ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਮੈਨੇਜਰ ਦੱਸਿਆ ਜਾ ਰਿਹਾ ਸ਼ਗਨਪ੍ਰੀਤ ਆਸਟਰੇਲੀਆ ਤੋਂ ਕੁਝ ਸਮੇਂ ਲਈ ਪੰਜਾਬ ਆਉਣਾ ਚਾਹੁੰਦਾ ਹੈ। ਇਸ ਦੇ ਚਲਦਿਆਂ ਸ਼ਗਨਪ੍ਰੀਤ ਦੇ ਮਾਪਿਆਂ ਨੇ ਹਾਈਕੋਰਟ ’ਚ ਪਟੀਸ਼ਨ ਦਾਖ਼ਲ ਕਰਦਿਆਂ ਸੁਰੱਖਿਆ ਦੀ ਮੰਗ ਕੀਤੀ ਹੈ।
ਇਸ ਸਬੰਧੀ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਮੂਸੇ ਵਾਲਾ ਦੇ ਪਿਤਾ ਨਾਲ ਵੰਡਾਇਆ ਦੁੱਖ, ਦੇਖੋ ਤਸਵੀਰਾਂ
ਸ਼ਗਨਪ੍ਰੀਤ ਦੇ ਪਰਿਵਾਰ ਉਸ ਨੂੰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਤੋਂ ਜਾਨ ਦਾ ਖ਼ਤਰਾ ਦੱਸਿਆ ਹੈ। ਦੱਸ ਦੇਈਏ ਕਿ ਸਿੱਧੂ ਦੇ ਕਤਲ ਮਗਰੋਂ ਸ਼ਗਨਪ੍ਰੀਤ ਦਾ ਨਾਂ ਕਾਫੀ ਸੁਰਖ਼ੀਆਂ ’ਚ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਭਾਸ ਤੇ ਕ੍ਰਿਤੀ ਮਾਲਦੀਵ ’ਚ ਕਰਨ ਜਾ ਰਹੇ ਮੰਗਣੀ! ਜਾਣੋ ਕੀ ਹੈ ਖ਼ਬਰ ਦਾ ਸੱਚ
NEXT STORY