ਮੁੰਬਈ (ਬਿਊਰੋ)– ਵਿੱਕੀ ਜੈਨ ਨੇ ‘ਬਿੱਗ ਬੌਸ 17’ ’ਚ ਅਭਿਸ਼ੇਕ ਕੁਮਾਰ ਨੂੰ ‘ਅਪਰਾਧੀ’ ਕਹਿ ਕੇ ਉਸ ਨੂੰ ਇੰਨਾ ਭੜਕਾਇਆ ਕਿ ਉਹ ਸਾਰਾ ਦਿਨ ਉਸ ਨਾਲ ਲੜਦਾ ਰਿਹਾ। ਪਰਿਵਾਰ ਵਾਲਿਆਂ ਨੇ ਵਿੱਕੀ ਤੇ ਅਭਿਸ਼ੇਕ ਦੀ ਲੜਾਈ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਵੀ ਕੀਤੀ ਪਰ ਬਹੁਤੀ ਸਫ਼ਲਤਾ ਨਹੀਂ ਮਿਲੀ। ਇਸ ਦੌਰਾਨ ਜਦੋਂ ਮਾਹੌਲ ਥੋੜ੍ਹਾ ਸ਼ਾਂਤ ਹੋਇਆ ਤਾਂ ਮੁਨੱਵਰ ਫਾਰੂਕੀ ਨੂੰ ਐਸ਼ਵਰਿਆ ਸ਼ਰਮਾ, ਮੰਨਾਰਾ ਚੋਪੜਾ ਤੇ ਅਰੁਣ ਨਾਲ ਬੈਠ ਕੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਦੇਖਿਆ ਗਿਆ। ਮੁਨੱਵਰ ਨੇ ਆਪਣੇ ਜੀਵਨ ਦੇ ਸ਼ੁਰੂਆਤੀ ਪੜਾਵਾਂ ਤੇ ਆਪਣੀ ਸਾਬਕਾ ਪਤਨੀ ਬਾਰੇ ਕੁਝ ਰਾਜ਼ ਪ੍ਰਗਟ ਕੀਤੇ।
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੇ ਕਰੀਬੀ 'ਤੇ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਪੰਜਾਬੀ ਮੁੰਡਿਆਂ ਨੇ ਚਲਾਈਆਂ ਸਨ ਗੋਲੀਆਂ
ਮੁਨੱਵਰ ਭਾਂਡਿਆਂ ਦੀ ਦੁਕਾਨ ’ਤੇ ਰੋਜ਼ਾਨਾ 60 ਰੁਪਏ ਕਮਾਉਂਦਾ ਸੀ
ਮੁਨੱਵਰ ਫਾਰੂਕੀ ਨੇ ਕਿਹਾ, ‘‘ਮੈਂ ਲਗਭਗ 14 ਸਾਲ ਦਾ ਸੀ, ਜਦੋਂ ਮੇਰੀ ਮਾਂ ਦਾ ਦਿਹਾਂਤ ਹੋ ਗਿਆ। ਜਦੋਂ ਮੇਰੀ ਮਾਂ ਦੀ ਮੌਤ ਹੋ ਗਈ, 10 ਦਿਨਾਂ ਬਾਅਦ ਮੇਰਾ ਜਨਮਦਿਨ ਸੀ। 18 ਜਨਵਰੀ ਨੂੰ ਉਸ ਦੀ ਮੌਤ ਹੋ ਗਈ ਸੀ। ਮੇਰੀ ਮਾਸੀ ਨੇ ਕਿਹਾ ਕਿ ਹੁਣ ਉਥੇ ਰਹਿਣ ਦਾ ਕੋਈ ਮਤਲਬ ਨਹੀਂ ਹੈ, ਇਸ ਲਈ ਉਹ ਮੈਨੂੰ ਤੇ ਪਿਤਾ ਜੀ ਨੂੰ ਮੁੰਬਈ ਲੈ ਆਈ। ਉਥੇ ਪਹੁੰਚ ਕੇ ਮੈਨੂੰ ਭਿੰਡੀ ਬਾਜ਼ਾਰ ’ਚ ਇਕ ਭਾਂਡਿਆਂ ਦੀ ਦੁਕਾਨ ’ਚ ਨੌਕਰੀ ਮਿਲ ਗਈ, ਜਿਥੇ ਮੈਨੂੰ ਰੋਜ਼ਾਨਾ 60 ਰੁਪਏ ਮਿਲਦੇ ਸਨ ਤੇ ਮੈਂ ਬਹੁਤ ਖ਼ੁਸ਼ ਸੀ।’’
ਮੁਨੱਵਰ ਫਾਰੂਕੀ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਕਈ ਰਾਜ਼ ਉਜਾਗਰ ਕੀਤੇ
ਐਸ਼ਵਰਿਆ ਸ਼ਰਮਾ ਨੇ ਮੁਨੱਵਰ ਨੂੰ ਪੁੱਛਿਆ, ‘‘ਫਿਰ ਤੁਹਾਡਾ ਵਿਆਹ ਕਿਸ ਨਾਲ ਹੋਇਆ?’’ ਇਸ ਦੇ ਜਵਾਬ ’ਚ ਮੁਨੱਵਰ ਨੇ ਕਿਹਾ, ‘‘ਪਰਿਵਾਰ ਵਾਲਿਆਂ ਨੇ ਇਸ ਨੂੰ ਕਰਵਾਇਆ ਸੀ। ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਸਨ।’’ ਮੁਨੱਵਰ ਨੇ ਦੱਸਿਆ ਕਿ ਵਿਆਹ ਦੇ ਇਕ ਸਾਲ ਦੇ ਅੰਦਰ ਹੀ ਉਨ੍ਹਾਂ ਦੇ ਘਰ ਪੁੱਤਰ ਹੋਇਆ ਤੇ ਹੁਣ ਉਹ ਹੀ ਉਨ੍ਹਾਂ ਦੇ ਨਾਲ ਰਹਿੰਦਾ ਹੈ। ਮੁਨੱਵਰ ਨੇ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਕੁਝ ਹੈਰਾਨ ਕਰਨ ਵਾਲੀਆਂ ਗੱਲਾਂ ਵੀ ਆਖੀਆਂ। ਮੁਨੱਵਰ ਨੇ ਕਿਹਾ ਕਿ ਉਸ ਦੀ ਪਤਨੀ ਨੇ ਦੂਜਾ ਵਿਆਹ ਕਰ ਲਿਆ ਸੀ ਤੇ ਮੈਨੂੰ ਇਸ ਬਾਰੇ ਪਤਾ ਤਕ ਨਹੀਂ ਸੀ।
ਮੁਨੱਵਰ ਦੀ ਪਤਨੀ ਕਿਸੇ ਹੋਰ ਨਾਲ ਭੱਜ ਗਈ ਸੀ
ਉਸ ਨੇ ਐਸ਼ਵਰਿਆ ਨੂੰ ਦੱਸਿਆ, ‘‘ਜਦੋਂ ਮੈਂ 10-15 ਦਿਨਾਂ ਬਾਅਦ ਮਿਖਾਇਲ ਦੇ ਘਰ ਫੋਨ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਉਸ ਦਾ ਵਿਆਹ ਹੋ ਗਿਆ ਹੈ। ਮੈਂ ਸੱਚਾਈ ਦਾ ਪਤਾ ਲਗਾਉਣ ਲਈ ਮਿਖਾਇਲ ਦੇ ਨਾਨੇ ਨੂੰ ਫੋਨ ਕੀਤਾ। ਫਿਰ ਮੈਨੂੰ ਪਤਾ ਲੱਗਾ ਕਿ ਉਹ ਵਿਆਹ ਕਰਵਾ ਕੇ ਮੈਨੂੰ ਛੱਡ ਗਈ ਸੀ। ਮੈਨੂੰ ਦੱਸਿਆ ਗਿਆ ਕਿ ਉਹ ਕਿਸੇ ਹੋਰ ਸ਼ਹਿਰ ’ਚ ਸ਼ਿਫਟ ਹੋ ਗਈ ਹੈ।’’ ਜਦੋਂ ਐਸ਼ਵਰਿਆ ਨੇ ਪੁੱਛਿਆ ਕਿ ਕੀ ਉਸ ਨੇ ਬੱਚੇ ਨੂੰ ਯਾਦ ਨਹੀਂ ਕੀਤਾ ਤਾਂ ਮੁਨੱਵਰ ਨੇ ਦੱਸਿਆ ਕਿ ਉਹ ਦੋਵੇਂ ਇਕ-ਦੂਜੇ ਨਾਲ ਜੁੜੇ ਮਹਿਸੂਸ ਨਹੀਂ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਪੰਮੀ ਬਾਈ ਨੇ ਸ੍ਰੀ ਦਰਬਾਰ ਸਾਹਿਬ 'ਚ ਟੇਕਿਆ ਮੱਥਾ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ
NEXT STORY