ਮੁੰਬਈ: ਮੀਕਾ ਸਿੰਘ ਅੱਜ ਆਪਣਾ 44ਵਾਂ ਜਨਮਦਿਨ ਮਨਾਉਣਗੇ। ਮੀਕਾ ਸਿੰਘ ਨੇ ਕਈ ਬਾਲੀਵੁੱਡ ਸੁਪਰਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿਚ ਰਹੇ ਹਨ।ਉਨ੍ਹਾਂ ਦੀ ਜ਼ਿੰਦਗੀ ਬਹੁਤ ਵਿਵਾਦਪੂਰਨ ਰਹੀ ਹੈ। ਮੀਕਾ ਸਿੰਘ ਸੰਗੀਤਕਾਰ ਅਤੇ ਗੀਤ ਲੇਖਕ ਹਨ। ਪੰਜਾਬੀ ਗਾਣਿਆਂ ਵਿਚ ਇਕ ਜਾਣਿਆ-ਪਛਾਣਿਆ ਨਾਮ ਵੀ ਹੈ।
ਮੀਕਾ ਸਿੰਘ ਨੇ ਸਲਮਾਨ ਖ਼ਾਨ, ਸ਼ਾਹਰੁਖ ਖਾਨ ਅਤੇ ਹੋਰ ਵੀ ਬਹੁਤ ਸਾਰੇ ਵੱਡੇ ਕਲਾਕਾਰਾਂ ਲਈ ਗਾਣੇ ਗਾਏ ਹਨ। ਮੀਕਾ ਸਿੰਘ ਗਾਇਕ ਦਲੇਰ ਮਹਿੰਦੀ ਦਾ ਛੋਟਾ ਭਰਾ ਹੈ। ਮੀਕਾ ਸਿੰਘ ਦਾ ਅਸਲ ਨਾਮ ਅਮਰੀਕ ਸਿੰਘ ਹੈ। ਉਸ ਦਾ ਜਨਮ ਪੱਛਮੀ ਬੰਗਾਲ ਦੇ ਦੁਰਗਾਪੁਰ ਵਿਚ 10 ਜੂਨ 1977 ਨੂੰ ਹੋਇਆ ਸੀ। ਮੀਕਾ ਸਿੰਘ ਦੇ 6 ਭਰਾ ਹਨ ਉਹ ਸਭ ਤੋਂ ਛੋਟਾ ਹੈ। ਮੀਕਾ ਸਿੰਘ ਨੇ 8 ਸਾਲ ਦੀ ਉਮਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਸੀ।
ਮੀਕਾ ਸਿੰਘ ਰਾਖੀ ਸਾਵੰਤ ਨੂੰ ਲੈ ਕੇ ਵੀ ਕਾਫ਼ੀ ਖਬਰਾਂ 'ਚ ਰਿਹਾ ਹੈ। 14 ਸਾਲ ਪਹਿਲਾਂ ਮੀਕਾ ਸਿੰਘ ਨੇ ਰਾਖੀ ਸਾਵੰਤ ਨੂੰ ਆਪਣੇ ਜਨਮਦਿਨ 'ਤੇ ਕਿੱਸ ਕਰ ਦਿੱਤੀ ਸੀ। ਇਸ ਤੋਂ ਬਾਅਦ ਕਾਫ਼ੀ ਹੰਗਾਮਾ ਹੋਇਆ। ਮੀਕਾ ਨੇ ਰਾਖੀ ਸਾਵੰਤ ਨਾਲ ਕੀਤੀ ਕਿੱਸ 'ਤੇ ਇਕ ਗਾਣਾ ਵੀ ਬਣਾਇਆ ਸੀ। ਉਹ ਆਪਣੇ ਬਿਆਨਾਂ ਨੂੰ ਲੈ ਕੇ ਵੀ ਸੁਰਖੀਆਂ ਵਿਚ ਰਹਿੰਦਾ ਹੈ।ਉਸ ਉੱਤੇ ਬ੍ਰਾਜ਼ੀਲ ਦੀ ਇਕ ਲੜਕੀ ਨਾਲ ਛੇੜਛਾੜ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ।
ਮੀਕਾ ਸਿੰਘ ਸੋਸ਼ਲ ਮੀਡੀਆ ‘ਤੇ ਵੀ ਬਹੁਤ ਸਰਗਰਮ ਹੈ। ਇਨ੍ਹੀਂ ਦਿਨੀਂ ਉਸਦੀ ਤੂ-ਤੂ, ਮੈਂ-ਮੈਂ ਕਮਾਲ ਆਰ ਖ਼ਾਨ ਨਾਲ ਚੱਲ ਰਹੀ ਹੈ। ਉਸ ਨੇ ਕੇ.ਆਰ.ਕੇ 'ਤੇ ਇਕ ਗਾਣਾ ਵੀ ਬਣਾ ਦਿੱਤਾ ਹੈ। ਮੀਕਾ ਸਿੰਘ ਦੇ ਗਾਣੇ ਬਹੁਤ ਪਸੰਦ ਕੀਤੇ ਜਾਂਦੇ ਹਨ।
ਮੀਕਾ ਸਿੰਘ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਗਾਣੇ ਗਾਉਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਆਵਾਜ਼ ਸਾਰੇ ਕਲਾਕਾਰਾਂ 'ਤੇ ਸੂਟ ਕਰ ਜਾਂਦੀ ਹੈ। ਮੀਕਾ ਸਿੰਘ ਨੇ ਕਈ ਐਲਬਮਾਂ ਵੀ ਤਿਆਰ ਕੀਤੀਆਂ ਹਨ। ਇਸ ਤੋਂ ਇਲਾਵਾ ਉਸ ਨੇ ਕਈ ਸ਼ੋਅ ਵੀ ਕੀਤੇ ਹਨ। ਮੀਕਾ ਸਿੰਘ ਅਕਸਰ ਪੇਪੀ ਗਾਣੇ ਗਾਉਂਦਾ ਹੈ। ਇਸ ਕਾਰਨ ਉਸ ਦੇ ਗਾਣੇ ਬਹੁਤ ਪਸੰਦ ਕੀਤੇ ਜਾਂਦੇ ਹਨ।
ਫ਼ਿਲਮ ਨਿਰਮਾਤਾ ਸਵਪਨਾ ਪਾਟਕਰ ਜਾਅਲੀ ਡਿਗਰੀ ਦੇ ਮਾਮਲੇ 'ਚ ਗ੍ਰਿਫ਼ਤਾਰ
NEXT STORY