ਮੁੰਬਈ(ਬਿਊਰੋ)- 77ਵੇਂ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਭਾਰਤੀ ਸੁੰਦਰੀਆਂ ਦੀ ਚਮਕ ਜਾਰੀ ਹੈ। ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਨੇ ਪਹਿਲੇ ਦਿਨ ਫਾਲਗੁਨੀ ਸ਼ੇਨ ਪੀਕੌਕ ਦੇ ਗਾਊਨ 'ਚ ਬਟਰਫਲਾਈ ਬਣ ਕੇ ਸਾਰਿਆਂ ਦਾ ਦਿਲ ਜਿੱਤ ਲਿਆ।

ਹੁਣ ਐਸ਼ਵਰਿਆ ਦਾ ਦੂਜੇ ਦਿਨ ਦਾ ਲੁੱਕ ਵੀ ਸਾਹਮਣੇ ਆਇਆ ਹੈ। ਹਸੀਨਾ ਦੇ ਪਹਿਰਾਵੇ ਤੋਂ ਲੈ ਕੇ ਉਸ ਦੇ ਹਾਵ-ਭਾਵ ਤੱਕ ਹਰ ਕੋਈ ਉਸ ਨੂੰ ਦੇਖਦਾ ਹੀ ਰਹਿ ਗਿਆ।

ਐਸ਼ਵਰਿਆ ਨੇ ਦੂਜੇ ਦਿਨ ਲਈ ਸਿਲਵਰ ਅਤੇ ਨੀਲੇ ਰੰਗ ਦਾ ਗਾਊਨ ਪਾਇਆ ਸੀ, ਜਿਸ 'ਚ ਉਹ ਨੀਲ ਪਰੀ ਵਾਂਗ ਲੱਗ ਰਹੀ ਸੀ।

ਦੱਸ ਦਈਏ ਕਿ ਸਿਲਵਰ ਅਤੇ ਨੀਲੇ ਚਮਕੀਲੇ ਗਾਊਨ ਦੇ ਟ੍ਰੇਲ ਅਤੇ ਸਲੀਵਜ਼ ਨੇ ਇਸ ਦੇ ਸਟਾਈਲ ਨੂੰ ਹੋਰ ਵਧਾ ਦਿੱਤਾ। ਇਹ ਸਿਲਵਰ ਗਾਊਨ ਕਮਰ ਹੇਠਾਂ ਤੋਂ ਫਿਸ਼ਕਟ ਸੀ।

ਕਮਰ ਦੇ ਨੇੜੇ ਅਤੇ ਸਕਰਟ ਦੇ ਸਿਰੇ 'ਤੇ ਨੀਲੇ ਰੰਗ ਦੀ ਚਮਕਦਾਰ ਝਾਲਰ ਲਗਾਈ ਹੋਈ ਸੀ।

ਇਸ ਦੀਆਂ ਸਲੀਵਜ਼ ਨੂੰ ਕਮਰ ਦੇ ਨੇੜੇ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਸੀ ਕਿ ਉਹ ਪਿਛਲੇ ਪਾਸੇ ਜੁੜੇ ਹੋਏ ਸਨ ਅਤੇ ਪਰੀ ਦੇ ਖੰਭਾਂ ਵਰਗਾ ਦਿੱਖ ਬਣਾ ਰਹੇ ਸਨ।
ਸਿੱਖਣ ਦੀ ਇੱਛਾ, ਕੰਮ ਨਾਲ ਬੇਹੱਦ ਪਿਆਰ ਅਤੇ ਜ਼ਿੱਦੀਪਨ ਨੇ ਇਸ ਮੁਕਾਮ ’ਤੇ ਪਹੁੰਚਾਇਆ : ਮਨੋਜ ਬਾਜਪੇਈ
NEXT STORY