ਮੁੰਬਈ, (ਭਾਸ਼ਾ)- ਆਪਣੀ ਰਿਵਾਲਵਰ ’ਚੋਂ ਅਚਨਚੇਤ ਗੋਲੀ ਚੱਲਣ ਕਾਰਨ ਜ਼ਖਮੀ ਹੋਏ ਅਦਾਕਾਰ ਗੋਵਿੰਦਾ ਨਾਲ ਮੁੰਬਈ ਕ੍ਰਾਈਮ ਬਰਾਂਚ ਦੇ ਅਧਿਕਾਰੀਆਂ ਨੇ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਘਟਨਾ ਬਾਰੇ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁੰਬਈ ਕ੍ਰਾਈਮ ਬਰਾਂਚ ਨੇ ਵੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਗੋਵਿੰਦਾ ਦੇ ਬਿਆਨਾਂ ਤੋਂ ਸੰਤੁਸ਼ਟ ਨਹੀਂ ਹੈ ਤੇ ਜਲਦ ਹੀ ਉਨ੍ਹਾਂ ਤੋਂ ਮੁੜ ਪੁੱਛਗਿੱਛ ਕੀਤੀ ਜਾਵੇਗੀ।
ਪੁਲਸ ਨੇ ਦੱਸਿਆ ਕਿ ਕਿਸੇ ਨੇ ਵੀ ਇਸ ਮਾਮਲੇ ’ਚ ਹੁਣ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਇਹ ਘਟਨਾ ਮੰਗਲਵਾਰ ਨੂੰ ਗੋਵਿੰਦਾ (60) ਦੇ ਮੁੰਬਈ ਸਥਿਤ ਘਰ ’ਚ ਵਾਪਰੀ ਤੇ ਉਹ ਇੱਥੇ ਇਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਗੋਵਿੰਦਾ ਘਟਨਾ ਵੇਲੇ ਮੰਗਲਵਾਰ ਸਵੇਰੇ ਆਪਣੇ ਘਰ ਇਕੱਲੇ ਸਨ। ਅਦਾਕਾਰ ਕੋਲ ਵੈਬਲੇ ਕੰਪਨੀ ਦੀ ਲਾਇਸੈਂਸੀ ਰਿਵਾਲਵਰ ਹੈ ਤੇ ਗੋਲੀ ਉਨ੍ਹਾਂ ਦੇ ਖੱਬੇ ਗੋਡੇ ਦੇ ਨੇੜੇ ਲੱਗੀ। ਅਧਿਕਾਰੀ ਨੇ ਦੱਸਿਆ ਕਿ ਰਿਵਾਲਵਰ ਪੁਰਾਣੀ ਸੀ, ਜੋ ਲਾਕ ਨਾ ਹੋਣ ਕਾਰਨ ਗੋਲੀ ਚੱਲ ਗਈ।
ਗਾਂਧੀ ਜਯੰਤੀ ਮੌਕੇ PM ਮੋਦੀ ਦੇ ਸਵੱਛ ਭਾਰਤ ਮਿਸ਼ਨ ਨਾਲ ਜੁੜੀ Alia Bhatt
NEXT STORY