ਮੁੰਬਈ (ਬਿਊਰੋ)– ਵੀਰਵਾਰ ਨੂੰ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਬੰਗਲੇ ਮੰਨਤ ਦੇ ਬਾਹਰੋਂ 30 ਤੋਂ ਵਧ ਫੋਨ ਚੋਰੀ ਹੋ ਗਏ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਦੇ ਬਾਦਸ਼ਾਹ ਨੂੰ ਉਨ੍ਹਾਂ ਦੇ ਜਨਮਦਿਨ ’ਤੇ ਸ਼ੁਭਕਾਮਨਾਵਾਂ ਦੇਣ ਲਈ ਦੁਨੀਆ ਭਰ ਤੋਂ ਅਣਗਿਣਤ ਪ੍ਰਸ਼ੰਸਕ ਮੁੰਬਈ ਪਹੁੰਚੇ ਸਨ। ਸ਼ਾਹਰੁਖ ਖ਼ਾਨ ਦੀ ਇਕ ਝਲਕ ਪਾਉਣ ਲਈ ਹਜ਼ਾਰਾਂ ਦੀ ਗਿਣਤੀ ’ਚ ਪ੍ਰਸ਼ੰਸਕ ਮੰਨਤ ਦੇ ਬਾਹਰ ਖੜ੍ਹੇ ਨਜ਼ਰ ਆਏ ਪਰ ਇਸ ਦੌਰਾਨ ਕੁਝ ਮੌਕਾਪ੍ਰਸਤਾਂ ਨੇ 1-2 ਨਹੀਂ, ਸਗੋਂ 30 ਤੋਂ ਜ਼ਿਆਦਾ ਮੋਬਾਇਲ ਫੋਨ ਗਾਇਬ ਕਰ ਦਿੱਤੇ।
30 ਤੋਂ ਵਧ ਲੋਕਾਂ ਦੇ ਫੋਨ ਚੋਰੀ
ਸ਼ਾਹਰੁਖ ਖ਼ਾਨ ਦੇ ਬੰਗਲੇ ਦੇ ਬਾਹਰੋਂ ਉਨ੍ਹਾਂ ਦੇ ਫੋਨ ਚੋਰੀ ਹੋਣ ਕਾਰਨ ਕਈ ਲੋਕ ਮੁੰਬਈ ਪੁਲਸ ਸਟੇਸ਼ਨ ਦੇ ਬਾਹਰ ਕਤਾਰਾਂ ’ਚ ਖੜ੍ਹੇ ਦੇਖੇ ਗਏ। ਇਹ ਸਾਰੇ ਪ੍ਰਸ਼ੰਸਕ ਕਿੰਗ ਖ਼ਾਨ ਨੂੰ ਉਨ੍ਹਾਂ ਦੇ 58ਵੇਂ ਜਨਮਦਿਨ ’ਤੇ ਸ਼ੁਭਕਾਮਨਾਵਾਂ ਦੇਣ ਪਹੁੰਚੇ ਸਨ। ਮੁੰਬਈ ਪੁਲਸ ਨੇ ਇਨ੍ਹਾਂ ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰ ਲਈ ਹੈ, ਉਥੇ ਹੀ ਸ਼ਾਹਰੁਖ ਖ਼ਾਨ ਨੇ ਇਕ ਟਵੀਟ ’ਚ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਪਾਰਟੀ 'ਚ ਜ਼ਹਿਰ ਤੇ ਕੁੜੀਆਂ ਦੀ ਸਪਲਾਈ ਦੇ ਦੋਸ਼ਾਂ 'ਤੇ ਐਲਵਿਸ਼ ਯਾਦਵ ਦਾ ਬਿਆਨ ਆਇਆ ਸਾਹਮਣੇ
ਸ਼ਾਹਰੁਖ ਨੇ ਕਿਹਾ ਪ੍ਰਸ਼ੰਸਕਾਂ ਦਾ ਧੰਨਵਾਦ
ਕਿੰਗ ਖ਼ਾਨ ਨੇ ਟਵੀਟ ਕੀਤਾ, ‘‘ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਹਾਡੇ ’ਚੋਂ ਇੰਨੇ ਲੋਕ ਆਏ ਤੇ ਦੇਰ ਰਾਤ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੈਂ ਸਿਰਫ਼ ਇਕ ਅਦਾਕਾਰ ਹਾਂ। ਤੁਹਾਡਾ ਮਨੋਰੰਜਨ ਕਰਨ ਦੇ ਯੋਗ ਹੋਣ ਤੋਂ ਵਧ ਮੈਨੂੰ ਕੁਝ ਵੀ ਖ਼ੁਸ਼ੀ ਨਹੀਂ ਦਿੰਦਾ। ਮੈਂ ਤੁਹਾਡੇ ਪਿਆਰ ਦੇ ਸੁਪਨੇ ’ਚ ਰਹਿੰਦਾ ਹਾਂ। ਮੈਨੂੰ ਤੁਹਾਡਾ ਮਨੋਰੰਜਨ ਕਰਨ ਦਾ ਮੌਕਾ ਦੇਣ ਲਈ ਤੁਹਾਡਾ ਧੰਨਵਾਦ।’’
SRK ਬਾਲਕੋਨੀ ’ਚ ਪ੍ਰਸ਼ੰਸਕਾਂ ਨੂੰ ਮਿਲੇ
ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਹਰੁਖ ਖ਼ਾਨ ਮੰਨਤ ਦੀ ਬਾਲਕੋਨੀ ’ਚ ਆਏ ਤੇ ਆਪਣੇ ਪ੍ਰਸ਼ੰਸਕਾਂ ਵੱਲ ਹੱਥ ਹਿਲਾ ਕੇ ਉਨ੍ਹਾਂ ਨੂੰ ਫਲਾਇੰਗ ਕਿੱਸ ਕੀਤਾ। ਸ਼ਾਹਰੁਖ ਖ਼ਾਨ ਨੂੰ ਦੇਖ ਕੇ ਪ੍ਰਸ਼ੰਸਕ ਹਰ ਸਾਲ ਦੀ ਤਰ੍ਹਾਂ ਤਾੜੀਆਂ ਮਾਰਦੇ ਨਜ਼ਰ ਆਏ। ਹਾਲਾਂਕਿ ਇਸ ਸਭ ਤੋਂ ਬਾਅਦ ਮੁੰਬਈ ਪੁਲਸ ਸਟੇਸ਼ਨ ਦੇ ਬਾਹਰ ਪ੍ਰਸ਼ੰਸਕਾਂ ਦੀ ਇਕ ਲਾਈਨ ਦੇਖੀ ਗਈ, ਜੋ ਸ਼ਿਕਾਇਤ ਕਰਨ ਲਈ ਆਏ ਸਨ ਕਿ ਉਨ੍ਹਾਂ ਦੇ ਫੋਨ ਚੋਰੀ ਹੋ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿਵਾਦਾਂ ਵਿਚਾਲੇ ‘ਬਿੱਗ ਬੌਸ 17’ ’ਚ ਐਲਵਿਸ਼ ਯਾਦਵ ਦੀ ਐਂਟਰੀ, ਸਲਮਾਨ ਖ਼ਾਨ ਨੂੰ ਛੇੜਦੀ ਨਜ਼ਰ ਆਈ ਮਨੀਸ਼ਾ ਰਾਣੀ
NEXT STORY