ਮੁੰਬਈ : ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਇਕ ਵੱਡਾ ਸੁਪਨਾ ਪੂਰਾ ਹੋ ਗਿਆ ਹੈ ਅਤੇ ਸੁਪਨਾ ਪੂਰਾ ਹੋਣ 'ਤੇ ਉਹ ਇੰਨੇ ਖੁਸ਼ ਹਨ ਕਿ ਹੁਣ ਉਹ ਅਦਾਕਾਰੀ ਛੱਡਣ ਲਈ ਵੀ ਤਿਆਰ ਹਨ। ਜ਼ਿਕਰਯੋਗ ਹੈ ਕਿ ਨਾਨਾ ਪਾਟੇਕਰ ਦੀ ਮਹਾਰਾਸ਼ਟਰ ਦੇ ਬਹੁਤ ਹੀ ਲੋਕਪ੍ਰਿਯ ਨਾਟਕ 'ਨਟਸਮਰਾਟ' ਵਿਚ ਭੂਮਿਕਾ ਨਿਭਾਉਣ ਦੀ ਸਾਲਾਂ ਤੋਂ ਇੱਛਾ ਸੀ। ਰੰਗਮੰਚ 'ਤੇ ਉਨ੍ਹਾਂ ਦਾ ਸੁਪਨਾ ਹਾਲੇ ਪੂਰਾ ਨਹੀਂ ਹੋਇਆ ਪਰ ਵੱਡੇ ਪਰਦੇ 'ਤੇ ਇਹ ਸੁਪਨਾ ਸਾਕਾਰ ਹੋ ਚੁੱਕਾ ਹੈ।
ਮਹੇਸ਼ ਮਾਂਜਰੇਕਰ ਦੇ ਨਿਰਦੇਸ਼ਨ ਵਿਚ 'ਨਟਸਮਰਾਟ' ਫਿਲਮ ਬਣ ਚੁੱਕੀ ਹੈ ਅਤੇ ਨਾਨਾ ਉਸ ਵਿਚ ਨਟਸਮਰਾਟ ਦੀ ਭੂਮਿਕਾ ਨਿਭਾਅ ਚੁੱਕੇ ਹਨ। ਨਾਨਾ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਜ਼ਿੰਦਗੀ ਦੀ ਸਭ ਤੋਂ ਵੱਡੀ ਭੂਮਿਕਾ ਨਿਭਾਅ ਲਈ ਹੈ।
ਕਿੰਗ ਖਾਨ ਦੇ ਬੇਟੇ ਨੂੰ ਲਾਂਚ ਕਰਨਗੇ ਕਰਨ ਜੌਹਰ
NEXT STORY