ਵੈੱਬ ਡੈਸਕ- ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਨਛੱਤਰ ਗਿੱਲ ਨੇ ਆਪਣੇ ਸਾਥੀ ਕਲਾਕਾਰਾਂ ਵੱਲੋਂ ਕੀਤੀ ਗਈ ਇੱਕ ਗਲਤੀ ਲਈ ਵੱਡਾ ਦਿਲ ਦਿਖਾਇਆ ਹੈ। ਨਛੱਤਰ ਗਿੱਲ ਨੇ ਸਰੋਤਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਸਟਰ ਸਲੀਮ, ਰੋਸ਼ਨ ਪ੍ਰਿੰਸ ਅਤੇ ਯੁਵਰਾਜ ਹੰਸ ਨੂੰ ਮੁਆਫ ਕਰ ਦੇਣ। ਇਹ ਸਾਰਾ ਵਿਵਾਦ ਇੱਕ ਸੋਸ਼ਲ ਮੀਡੀਆ ਰੀਲ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਨਛੱਤਰ ਗਿੱਲ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ।

ਨਛੱਤਰ ਗਿੱਲ ਨੇ ਆਪਣੀ ਪੋਸਟ 'ਚ ਕਿਹਾ ਕਿ ਸਤਿ ਸ੍ਰੀ ਅਕਾਲ ਜੀ.ਮੈਂ ਸਾਰੀ ਉਮਰ ਆਪ ਸਭ ਦੇ ਪਿਆਰ ਦਾ ਤੇ ਸਾਥ ਦਾ ਕਰਜ਼ਦਾਰ ਰਹਾਂਗਾ,ਪਿਛਲੇ ਦਿਨਾਂ ਚ ਜੋ ਹੋਇਆ,ਤੁਹਾਨੂੰ ਸਬ ਨੂੰ ਪਤਾ.ਸਲੀਮ,ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਵਲੋਂ ਜੋ ਗਲਤੀ ਕੀਤੀ ਗਈ,ਉਸ ਨਾਲ ਮੇਰਾ ਤੇ ਆਪ ਸਬ ਦਾ ਬਹੁਤ ਦਿਲ ਦੁਖੀ ਹੋਇਆ ਮੈਂ ਆਪਣੇ ਤੋਂ ਸਾਰੇ ਵੱਡਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ.ਹੰਸ ਰਾਜ ਹੰਸ ਭਾਅ ਜੀ ਦਾ ਮੈਂ ਕਦੇ ਵੀ ਦਿਲ ਨਹੀਂ ਦੁਖਾ ਸਕਦਾ.ਮੇਰੀ ਜ਼ਿੰਦਗੀ ਚ ਓਹਨਾ ਦੇ ਮੇਰੇ ਤੇ ਬਹੁਤ ਅਹਿਸਾਨ ਨੇ.ਓਹਨਾ ਨੇ ਹਮੇਸ਼ਾ ਮੈਨੂੰ ਬਹੁਤ ਪਿਆਰ ਦਿੱਤਾ.ਮੈਂ ਯੁਵੀ ,ਰੌਸ਼ਨ ਪ੍ਰਿੰਸ ਤੇ ਸਲੀਮ ਲਈ ਕਦੇ ਮਾੜਾ ਨਹੀਂ ਸੋਚ ਸਕਦਾ.ਇਹ ਸਾਰੇ ਮੇਰੇ ਭਰਾਵਾ ਵਰਗੇ ਨੇ,ਮੇਰੀ ਹੁਣ ਸਬ ਨੂੰ ਹੱਥ ਜੋੜ ਕੇ ਬੇਨਤੀ ਹੁਣ ਵੱਡਾ ਦਿਲ ਕਰਕੇ ਮੁਆਫ਼ ਕਰ ਦਿਓ ,ਮੈਨੂੰ ਬਹੁਤ ਆਸ ਹੈ ਕੇ ਤੁਸੀਂ ਮੇਰੀ ਬੇਨਤੀ ਕਬੂਲ ਕਰੋਗੇ।
ਕੀ ਸੀ ਪੂਰਾ ਮਾਮਲਾ?
ਸ਼ੂਟਿੰਗ ਦੌਰਾਨ ਇਨ੍ਹਾਂ ਤਿੰਨਾਂ ਕਲਾਕਾਰਾਂ ਨੇ ਨਛੱਤਰ ਗਿੱਲ ਦਾ ਮਸ਼ਹੂਰ ਸੈਡ ਸੌਂਗ 'ਸਾਡੀ ਜਾਨ 'ਤੇ ਬਣੀ ਹੈ, ਤੇਰਾ ਹਾਸਾ ਹੋ ਗਿਆ' ਬੈਕਗ੍ਰਾਊਂਡ ਵਿੱਚ ਲਗਾ ਕੇ ਇੱਕ ਰੀਲ ਬਣਾਈ ਸੀ। ਵੀਡੀਓ ਵਿੱਚ ਇਹ ਤਿੰਨੋਂ ਕਲਾਕਾਰ ਗਿੱਲ ਦੇ ਸੁਰਾਂ ਦੀ ਨਕਲ ਕਰਦੇ ਹੋਏ ਅਤੇ ਹੱਸਦੇ ਹੋਏ ਨਜ਼ਰ ਆ ਰਹੇ ਸਨ। ਇਹ ਵੀਡੀਓ ਯੁਵਰਾਜ ਹੰਸ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ ਅਪਲੋਡ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ ਸੀ।
"ਮੈਨੂੰ ਨਹੀਂ ਪਤਾ ਚੋਣਾਂ ਕਿੱਥੇ ਹੋ ਰਹੀਆਂ, ਮੈਂ ਤਾਂ ਹੁਣ ..." ਹੰਸ ਰਾਜ ਹੰਸ ਦਾ ਸਿਆਸਤ ਬਾਰੇ ਵੱਡਾ ਬਿਆਨ
NEXT STORY