀਤਾ ਹੈ। ਲੌਰੈਂਸ ਬਿਸ਼ਨੋਈ ਗਰੁੱਪ ਦੇ ਨਾਂ ਹੇਠ ਪੋਸਟ ਪਾ ਕੇ ਵਿੱਕੀ ਦੇ ਕਾਤਲਾਂ ਨੂੰ ਮਾਰਨ ਦੀ ਚਿਤਾਵਨੀ ਦਿੱਤੀ ਹੈ। ਪੋਸਟ 'ਚ ਕਿਹਾ ਗਿਆ ਹੈ ਕਿ ਵਿੱਕੀ ਦਾ ਉਨ੍ਹਾਂ ਦੇ ਜ਼ੁਰਮਾਂ ਨਾਲ ਕੋਈ ਲੈਣ-ਦੇਣ ਨਹੀਂ। ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਵਿੱਕੀ ਦੇ ਕਤਲ ਲਈ ਜ਼ਿੰਮੇਵਾਰ ਹੈ, ਉਹ ਆਪਣੀ ਮੌਤ ਦੀ ਤਿਆਰੀ ਕਰ ਲਵੇ।
ਮਨਕੀਰਤ ਔਲਖ ਨੇ ਸਾਂਝੀ ਕੀਤੀ ਭਾਵੁਕ ਪੋਸਟ
ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ''ਸ਼ੇਰ ਵਰਗਾ ਭਰਾ ਛੱਡ ਗਿਆ, ਬਹੁਤ ਦੁਨੀਆ ਵੇਖੀ ਪਰ ਵਿੱਕੀ ਵੀਰ ਦੀ ਵੱਖਰੀ ਗੱਲਬਾਤ ਸੀ। ਹਮੇਸ਼ਾ ਹੀ ਪਾਜ਼ੇਟਿਵ ਰਹਿਣਾ ਤੇ ਹਮੇਸ਼ਾ ਕਿਸੇ ਦੀ ਸਫ਼ਲਤਾ ਤੋਂ ਖ਼ੁਸ਼ ਹੋਣਾ, ਹਰ ਬੰਦੇ ਨੂੰ ਨਾਲ ਜੋੜ ਕੇ ਚੱਲਣ ਵਾਲਾ ਬਾਦਸ਼ਾਹ ਬੰਦਾ ਅੱਜ ਇਕੱਲਾ ਹੀ ਚਲਾ ਗਿਆ। ਬਹੁਤ ਵੱਡਾ ਘਾਟਾ ਹੋਇਆ ਵਿੱਕੀ ਵੀਰ ਦੇ ਜਾਣ ਨਾਲ, ਜਿਹੜੇ ਭਰਾ ਨਾਲ ਜੁਖੇ ਸਨ। ਵਾਹਿਗੁਰੂ ਪਰਿਵਾਰ ਨੂੰ ਹੋਂਸਲਾ ਦੇਵੇ ਅਤੇ ਵੀਰੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ।'' ਇਸ ਤੋਂ ਇਲਾਵਾ ਮਨਕੀਰਤ ਔਲਖ ਨੇ ਵਿੱਕੀ ਮਿੱਡੂਖੇੜਾ ਨਾਲ ਆਪਣੀਆਂ ਕੁਝ ਖ਼ਾਸ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਮੋਹਾਲੀ 'ਚ ਗੋਲੀਆਂ ਮਾਰ ਕੀਤਾ ਗਿਆ ਸੀ ਕਤਲ
ਦੱਸ ਦਈਏ ਕਿ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦਾ ਮੁਹਾਲੀ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਉਂਝ ਪੁਲਸ ਨੂੰ ਲੌਰੈਂਸ ਬਿਸ਼ਨੋਈ ਗਰੁੱਪ ਉੱਪਰ ਵੀ ਸ਼ੱਕ ਸੀ ਪਰ ਬੀਤੇ ਦਿਨ ਬਿਸ਼ਨੋਈ ਗਰੁੱਪ ਨੇ ਆਪਣਾ ਪੱਖ ਸਪਸ਼ਟ ਕਰ ਦਿੱਤਾ ਹੈ।
ਜੱਦੀ ਪਿੰਡ 'ਚ ਹੋਇਆ ਅੰਤਿਮ ਸੰਸਕਾਰ
ਦੱਸਣਯੋਗ ਹੈ ਕਿ ਵਿੱਕੀ ਮਿੱਡੂਖੇੜਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਿੱਡੂਖੇੜਾ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਰਾਜਸੀ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
ਨੀਰਜ ਚੋਪੜਾਂ ਵਾਂਗ ਰਾਖੀ ਸਾਵੰਤ ਨੇ ਵੀ ਸੁੱਟਿਆ ਜੈਵਲਿਨ ਥ੍ਰੋ, ਸੜਕ ’ਤੇ ਇਕੱਠੀ ਹੋ ਗਈ ਭੀੜ
NEXT STORY