ਚੰਡੀਗੜ੍ਹ (ਬਿਊਰੋ)– ਸਮਾਜ ਨੇ ਔਰਤਾਂ ਨੂੰ ਹਮੇਸ਼ਾ ਇਕ ਵੱਖਰੇ ਨਜ਼ਰੀਏ ’ਚ ਨਾਲ ਦੇਖਿਆ ਹੈ ਪਰ ਇਕ ਫ਼ਿਲਮ ਆ ਰਹੀ ਹੈ, ਜੋ ਨਾ ਸਿਰਫ਼ ਇਸ ਨਜ਼ਰੀਏ ਨੂੰ ਤੋੜਦੀ ਹੈ, ਸਗੋਂ ਸਮਾਜ ਨੂੰ ਔਰਤਾਂ ਵਲੋਂ ਇਕ ਕਰਾਰਾ ਜਵਾਬ ਵੀ ਦਿੰਦੀ ਹੈ।
ਮਹਿਲਾ ਦਿਵਸ ਮੌਕੇ ਜ਼ੀ ਸਟੂਡੀਓਜ਼ ਤੇ ਪੰਕਜ ਬੱਤਰਾ ਫ਼ਿਲਮਜ਼ ਵਲੋਂ ‘ਮਿੱਤਰਾਂ ਦਾ ਨਾਂ ਚੱਲਦਾ’ ਫ਼ਿਲਮ ਲਿਆਂਦੀ ਜਾ ਰਹੀ ਹੈ, ਜੋ ਸਮਾਜ ’ਚ ਔਰਤਾਂ ਨਾਲ ਹੁੰਦੇ ਸਲੂਕ ’ਤੇ ਵਿਅੰਗ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਨੇ ਨਵੇਂ ਫੋਟੋਸ਼ੂਟ ’ਚ ਦਿਖਾਇਆ ਬੋਲਡ ਅੰਦਾਜ਼, ਦੇਖ ਪ੍ਰਸ਼ੰਸਕ ਹੋਏ ਖ਼ੁਸ਼
ਹਾਲ ਹੀ ’ਚ ਰਿਲੀਜ਼ ਹੋਏ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਟਰੇਲਰ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਔਰਤ ਨੂੰ ਆਪਣੀ ਮਰਜ਼ੀ ਮੁਤਾਬਕ ਜਿਊਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਟਰੇਲਰ ’ਚ 4 ਔਰਤਾਂ ਦੀ ਕਹਾਣੀ ਦਿਖਾਈ ਗਈ ਹੈ, ਜਿਨ੍ਹਾਂ ਨੂੰ ਗਲਤੀ ਨਾਲ ਕਿਸੇ ਕਤਲ ’ਚ ਫਸਾ ਦਿੱਤਾ ਜਾਂਦਾ ਹੈ। ਇਹ ਇਕ ਸਾਧਾਰਨ ਫ਼ਿਲਮ ਨਹੀਂ ਹੋਣ ਵਾਲੀ, ਸਗੋਂ ਬਹੁਤ ਕੁਝ ਬਿਆਨ ਕਰਨ ਵਾਲੀ ਹੈ।
ਫ਼ਿਲਮ ’ਚ ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਤੇ ਹਰਦੀਪ ਗਿੱਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ। ਫ਼ਿਲਮ ਦੁਨੀਆ ਭਰ ’ਚ ਜ਼ੀ ਸਟੂਡੀਓਜ਼ ਤੇ ਬੰਕਜ ਬੱਤਰਾ ਫ਼ਿਲਮਜ਼ ਦੇ ਬੈਨਰ ਹੇਠ 8 ਮਾਰਚ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਰਸ਼ਕਾਂ ਦੇ ਮਨਪਸੰਦ ਚੈਨਲਾਂ ਦੀ ਟੀ. ਵੀ. ਸੈੱਟਾਂ ’ਤੇ ਹੋਈ ਵਾਪਸੀ
NEXT STORY