ਮੁੰਬਈ (ਬਿਊਰੋ) - ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਮਗਾ ਜੇਤੂ, ਮਹਾਨ ਮੁਰਲੀਕਾਂਤ ਪੇਟਕਰ ਦੀ ਕਹਾਣੀ ਨੂੰ ਨਾਡੀਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੇ ਮੁਖੀ ਸਾਜਿਦ ਨਾਡੀਆਡਵਾਲਾ ਦੁਆਰਾ ਵੱਡੇ ਪਰਦੇ ’ਤੇ ਲਿਆਂਦਾ ਗਿਆ ਹੈ। ਹੁਣੇ ਜਿਹੇ ਪੇਟਕਰ ਨੂੰ ਉਸ ਦੀ ਪ੍ਰਾਪਤੀ ਦੇ 52 ਸਾਲ ਬਾਅਦ ਅਰਜੁਨ ਅੈਵਾਰਡ (ਲਾਈਫ ਟਾਈਮ) ਨਾਲ ਸਨਮਾਨਿਤ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ 'ਚ ਨਹੀਂ ਲੱਗੀ 'ਐਮਰਜੈਂਸੀ'
ਇਸ ਵੱਕਾਰੀ ਉਪਲਬਧੀ ਨੂੰ ਪ੍ਰਾਪਤ ਕਰਨ ’ਤੇ ਮੁਰਲੀਕਾਂਤ ਪੇਟਕਰ ਨੇ ਕਿਹਾ ਕਿ ਉਹ ਵੱਕਾਰੀ ਅਰਜੁਨ ਲਾਈਫਟਾਈਮ ਐਵਾਰਡ ਪ੍ਰਾਪਤ ਕਰਨ ’ਤੇ ਸੱਚਮੁੱਚ ਬਹੁਤ ਖੁਸ਼ ਅਤੇ ਬਹੁਤ ਧੰਨਵਾਦੀ ਹਨ। ਇਹ ਸਨਮਾਨ ਸਿਰਫ਼ ਇਕ ਵਿਅਕਤੀਗਤ ਪ੍ਰਾਪਤੀ ਨਹੀਂ ਹੈ, ਸਗੋਂ ਬਹੁਤ ਸਾਰੇ ਚੰਗੇ ਵਿਅਕਤੀਆਂ ਦੇ ਸਮੂਹਿਕ ਯਤਨਾਂ ਅਤੇ ਵਿਸ਼ਵਾਸ ਦਾ ਪ੍ਰਮਾਣ ਹੈ। ਉਹ ਸਾਜਿਦ ਨਾਡੀਆਡਵਾਲਾ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੇ ਨਾ ਸਿਰਫ਼ ਉਸ ਦੀ ਕਹਾਣੀ ’ਤੇ ਵਿਸ਼ਵਾਸ ਕੀਤਾ, ਸਗੋਂ ਫਿਲਮ ‘ਚੰਦੂ ਚੈਂਪੀਅਨ’ ਰਾਹੀਂ ਇਸ ਨੂੰ ਵੱਡੇ ਪਰਦੇ ’ਤੇ ਲਿਆਉਣ ਲਈ ਆਪਣਾ ਭਰੋਸਾ ਅਤੇ ਸਰੋਤ ਵੀ ਲਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰਾ ਮੌਨੀ ਰਾਏ ਪੁੱਜੀ ਪ੍ਰਸਿੱਧ ਬਾਬਾ ਮਹਾਕਾਲ ਦੇ ਦਰਬਾਰ, ਕੀਤੇ ਦਰਸ਼ਨ
NEXT STORY