ਜਲੰਧਰ/ਚੰਡੀਗੜ੍ਹ : ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਨਛੱਤਰ ਗਿੱਲ ਇੱਕ ਵਾਰ ਫਿਰ ਆਪਣੇ ਨਵੇਂ ਸਿੰਗਲ ਟਰੈਕ 'ਦੁਨੀਆ' ਨਾਲ ਦਰਸ਼ਕਾਂ ਦੇ ਰੂ-ਬਰੂ ਹੋਏ ਹਨ । ਇਸ ਗੀਤ ਨੂੰ 'ਗੇਮ ਚੇਂਜਰ ਰਿਕਾਰਡਜ਼' (Game Changer Recordz) ਨੇ ਰਿਲੀਜ਼ ਕੀਤਾ ਗਿਆ ਹੈ ।
ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਆਪਣਾ ਸਹਿਯੋਗ ਦਿੱਤਾ ਹੈ। ਗੀਤ ਦਾ ਸ਼ਾਨਦਾਰ ਸੰਗੀਤ ਮਸ਼ਹੂਰ ਸੰਗੀਤ ਨਿਰਦੇਸ਼ਕ ਅਤੇ ਪ੍ਰੋਡਿਊਸਰ ਦੀਪ ਜੰਡੂ ਵੱਲੋਂ ਤਿਆਰ ਕੀਤਾ ਗਿਆ ਹੈ । ਗੀਤ ਦੇ ਅਰਥ ਭਰਪੂਰ ਬੋਲ ਗੀਤਕਾਰ ਗੁਰਮਿੰਦਰ ਮੱਦੋਕੇ ਦੀ ਕਲਮ ਵਿੱਚੋਂ ਨਿਕਲੇ ਹਨ ।
ਨਛੱਤਰ ਗਿੱਲ ਦੀ ਦਮਦਾਰ ਆਵਾਜ਼ ਅਤੇ ਦੀਪ ਜੰਡੂ ਦੇ ਮਿਊਜ਼ਿਕ ਦੀ ਜੁਗਲਬੰਦੀ ਵਾਲਾ ਇਹ ਗੀਤ 'ਦੁਨੀਆ' ਰਿਲੀਜ਼ ਹੁੰਦੇ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ । ਇਸ ਪ੍ਰੋਜੈਕਟ ਨੂੰ 'ਗੇਮ ਚੇਂਜਰ ਰਿਕਾਰਡਜ਼' ਵੱਲੋਂ ਬਹੁਤ ਹੀ ਵੱਡੇ ਪੱਧਰ 'ਤੇ ਪੇਸ਼ ਕੀਤਾ ਗਿਆ ਹੈ । ਸੰਗੀਤ ਪ੍ਰੇਮੀਆਂ ਵੱਲੋਂ ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਧਾਰਮਿਕ ਟਿੱਪਣੀਆਂ ਕਾਰਨ ਮਸ਼ਹੂਰ ਅਦਾਕਾਰ ਖਿਲਾਫ ਪਰਚਾ ਦਰਜ !
NEXT STORY