ਮੁੰਬਈ (ਬਿਊਰੋ) - ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਐਕਟਰ ਨਸੀਰੂਦੀਨ ਸ਼ਾਹ ਨੇ ਤਾਲਿਬਾਨ ਦਾ ਸਮਰਥਨ ਕਰਨ ਵਾਲੇ ਭਾਰਤੀ ਮੁਸਲਿਮਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ ਹੈ। ਇਸ 'ਚ ਉਸ ਨੇ ਹਿੰਦੁਸਤਾਨੀ ਇਸਲਾਮ ਅਤੇ ਦੁਨੀਆਂ ਦੇ ਬਾਕੀ ਹਿੱਸਿਆਂ ਦੇ ਇਸਲਾਮ 'ਚ ਫਰਕ ਦੱਸਿਆ ਹੈ। ਨਸੀਰੂਦੀਨ ਸ਼ਾਹ ਨੇ ਸਵਾਲ ਪੁੱਛਿਆ ਹੈ ਕੀ ਤਾਲਿਬਾਨ ਦੀ ਵਕਾਲਤ ਕਰਨ ਵਾਲੇ ਭਾਰਤੀ ਮੁਸਲਮਾਨ ਆਪਣੇ ਧਰਮ 'ਚ ਸੁਧਾਰ ਚਾਹੁੰਦੇ ਹਨ ਜਾਂ ਪਿਛਲੀਆਂ ਸਦੀਆਂ ਦੀ ਬਰਬਰਤਾ ਨਾਲ ਜਿਊਣਾ ਚਾਹੁੰਦੇ ਹਨ? ਨਸੀਰੂਦੀਨ ਸ਼ਾਹ ਨੇ ਕਿਹਾ, ''ਹਿੰਦੁਸਤਾਨੀ ਇਸਲਾਮ ਦੁਨੀਆ ਭਰ ਦੇ ਇਸਲਾਮ ਤੋਂ ਹਮੇਸ਼ਾ ਵੱਖਰ ਰਿਹਾ ਹੈ ਅਤੇ ਰੱਬ ਕਦੇ ਉਹ ਸਮਾਂ ਲਿਆਵੇ ਕਿ ਉਹ ਇੰਨਾ ਬਦਲ ਜਾਵੇ ਕਿ ਅਸੀਂ ਉਸ ਨੂੰ ਪਛਾਣ ਵੀ ਨਾ ਸਕੀਏ।''
ਸ਼ੁੱਧ ਉਰਦੂ 'ਚ ਰਿਕਾਰਡ ਕੀਤਾ ਗਿਆ ਹੈ ਵੀਡੀਓ
ਉਰਦੂ 'ਚ ਦਰਜ ਕੀਤੇ ਇਸ ਵੀਡੀਓ ਕਲਿੱਪ 'ਚ ਨਸੀਰੂਦੀਨ ਸ਼ਾਹ ਨੇ ਕਿਹਾ ਹੈ, "ਹਾਲਾਂਕਿ ਅਫਗਾਨਿਸਤਾਨ 'ਚ ਤਾਲਿਬਾਨ ਦੀ ਸੱਤਾ 'ਚ ਵਾਪਸੀ ਸਮੁੱਚੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਹੈ ਪਰ ਭਾਰਤੀ ਮੁਸਲਮਾਨਾਂ ਦੇ ਇੱਕ ਦਾ ਇਸ ਵਹਿਸ਼ੀਪੁਣੇ ਦਾ ਜਸ਼ਨ ਘੱਟ ਖਤਰਨਾਕ ਨਹੀਂ ਹੈ।"
ਮੈਨੂੰ ਰਾਜਨੀਤਿਕ ਧਰਮ ਦੀ ਨਹੀਂ ਹੈ ਜ਼ਰੂਰਤ
ਨਸੀਰੂਦੀਨ ਸ਼ਾਹ ਨੇ ਅੱਗੇ ਕਿਹਾ, ''ਹਰ ਭਾਰਤੀ ਮੁਸਲਮਾਨ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕੀ ਉਹ ਆਪਣੇ ਧਰਮ 'ਚ ਸੁਧਾਰ, ਆਧੁਨਿਕਤਾ, ਨਵੀਨਤਾ ਚਾਹੁੰਦਾ ਹੈ ਜਾਂ ਕੀ ਉਹ ਪਿਛਲੀਆਂ ਸਦੀਆਂ ਵਰਗੇ ਵਹਿਸ਼ੀਪੁਣੇ ਚਾਹੁੰਦਾ ਹੈ। ਮੈਂ ਇੱਕ ਹਿੰਦੁਸਤਾਨੀ ਮੁਸਲਮਾਨ ਹਾਂ ਅਤੇ ਜਿਵੇਂ ਮਿਰਜ਼ਾ ਗਾਲਿਬ ਨੇ ਬਹੁਤ ਸਮਾਂ ਪਹਿਲਾਂ ਕਿਹਾ ਸੀ, ਮੇਰੇ ਰੱਬ ਨਾਲ ਮੇਰਾ ਰਿਸ਼ਤਾ ਗੈਰ ਰਸਮੀ ਹੈ। ਮੈਨੂੰ ਰਾਜਨੀਤਿਕ ਧਰਮ ਦੀ ਜ਼ਰੂਰਤ ਨਹੀਂ ਹੈ।''
ਬੀਨੂੰ ਢਿੱਲੋਂ ਵਲੋਂ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਵਿਰੋਧ, ‘ਸ਼ਹੀਦਾਂ ਦੀ ਯਾਦਗਾਰ ਨਾਲ ਛੇੜਛਾੜ ਮਨਜ਼ੂਰ ਨਹੀਂ’
NEXT STORY