helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, AUG 14, 2026
ਆਜ਼ਾਦੀ ਦਿਹਾੜੇ ਨੂੰ 'ਬਲੈਕ ਡੇਅ' ਵਜੋਂ ਮਨਾ ਰਿਹੈ...
ਵਿਜੇ ਸਰਕਾਰ ਤਾਮਿਲਨਾਡੂ 'ਚ ਕਰੇਗੀ 67,542 ਕਰੋੜ...
ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਪੈ ਗਿਆ ਰੌਲਾ,...
ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਇਕ ਹੋਰ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਬਿਊਰੋ) : 31 ਜੁਲਾਈ ਨੂੰ ਮਹਾਨ ਗਾਇਕ ਮੁਹੰਮਦ ਰਫ਼ੀ ਦੀ 40ਵੀਂ ਬਰਸੀ ਹੈ। ਮੁਹੰਮਦ ਰਫ਼ੀ ਨੂੰ 31 ਜੁਲਾਈ 1980 ਦੇ ਦਿਨ ਤਿੰਨ ਵਾਰ ਦਿਲ ਦਾ ਦੌਰਾ ਪਿਆ ਸੀ। ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਅਗਲੇ ਦਿਨ 1 ਅਗਸਤ ਨੂੰ ਜਦੋਂ ਉਨ੍ਹਾਂ ਦਾ ਜਨਾਜ਼ਾ ਨਿਕਲਿਆ ਤਾਂ ਮੁੰਬਈ 'ਚ ਭਾਰੀ ਬਾਰਿਸ਼ ਹੋ ਰਹੀ ਸੀ। ਪੂਰੇ ਰਸਤੇ ਛਤਰੀਆਂ ਹੀ ਛਤਰੀਆਂ ਖੁੱਲ੍ਹ ਗਈਆਂ ਸਨ। ਆਖ਼ਿਰੀ ਸਫ਼ਰ 'ਤੇ ਉਨ੍ਹਾਂ ਨੂੰ ਵਿਦਾਈ ਦੇਣ ਹਜ਼ਾਰਾਂ ਦੀ ਗਿਣਤੀ 'ਚ ਲੋਕ ਪੁੱਜੇ ਸਨ। ਇਸ 'ਚ ਫ਼ਿਲਮੀ ਦੁਨੀਆ ਅਤੇ ਬਾਹਰ ਦੇ ਕਈ ਲੋਕ ਸ਼ਾਮਲ ਸਨ। ਰਫ਼ੀ ਸਾਹਿਬ ਦੇ ਚਾਹੁਣ ਵਾਲਿਆਂ ਦੇ ਮਨ 'ਚ ਇਹ ਜਗਿਆਸਾ ਜ਼ਰੂਰ ਜਾਗਦੀ ਹੈ ਕਿ ਆਖ਼ਿਰ 31 ਜੁਲਾਈ ਨੂੰ ਕਦੋਂ ਕੀ ਹੋਇਆ ਸੀ ਤੇ ਕਿਵੇਂ ਉਹ ਦੁਨੀਆ ਤੋਂ ਰੁਖ਼ਸਤ ਹੋਏ। ਲਖਨਊ ਨਿਵਾਸੀ ਮਸ਼ਹੂਰ ਰਫ਼ੀ ਪ੍ਰਸ਼ੰਸਕ ਸੰਜੀਵ ਕੁਮਾਰ ਦੀਕਸ਼ਤ ਨੇ ਖ਼ੁਦ ਰਫ਼ੀ ਸਾਹਿਬ ਦੇ ਸਭ ਤੋਂ ਛੋਟੇ ਜਵਾਈ ਪਰਵੇਜ਼ ਅਹਿਮਦ ਨੇ ਦੱਸਿਆ ਸੀ ਕਿ ਰਫ਼ੀ ਸਾਹਿਬ ਦਾ ਆਖ਼ਰੀ ਦਿਨ ਕਿਵੇਂ ਦਾ ਸੀ ਅਤੇ ਸਵੇਰ ਤੋਂ ਰਾਤ ਤਕ ਕੀ-ਕੀ ਹੋਇਆ। ਅਜਿਹਾ ਸੀ ਰਫ਼ੀ ਸਾਹਿਬ ਦਾ ਆਖ਼ਰੀ ਦਿਨ, ਸਵੇਰ ਤੋਂ ਰਾਤ ਤਕ ਇਹ ਹੋਇਆ 31 ਜੁਲਾਈ 1980 ਦੀ ਸਵੇਰ ਰਫ਼ੀ ਸਾਹਿਬ ਜਲਦੀ ਉੱਠ ਗਏ ਸਨ। 9 ਵਜੇ ਨਾਸ਼ਤਾ ਕੀਤਾ ਤੇ ਉਸ ਤੋਂ ਬਾਅਦ ਬੰਗਾਲੀ ਸੰਗੀਤਕਾਰ ਕਮਲ ਘੋਸ਼ ਦੇ ਬੰਗਾਲੀ ਗੀਤ ਦੀ ਰਿਹਰਸਲ ਸ਼ੁਰੂ ਕਰ ਦਿੱਤੀ। ਕਮਲ ਘੋਸ਼ ਉਨ੍ਹਾਂ ਦੇ ਘਰ 'ਚ ਹੀ ਮੌਜੂਦ ਸਨ ਕਿਉਂਕਿ ਸਿਹਤ ਸਬੰਧੀ ਕਾਰਨਾਂ ਕਰਕੇ ਰਫ਼ੀ ਸਾਹਿਬ ਘਰੋਂ ਬਾਹਰ ਨਹੀਂ ਜਾ ਸਕੇ ਸੀ। ਘੋਸ਼ ਜੀ ਦੇ ਘਰੋਂ ਜਾਂਦਿਆਂ ਹੀ ਰਫ਼ੀ ਸਾਹਿਬ ਨੂੰ ਛਾਤੀ 'ਚ ਹਲਕਾ-ਹਲਕਾ ਦਰਦ ਸ਼ੁਰੂ ਹੋਇਆ। ਉਨ੍ਹਾਂ ਦੇ ਸਾਲੇ ਜ਼ਹੀਰ ਭਾਈ (ਉਨ੍ਹਾਂ ਦੇ ਨਿੱਜੀ ਸਕੱਤਰ ਵੀ ਸਨ) ਨੇ ਉਨ੍ਹਾਂ ਨੂੰ ਦਵਾਈ ਦਿੱਤੀ। ਇਸ ਤੋਂ ਪਹਿਲਾਂ ਵੀ ਰਫ਼ੀ ਸਾਹਿਬ ਨੂੰ ਦੋ ਹਲਕੇ ਅਟੈਕ ਆ ਚੁੱਕੇ ਸਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਦੁਪਹਿਰੇ 1 ਵਜੇ ਡਾਕਟਰ ਚੰਦਰਮੁਖੀ ਨਾਲ ਗੱਲਬਾਤ ਹੋਈ, ਇਸ ਤੋਂ ਬਾਅਦ 1 ਵਜ ਕੇ 15 ਮਿੰਟ 'ਤੇ ਉਨ੍ਹਾਂ ਦੇ ਫੈਮਿਲੀ ਡਾਕਟਰ KM Modi ਨੇ ਘਰ ਆ ਕੇ ਉਨ੍ਹਾਂ ਦੀ ਜਾਂਚ ਕੀਤੀ। ਜਾਂਚ 'ਚ ਉਨ੍ਹਾਂ ਦੇਖਿਆ ਕਿ ਦਿਲ ਸਬੰਧੀ ਸਮੱਸਿਆ ਹੈ, ਇਸ ਕਾਰਨ ਉਨ੍ਹਾਂ ਰਫ਼ੀ ਸਾਹਿਬ ਨੂੰ ਤੁਰੰਤ ਆਕਸੀਜਨ ਦੇਣ ਲਈ ਕਿਹਾ। ਇਸ ਤੋਂ ਬਾਅਦ ਘਰ ਵਾਲਿਆਂ ਨੇ ਕਿਹਾ ਕਿ ਰਫ਼ੀ ਸਾਹਿਬ ਨੂੰ ਐਡਮਿਟ ਕਰਨਾ ਪਵੇਗਾ। ਰਫ਼ੀ ਸਾਹਿਬ ਨਹੀਂ ਜਾਣਾ ਚਾਹੁੰਦੇ ਸਨ ਪਰ ਆਪਣੀ ਕਾਰ 'ਚ ਉਹ ਹਸਪਤਾਲ ਜਾਣ ਲਈ ਰਾਜ਼ੀ ਸਨ। ਹਸਪਤਾਲ ਜਾਣ ਲਈ ਉਹ ਖ਼ੁਦ ਚੱਲ ਕੇ ਆਪਣੀ ਕਾਰ ਤਕ ਗਏ। ਇਸ ਤੋਂ ਬਾਅਦ ਦੁਪਹਿਰੇ 2 ਵਜੇ ਉਨ੍ਹਾਂ ਨੂੰ ਮਾਹਿਮ ਦੇ ਨੈਸ਼ਨਲ ਹਸਪਤਾਲ 'ਚ ਐਡਮਿਟ ਕਰਵਾ ਦਿੱਤਾ ਗਿਆ ਪਰ ਉੱਥੇ ਡਾਕਟਰਾਂ ਕੋਲ ਪੇਸ ਮੇਕਰ ਮਸ਼ੀਨ ਨਹੀਂ ਸੀ ਜਿਹੜੀ ਕਿ ਹਾਰਟ ਪੇਸ਼ੈਂਟ ਲਈ ਜ਼ਰੂਰੀ ਹੁੰਦੀ ਹੈ। ਤੀਜੇ ਅਟੈਕ ਤੋਂ ਬਾਅਦ ਰੁਕਣ ਲੱਗਾ ਸੀ ਸਾਹ ਦੱਸਿਆ ਗਿਆ ਕਿ ਬੰਬੇ ਹਸਪਤਾਲ 'ਚ ਪੇਸ ਮੇਕਰ ਹੈ। ਉੱਥੇ ਲਿਜਾਂਦੇ ਸਮੇਂ ਰਫ਼ੀ ਸਾਹਿਬ ਨੂੰ ਦੂਸਰਾ ਅਟੈਕ ਆ ਗਿਆ। ਸ਼ਾਮ 6 ਵਜੇ ਉਨ੍ਹਾਂ ਨੂੰ ਬੰਬੇ ਹਸਪਤਾਲ ਸ਼ਿਫਟ ਕਰਵਾਇਆ ਗਿਆ। ਉੱਥੇ ਡਾਕਟਰਾਂ ਨੇ ਰਫ਼ੀ ਸਾਹਿਬ ਨੂੰ ਪੇਸ ਮੇਕਰ ਮਸ਼ੀਨ ਤਾਂ ਇੰਸਟਾਲ ਕਰ ਦਿੱਤੀ ਪਰ ਉਹ ਠੀਕ ਢੰਗ ਨਾਲ ਕੰਮ ਨਹੀਂ ਕਰ ਪਾ ਰਹੀ ਸੀ। ਜਦੋਂ ਤਕ ਦੂਸਰੀ ਪੇਸ ਮੇਕਰ ਮਸ਼ੀਨ ਦਾ ਇੰਤਜ਼ਾਮ ਹੁੰਦਾ, ਰਾਤ ਦੇ 9 ਵਜ ਚੁੱਕੇ ਸਨ। ਇਸ ਜੱਦੋਜਹਿਦ 'ਚ ਕਾਫ਼ੀ ਸਮਾਂ ਬਰਬਾਦ ਹੋ ਗਿਆ, ਜਿਸ ਵਿਚ ਡਾਕਟਰ ਉਨ੍ਹਾਂ ਨੂੰ ਬਚਾਅ ਸਕਦੇ ਸਨ। ਰਾਤ 9 ਵਜੇ ਡਾਕਟਰ KM Modi ਤੇ ਡਾਕਟਰ ਡਾਗਰ ਨੇ ਰਫ਼ੀ ਸਾਹਿਬ ਨੂੰ ਅਟੈਂਡ ਕੀਤਾ ਪਰ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਸੀ। ਇਸ ਤਰ੍ਹਾਂ ਰਾਤ ਦੇ 10 ਵਜ ਗਏ। 10 ਵਜ ਕੇ 10 ਮਿੰਟ 'ਤੇ ਰਫ਼ੀ ਸਾਹਿਬ ਨੂੰ ਤੀਜਾ ਅਟੈਕ ਆਇਆ ਤੇ ਉਨ੍ਹਾਂ ਦਾ ਸਾਹ ਰੁਕਣ ਲੱਗਾ। ਉਨ੍ਹਾਂ ਦਾ ਦਿਹਾਂਤ ਹੋ ਗਿਆ। ਡਾਕਟਰਾਂ ਨੇ ਵੀ ਮ੍ਰਿਤਕ ਐਲਾਨ ਦਿੱਤਾ। ਵੱਡੀ ਮਸਜਿਦ 'ਚ 'ਨਮਾਜ਼-ਏ-ਜਨਾਜ਼ਾ' ਦੀ ਹੋਈ ਸੀ ਰਸਮ ਰਾਤ ਭਰ ਉਨ੍ਹਾਂ ਦੀ ਮ੍ਰਿਤਕ ਦੇਹ ਹਸਪਤਾਲ 'ਚ ਰੱਖੀ ਗਈ। 1 ਅਗਸਤ 1980 ਦੀ ਸਵੇਰ ਸਾਢੇ 9 ਵਜੇ ਉਨ੍ਹਾਂ ਦੀ ਬਾਡੀ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਰਫ਼ੀ ਸਾਹਿਬ ਦੇ ਦੋਸਤ ਸ਼ਾਹਿਦ ਬਿਜਨੌਰੀ ਨੇ ਉਨ੍ਹਾਂ ਨੂੰ ਆਖ਼ਿਰੀ ਗਸੂਲ ਦਿੱਤਾ। ਦੁਪਹਿਰੇ ਸਾਢੇ 12 ਵਜੇ ਉਨ੍ਹਾਂ ਦਾ ਜਨਾਜ਼ਾ ਘਰੋਂ ਰਵਾਨਾ ਹੋਇਆ। ਦੁਪਹਿਰੇ 2 ਵਜੇ ਬਾਂਦਰਾ ਦੀ ਵੱਡੀ ਮਸਜਿਦ 'ਚ ਨਮਾਜ਼ 'ਨਮਾਜ਼-ਏ-ਜਨਾਜ਼ਾ' ਦੀ ਰਸਮ ਹੋਈ ਤੇ ਢਾਈ ਵਜੇ ਸਭ ਲੋਕ ਰਫ਼ੀ ਸਾਹਿਬ ਨੂੰ ਲੈ ਕੇ ਸਾਂਤਾਕਰੂਜ਼ ਕਬਰਸਤਾਨ ਵੱਲ ਚੱਲ ਪਏ। ਪੂਰੇ ਰਸਤੇ ਜ਼ੋਰਦਾਰ ਬਾਰਿਸ਼ ਹੁੰਦੀ ਰਹੀ। ਉਸ ਦਿਨ ਬੰਬਈ 'ਚ ਇੰਨਾ ਜ਼ਬਰਦਸਤ ਮੀਂਹ ਪਿਆ...ਮੰਨੋ ਖ਼ੁਦਾ ਰਫ਼ੀ ਸਾਹਿਬ ਨੂੰ ਵਿਦਾਈ ਦੇਣ ਲਈ ਖ਼ੁਦ ਰੋ ਪਿਆ ਹੋਵੇ। ਸ਼ਾਮ ਸਾਢੇ 6 ਵਜੇ ਰਫ਼ੀ ਸਾਹਿਬ ਦੀ ਮ੍ਰਿਤਕ ਦੇਹ ਨੂੰ ਦਫ਼ਨਾਇਆ ਗਿਆ ਤਾਂ ਬਾਰਿਸ਼ ਇਕਦਮ ਰੁਕ ਗਈ। ਇਹ ਸੁਣਨ 'ਚ ਕਾਫ਼ੀ ਹੈਰਾਨਕੁੰਨ ਜਾਪਦਾ ਹੈ ਪਰ ਸੱਚ ਹੈ। ਇਸ ਤਰ੍ਹਾਂ ਰਫ਼ੀ ਸਾਹਿਬ ਹਮੇਸ਼ਾ ਲਈ ਚਲੇ ਗਏ ਤੇ ਪਿੱਛੇ ਰਹਿ ਗਈਆਂ ਕਦੀ ਨਾ ਮਿਟਣ ਵਾਲੀਆਂ ਯਾਦਾਂ। ਉਨ੍ਹਾਂ ਦੇ ਸ਼ਬਦਾਂ 'ਚ, 'ਯੇ ਜ਼ਿੰਦਗੀ ਕੇ ਮੇਲੇ ਦੁਨੀਆ ਮੇਂ ਕਮ ਨਾ ਹੋਂਗੇ, ਅਫ਼ਸੋਸ ਹਮ ਨਾ ਹੋਂਗੇ'।
ਹੁਣ ਗੇਜਾ ਬਣ ਗਿੱਪੀ ਗਰੇਵਾਲ ਪਾਉਣਗੇ ਧੱਕ, ਦੇਖੋ 'Warning' ਦੀ ਪਹਿਲੀ ਝਲਕ
Stories You May Like
ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ
ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...
ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ
ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...
ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...
ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ
Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ
15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...
ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...
4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...
ਅਮਰੀਕਾ : ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ
ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...
ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...
ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ
ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...
ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...
ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ
ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...
Subscribe Now!