ਮੁੰਬਈ- ਲੋਕ ਗਾਇਕਾ ਸ਼ਾਰਦਾ ਸਿਨਹਾ ਤੋਂ ਬਾਅਦ ਹੁਣ ਇੱਕ ਹੋਰ ਪਦਮਸ਼੍ਰੀ ਦਿੱਗਜ ਹਸਪਤਾਲ 'ਚ ਦਾਖ਼ਲ ਹੈ। ਉਨ੍ਹਾਂ ਦਾ ਦਿੱਲੀ ਦੇ ਮੈਕਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਿਸ ਗਾਇਕ ਦੀ ਅਸੀਂ ਗੱਲ ਕਰ ਰਹੇ ਹਾਂ, ਉਨ੍ਹਾਂ ਦਾ ਨਾਂ ਮੁਕੁੰਦ ਨਾਇਕ ਹੈ। ਉਨ੍ਹਾਂ ਨੂੰ ਇਲਾਜ ਲਈ ਰਾਂਚੀ ਤੋਂ ਦਿੱਲੀ ਭੇਜ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੇ ਪੁੱਤਰ ਨੰਦਲਾਲ ਨਾਇਕ ਨੇ ਪਿਤਾ ਦੀ ਹੈਲਥ ਅਪਡੇਟ ਸ਼ੇਅਰ ਕੀਤੀ ਹੈ। ਫਿਲਹਾਲ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਪਦਮਸ਼੍ਰੀ ਗਾਇਕ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਦੱਸ ਦੇਈਏ ਕਿ ਮੁਕੁੰਦ ਨਾਇਕ ਨੂੰ ਕਿਸ ਬੀਮਾਰੀ ਕਾਰਨ ਦਿੱਲੀ ਲਿਆਂਦਾ ਗਿਆ ਸੀ।
ਇਸ ਬੀਮਾਰੀ ਕਾਰਨ ਹਨ ਦਾਖਲ
ਮੁਕੁੰਦ ਨਾਇਕ ਰੀੜ੍ਹ ਦੀ ਹੱਡੀ 'ਚ ਦਰਦ ਕਾਰਨ ਕਈ ਦਿਨਾਂ ਤੋਂ ਠੀਕ ਤਰ੍ਹਾਂ ਨਾਲ ਤੁਰ ਨਹੀਂ ਪਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਫਿਲਹਾਲ ਉਨ੍ਹਾਂ ਦਾ ਦਿੱਲੀ ਦੇ ਮੈਕਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸੰਗੀਤ ਨਾਟਿਆ ਅਕੈਡਮੀ ਦੇ ਰਾਜੀਵ ਦਾਸ ਸਮੇਤ ਕਈ ਲੋਕਾਂ ਨੇ ਮੁਕੰਦ ਨਾਇਕ ਦੀ ਸਿਹਤ ਦਾ ਹਾਲ-ਚਾਲ ਪੁੱਛਿਆ।
ਪ੍ਰਧਾਨ ਮੰਤਰੀ ਨੇ ਪ੍ਰਗਟਾਈ ਚਿੰਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੀ ਹਾਲਤ 'ਤੇ ਚਿੰਤਾ ਪ੍ਰਗਟਾਈ ਹੈ। ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ 'ਤੇ ਸੱਭਿਆਚਾਰਕ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਹਸਪਤਾਲ ਜਾ ਕੇ ਪਦਮਸ਼੍ਰੀ ਗਾਇਕ ਦੇ ਪੁੱਤਰ ਕੋਲੋਂ ਸਿਹਤ ਬਾਰੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੇ ਵੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਹਾਲ ਹੀ 'ਚ ਮੁਕੁੰਦ ਨਾਇਕ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਮੈਕਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਕਟਰ ਮੁਤਾਬਕ ਮੁਕੁੰਦ ਨਾਇਕ ਦੀ ਸਰਜਰੀ ਸਫਲ ਰਹੀ। ਹੁਣ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।
ਕੌਣ ਹਨ ਮੁਕੰਦ ਨਾਇਕ?
ਤੁਹਾਨੂੰ ਦੱਸ ਦੇਈਏ ਕਿ ਪਦਮਸ਼੍ਰੀ ਮੁਕੁੰਦ ਨਾਇਕ ਨਾਗਪੁਰ ਦੇ ਦਿੱਗਜ ਕਲਾਕਾਰ ਹਨ। ਉਹ ਨਾਗਪੁਰੀ ਡਾਂਸ ਅਤੇ ਸੰਗੀਤ ਲਈ ਕਾਫੀ ਮਸ਼ਹੂਰ ਹੈ। ਸਾਲ 2017 'ਚ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 2019 ਵਿੱਚ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਸ਼ਹੂਰ ਲੋਕ ਗਾਇਕਾ ਦੇ ਹਸਪਤਾਲ 'ਚ ਰਿਆਜ਼ ਕਰਦੇ ਸਮੇਂ ਨਿਕਲੇ ਸਾਹ, ਵੀਡੀਓ ਵਾਇਰਲ
NEXT STORY