ਅਯੁੱਧਿਆ - ਫ਼ਿਲਮ ਅਭਿਨੇਤਰੀ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਰਾਮ ਮੰਦਰ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਲਈ ਸੱਦਾ ਮਿਲਣਾ ਮੇਰੀ ਵੱਡੀ ਕਿਸਮਤ ਹੈ। ਕੰਗਨਾ (36) ਨੇ ਐਤਵਾਰ ਆਪਣੇ ਅਧਿਆਤਮਿਕ ਗੁਰੂ ਰਾਮਭਦਰਾਚਾਰੀਆ ਨਾਲ ਮੁਲਾਕਾਤ ਕੀਤੀ ਅਤੇ ਇੱਥੇ ਇੱਕ ਮੰਦਰ ਵਿੱਚ ਹੋ ਰਹੇ ਯੱਗ ਵਿੱਚ ਹਿੱਸਾ ਲਿਆ।

ਕੰਗਨਾ ਨੇ ਕਿਹਾ ਕਿ ਸ਼ਰਧਾਲੂ ਭਗਵਾਨ ਰਾਮ ਜੀ ਦੇ ਆਉਣ ਦੀ ਉਡੀਕ ਕਰ ਰਹੇ ਹਨ। ਮੈਂ ਇੱਥੇ ਆਪਣੇ ਗੁਰੂ ਰਾਮਭੱਦਰਾਚਾਰੀਆ ਜੀ ਨੂੰ ਮਿਲਣ ਆਈ ਹਾਂ।

ਬਹੁਤ ਸਾਰੇ ਪੁਜਾਰੀ ਭਗਵਾਨ ਹਨੂੰਮਾਨ ਜੀ ਦੇ ਨਾਂ ’ਤੇ ਯੱਗ ਅਤੇ ਮੰਤਰਾਂ ਦਾ ਜਾਪ ਕਰ ਰਹੇ ਹਨ। ਇੱਥੇ ਊਰਜਾ ਚਮਤਕਾਰੀ ਹੈ। ਇਹ ਮੇਰੀ ਚੰਗੀ ਕਿਸਮਤ ਹੈ ਕਿ ਮੈਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਹਿੱਸਾ ਬਣਨ ਦਾ ਮੌਕਾ ਮਿਲ ਰਿਹਾ ਹੈ। ਅਸੀਂ ਸਾਰੇ ਰਾਮਲੱਲਾ ਦੇ ਸਵਾਗਤ ਲਈ ਪ੍ਰਬੰਧ ਕਰਨ ਵਿੱਚ ਰੁੱਝੇ ਹੋਏ ਹਾਂ।

ਰਾਮ ਮੰਦਰ ਲਈ ਫਿਲਮ 'ਹਨੂਮਾਨ' ਦੀ ਟੀਮ ਨੇ 2.6 ਕਰੋੜ ਰੁਪਏ ਤੋਂ ਵੱਧ ਦਾਨ ਦੇਣ ਦਾ ਕੀਤਾ ਐਲਾਨ
NEXT STORY