ਮੁੰਬਈ (ਬਿਊਰੋ) — ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਤੋਂ ਬਾਅਦ ਕਿਸਾਨ ਅੰਦੋਲਨ 'ਚ ਮੀਕਾ ਸਿੰਘ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ। ਸੋਸ਼ਲ ਮੀਡੀਆ 'ਤੇ ਲਗਾਤਾਰ ਟਵੀਟ ਕਰਕੇ ਮੀਕਾ ਸਿੰਘ ਨਾ ਸਿਰਫ਼ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਸਗੋਂ ਹਰ ਉਸ ਸ਼ਖ਼ਸ ਨੂੰ ਆੜੇ ਹੱਥੀਂ ਲੈ ਰਹੇ ਹਨ, ਜਿਹੜਾ ਇਸ ਦੇ ਵਿਰੋਧ 'ਚ ਹੈ।
ਮੀਕਾ ਸਿੰਘ ਨੇ ਕਿਸਾਨ ਭਰਾਵਾਂ ਲਈ ਕੀਤਾ ਖ਼ਾਸ ਟਵੀਟ
ਹੁਣ ਮੀਕਾ ਸਿੰਘ ਦਾ ਇਕ ਹੋਰ ਟਵੀਟ ਵਾਇਰਲ ਹੋ ਰਿਹਾ ਹੈ। ਮੀਕਾ ਸਿੰਘ ਨੇ ਸਾਰੇ ਕਿਸਾਨਾਂ ਨੂੰ ਸਾਂਤੀ ਬਣਾਈ ਰੱਖਣ ਅਤੇ ਗਲ਼ਤ ਭਾਸ਼ਾ ਨਾ ਬੋਲਣ ਦੀ ਅਪੀਲ ਕੀਤੀ ਹੈ। ਗਾਇਕ ਮੁਤਾਬਕ, ਕੁਝ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟਵੀਟ 'ਚ ਮੀਕਾ ਸਿੰਘ ਲਿਖਦੇ ਹਨ, 'ਮੇਰੀ ਸਾਰੇ ਕਿਸਾਨਾਂ ਨੂੰ ਅਪੀਲ ਹੈ ਕਿ ਸਾਂਤੀ ਬਣਾਈ ਰੱਖਣ। ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਗਲ਼ਤੀ ਕਰੇ ਅਤੇ ਸਾਡੇ ਕਿਸਾਨਾਂ ਨੂੰ ਬੁਰਾ ਬਣਨਾ ਪਵੇ। ਮੈਨੂੰ ਵਿਸ਼ਵਾਸ ਹੈ ਕਿ ਸਰਕਾਰ ਹੱਲ ਕੱਢੇਗੀ। ਪਲੀਜ਼ ਸ਼ਾਂਤੀ ਬਣਾ ਕੇ ਰੱਖੋ।' ਇਕ ਹੋਰ ਟਵੀਟ ਮੀਕਾ ਸਿੰਘ ਨੇ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ 'ਵਾਹਿਗੁਰੂ ਮਿਹਰ ਕਰੇ ਰਿਜੈਲਟ ਚੰਗਾ ਹੀ ਹੋਵੇਗਾ।'
ਇਹ ਖ਼ਬਰ ਵੀ ਪੜ੍ਹੋ : ਹੋਟਲ ਦੇ ਕਮਰੇ 'ਚੋਂ ਮਿਲੀ 28 ਸਾਲਾ ਅਦਾਕਾਰਾ ਦੀ ਲਾਸ਼, ਖ਼ੁਦਕੁਸ਼ੀ ਦਾ ਖ਼ਦਸ਼ਾ
ਕੰਗਨਾ ਤੇ ਦਿਲਜੀਤ 'ਚ ਹੋਈ ਸੀ ਜ਼ਬਰਦਸਤ ਲੜਾਈ
ਕਿਸਾਨ ਅੰਦੋਲਨ ਨੂੰ ਲੈ ਕੇ ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਟਵਿੱਟਰ 'ਤੇ ਭਿੜ ਗਏ ਸਨ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਨਿਸ਼ਾਨਾ ਬਣਾ ਚੁੱਕੀ ਹੈ। ਕੰਗਨਾ ਨੇ ਟਵੀਟ ਕਰਕੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਈ ਬਜ਼ਰੁਗ ਬੇਬੇ ਨੂੰ ਸ਼ਾਹੀਨ ਬਾਗ ਪ੍ਰਦਰਸ਼ਨ 'ਚ ਸ਼ਾਮਲ ਹੋਈ ਬਿਲਬਿਸ ਦਾਦੀ ਦੱਸਿਆ ਸੀ। ਟਰੋਲ ਹੋਣ ਤੋਂ ਬਾਅਦ ਕੰਗਨਾ ਨੇ ਟਵੀਟ ਡਿਲੀਟ ਕਰ ਦਿੱਤਾ। ਇਸੇ ਟਵੀਟ ਨੂੰ ਲੈ ਕੇ ਦਿਲਜੀਤ ਦੋਸਾਂਝ ਨਾਲ ਉਸ ਦੀ ਕਾਫ਼ੀ ਲੜਾਈ ਹੋਈ ਸੀ। ਗਾਇਕ ਮੀਕਾ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਕੁਝ ਘੰਟੇ ਪਹਿਲਾਂ ਚਿਤਰਾ ਵਲੋਂ ਸਾਂਝੀ ਕੀਤੀ ਇਹ ਆਖ਼ਰੀ ਪੋਸਟ ਹੋ ਰਹੀ ਹੈ ਵਾਇਰਲ
ਕੰਗਨਾ ਨੂੰ ਮੀਕਾ ਸਿੰਘ ਨੇ ਸ਼ਰੇਆਮ ਆਖੀ ਸੀ ਇਹ ਗੱਲ
ਮੀਕਾ ਸਿੰਘ ਨੇ ਕੰਗਨਾ ਦੇ ਟਵੀਟ ਦੇ ਸਕ੍ਰੀਨਸ਼ਾਟ ਨਾਲ ਬਜ਼ਰੁਗ ਬੇਬੇ ਦੀ ਤਸਵੀਰ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਸੀ, 'ਮੇਰੇ ਮਨ 'ਚ ਕੰਗਨਾ ਰਣੌਤ ਲਈ ਬਹੁਤ ਸਨਮਾਨ ਸੀ। ਉਨ੍ਹਾਂ ਦਾ ਦਫ਼ਤਰ ਤੋੜੇ ਜਾਣ 'ਤੇ ਮੈਂ ਉਸ ਦਾ ਸਮਰਥਨ ਕੀਤਾ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਗਲ਼ਤ ਸੀ। ਕੰਗਨਾ ਇਕ ਮਹਿਲਾ ਹੋਣ ਦੇ ਨਾਅਤੇ ਤੁਹਾਨੂੰ ਬਜ਼ੁਰਗ ਬੇਬੇ ਨੂੰ ਕੁਝ ਸਨਮਾਨ ਦੇਣਾ ਚਾਹੀਦਾ। ਜੇਕਰ ਤੁਹਾਡੇ ਕੋਲ ਸੱਭਿਆਤਾ ਹੋਵੇ ਤਾਂ ਮੁਆਫ਼ੀ ਮੰਗੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।'
ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦਾ ਸਮਰਥਨ ਕਰ ਬੁਰੀ ਫਸੀ ਪ੍ਰਿਯੰਕਾ, ਲੋਕਾਂ ਨੇ ਕਿਹਾ 'ਗਾਂਜੇ ਦੀ ਖੇਤੀ ਕਰਨ ਵਾਲੇ ਵੀ ਹੁਣ ਕਰ ਰਹੇ ਨੇ ਸਮਰਥਨ'
ਕੰਗਨਾ ਨੇ ਕੀਤਾ ਸੀ ਇਹ ਦਾਅਵਾ
ਕੰਗਨਾ ਨੇ ਆਪਣੇ ਟਵੀਟ 'ਚ ਦਾਅਵਾ ਕੀਤਾ ਸੀ ਕਿ ਜਿਸ ਦਾਦੀ ਨੂੰ ਟਾਈਮ ਮੈਗਜੀਨ ਨੇ ਮੋਸਟ ਪਾਵਰਫੁੱਲ ਇੰਡੀਆ ਦੱਸਿਆ ਸੀ, ਉਹ 100 ਰੁਪਏ ਲਈ ਕੀਤੇ ਵੀ ਆ ਜਾ ਸਕਦੀ ਹੈ। ਉਸ ਦੇ ਇਸੇ ਟਵੀਟ 'ਤੇ ਦਿਲਜੀਤ ਨੇ ਮਹਿੰਦਰ ਕੌਰ ਨਾਂ ਦੀ ਦਾਦੀ ਦਾ ਵੀਡੀਓ ਸਾਂਝਾ ਕਰਦੇ ਹੋਏ ਪੂਰਾ ਸੱਚ ਦੱਸਿਆ ਤੇ ਉਸ ਤੋਂ ਮੁਆਫ਼ੀ ਦੀ ਮੰਗ ਕੀਤੀ।
ਨੋਟ- ਮੀਕਾ ਸਿੰਘ ਵਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੇ ਇਨ੍ਹਾਂ ਟਵੀਟਸ ਨਾਲ ਸਹਿਮਤ ਹੋ ? ਕੁਮੈਂਟ ਕਰਕੇ ਜ਼ਰੂਰ ਦਿਓ ਆਪਣੀ ਰਾਏ।
ਕਿਸਾਨੀ ਮੁੱਦੇ ’ਤੇ ਨੇਹਾ ਕੱਕੜ ਨੇ ਵੱਟੀ ਚੁੱਪ, ਪਤੀ ਰੋਹਨ ਕਰ ਰਿਹਾ ਸਮਰਥਨ
NEXT STORY