Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    3:05:39 AM

  • lpg cylinder booking new rules 1 may 2026 delivery gap

    ਕੱਲ੍ਹ ਤੋਂ ਬਦਲ ਜਾਣਗੇ LPG ਸਿਲੰਡਰ ਬੁਕਿੰਗ ਦੇ...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

  • ipl 2026 gt vs rcb

    IPL 2026: ਗੁਜਰਾਤ ਟਾਈਟਨਸ ਦੀ ਸ਼ਾਨਦਾਰ ਜਿੱਤ;...

  • tmc workers guard evm strong room durgapur jaggery sweets bengal

    ਕੋਲਕਾਤਾ 'ਚ TMC-ਭਾਜਪਾ ਵਰਕਰਾਂ ਦਾ ਹੰਗਾਮਾ, EVM...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਏ.ਆਈ. ਸਿਖਰ ਸੰਮੇਲਨ : ਖ਼ੁਦ ਨੂੰ ਬੇਪਰਦਾ ਕਰਦੀ ਕਾਂਗਰਸ

BLOG News Punjabi(ਬਲਾਗ)

ਏ.ਆਈ. ਸਿਖਰ ਸੰਮੇਲਨ : ਖ਼ੁਦ ਨੂੰ ਬੇਪਰਦਾ ਕਰਦੀ ਕਾਂਗਰਸ

  • Edited By Harpreet Singh,
  • Updated: 26 Feb, 2026 02:45 PM
Blog
congress and ai summit
  • Share
    • Facebook
    • Tumblr
    • Linkedin
    • Twitter
  • Comment

ਕਹਿੰਦੇ ਹਨ ‘ਘਰ ਦਾ ਭੇਤੀ ਲੰਕਾ ਢਾਹੇ’ - ਅੱਜ ਜਦੋਂ ਦੁਨੀਆ ਭਾਰਤ ਨੂੰ ਇਕ ਉਭਰਦੀ ਹੋਈ ਆਰਥਿਕ, ਡਿਜੀਟਲ ਅਤੇ ਕੂਟਨੀਤਕ ਸ਼ਕਤੀ ਦੇ ਰੂਪ ’ਚ ਦੇਖ ਰਹੀ ਹੈ, ਤਦ ਦੇਸ਼ ਦੇ ਅੰਦਰ ਦਾ ਇਕ ਸਿਆਸੀ ਵਰਗ ਜਿਵੇਂ ਹਰ ਰਾਸ਼ਟਰੀ ਪ੍ਰਾਪਤੀ ਅਤੇ ਆਪਣੀਆਂ ਜੜ੍ਹਾਂ ’ਤੇ ਕੁਹਾੜੀ ਮਾਰਨ ’ਤੇ ਉਤਾਰੂ ਦਿਖਾਈ ਦਿੰਦਾ ਹੈ। ਭਾਰਤ ਦੀ ਅਰਥਵਿਵਸਥਾ, ਡਿਜੀਟਲ ਢਾਂਚੇ ਅਤੇ ਕੂਟਨੀਤਕ ਸਰਗਰਮੀ ’ਚ ਹਾਲ ਦੇ ਸਾਲਾਂ ’ਚ ਜੋ ਬਦਲਾਅ ਦਿਖਾਈ ਦਿੱਤਾ ਹੈ, ਉਸ ਨੇ ਗਲੋਬਲ ਪੱਧਰ ’ਤੇ ਦੇਸ਼ ਦੀ ਭੂਮਿਕਾ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕੀਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਵਰਗੇ ਉਭਰਦੇ ਖੇਤਰਾਂ ’ਚ ਨੀਤੀ-ਨਿਰਮਾਣ ਅਤੇ ਤਕਨੀਕੀ ਵਿਕਾਸ ਨੂੰ ਲੈ ਕੇ ਭਾਰਤ ਦੀ ਪਹਿਲ ਇਸੇ ਵਿਆਪਕ ਬਦਲਾਅ ਦਾ ਹਿੱਸਾ ਹੈ।

ਦਿੱਲੀ ’ਚ 16 ਤੋਂ 20 ਫਰਵਰੀ, 2026 ਦੇ ਵਿਚਕਾਰ ਆਯੋਜਿਤ ‘ਏ. ਆਈ. ਇੰਪੈਕਟ ਸਮਿਟ 2026’ ਇਸੇ ਲੜੀ ’ਚ ਇਕ ਮਹੱਤਵਪੂਰਨ ਪੜਾਅ ਸੀ, ਜਿਸ ਦਾ ਉਦੇਸ਼ ਸਿਰਫ਼ ਤਕਨੀਕੀ ਸਹਿਯੋਗ ਨਹੀਂ, ਸਗੋਂ ਏ. ਆਈ. ਦੀ ਨੈਤਿਕ ਅਤੇ ਲੋਕਤੰਤਰਿਕ ਵਰਤੋਂ ’ਤੇ ਗਲੋਬਲ ਸਹਿਮਤੀ ਵਿਕਸਿਤ ਕਰਨਾ ਵੀ ਸੀ। ਇਹ ਸੰਮੇਲਨ ਕੋਈ ਰਸਮੀ ਇਕੱਠ ਨਹੀਂ, ਸਗੋਂ ਵਿਸ਼ਵ ਦੀ ਤਕਨੀਕੀ ਵਿਵਸਥਾ ’ਚ ਭਾਰਤ ਦੀ ਵਧਦੀ ਪ੍ਰਸਿੱਧੀ ਦਾ ਐਲਾਨ ਸੀ। ਦੁਨੀਆ ਭਰ ਤੋਂ ਆਏ ਨੀਤੀ-ਨਿਰਮਾਤਾ, ਤਕਨੀਕੀ ਮਾਹਿਰ ਅਤੇ ਨਿਵੇਸ਼ਕ ਭਾਰਤ ਦੀ ਡਿਜੀਟਲ ਛਾਲ ਨੂੰ ਸਮਝਣ ਅਤੇ ਉਸ ’ਚ ਹਿੱਸੇਦਾਰੀ ਲਈ ਇਕੱਠੇ ਹੋਏ ਸਨ ਪਰ ਕਾਂਗਰਸ ਲੀਡਰਸ਼ਿਪ, ਵਿਸ਼ੇਸ਼ ਕਰ ਕੇ ਉਸ ਦੇ ਚੋਟੀ ਦੇ ਨੇਤਾ ਅਤੇ ਨੇਤਾ-ਵਿਰੋਧੀ ਧਿਰ (ਲੋਕ ਸਭਾ) ਰਾਹੁਲ ਗਾਂਧੀ ਅਤੇ ਉਨ੍ਹਾਂ ਤੋਂ ਪ੍ਰੇਰਿਤ ਵਰਕਰਾਂ ਨੇ ਇਸ ਮੌਕੇ ਨੂੰ ਵੀ ਹੋਛੀ ਸਿਆਸਤ ਦਾ ਅਖਾੜਾ ਬਣਾ ਦਿੱਤਾ।

ਅਸਹਿਮਤੀ ਅਤੇ ਵਿਰੋਧ ਲੋਕਤੰਤਰ ’ਚ ਪ੍ਰਾਣ-ਵਾਯੂ ਹਨ, ਪਰ ਭਾਰਤ ਮੰਡਪਮ ਦੇ ਅੰਦਰ ਯੂਥ ਕਾਂਗਰਸ ਵਰਕਰਾਂ ਵੱਲੋਂ ਕੀਤਾ ਗਿਆ ‘ਅਰਧ-ਨਗਨ ਰੋਸ ਵਿਖਾਵਾ’ ਕੋਈ ਸਿਹਤਮੰਦ ਲੋਕਤੰਤਰੀ ਕਦਰਾਂ-ਕੀਮਤਾਂ ਨਹੀਂ, ਸਗੋਂ ਸਿਆਸੀ-ਵਿਚਾਰਧਾਰਕ ਖਿੱਝ ਦੇ ਨਾਲ ਨਿੱਜੀ ਵੈਰ ਦਾ ਭੱਦਾ ਵਿਖਾਵਾ ਸੀ। ਖ਼ੁਦ ਰਾਹੁਲ ਗਾਂਧੀ ਨੇ ਆਪਣੇ ਮੁਲਜ਼ਮ ਵਰਕਰਾਂ ਨੂੰ ‘ਬੱਬਰ ਸ਼ੇਰ’ ਕਹਿ ਕੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਨੂੰ ਘੇਰਨ ਲਈ ਉਹ ਇਸੇ ਤਰ੍ਹਾਂ ਦੇਸ਼ ਦੀ ਸਾਖ ਨੂੰ ਦਾਅ ’ਤੇ ਲਗਾਉਂਦੇ ਰਹਿਣਗੇ। ਪੂਰੀ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਵਿਚਾਰਧਾਰਕ ਖੋਖਲੇਪਨ ਦਾ ਪ੍ਰਤੀਕ ਦੱਸਿਆ ਹੈ, ਤਾਂ ਸਮਾਜਵਾਦੀ ਪਾਰਟੀ ਸਮੇਤ ਕੁਝ ਮੋਹਰੀ ਭਾਜਪਾ-ਵਿਰੋਧੀ ਦਲਾਂ ਨੇ ਵੀ ਕਾਂਗਰਸ ਵਰਕਰਾਂ ਦੀ ਇਸ ਫੂਹੜਤਾ ਤੋਂ ਦੂਰੀ ਬਣਾ ਲਈ ਹੈ।

ਭਾਰਤ ਦੇ ਅਕਸ ਨੂੰ ਧੁੰਦਲਾ ਅਤੇ ਕਲੰਕਿਤ ਕਰਨ ਦੀ ਇਹ ਬਸਤੀਵਾਦੀ ਮਾਨਸਿਕਤਾ ਨਵੀਂ ਨਹੀਂ ਹੈ। ਸਾਲ 1927 ’ਚ ਅਮਰੀਕੀ ਲੇਖਿਕਾ ਕੈਥਰੀਨ ਮੇਯੋ ਨੇ ਆਪਣੀ ਪੁਸਤਕ ‘ਮਦਰ ਇੰਡੀਆ’ ’ਚ ਭਾਰਤੀ ਸਮਾਜ ’ਚ ਫੈਲੀਆਂ ਸਮੱਸਿਆਵਾਂ-ਜਾਤੀਵਾਦ, ਬਾਲ-ਵਿਆਹ, ਸਫ਼ਾਈ ਦੀ ਕਮੀ ਆਦਿ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਜਿਵੇਂ ਭਾਰਤ ਸਰਬ-ਸ਼ਾਸਨ ਦੇ ਯੋਗ ਹੀ ਨਹੀਂ ਹੈ। ਲੇਖਿਕਾ ਦਾ ਮਤ ਸੀ ਕਿ ‘ਅੰਦਰੂਨੀ ਵਿਗਾੜਾਂ’ ਨਾਲ ਗ੍ਰਸਤ ਸਮਾਜ ਸਿਆਸੀ ਆਜ਼ਾਦੀ ਦੇ ਲਾਇਕ ਨਹੀਂ ਹੈ। ਉਸ ਕਿਤਾਬ ਨੂੰ ਗਾਂਧੀ ਜੀ ਨੇ ‘ਨਾਲੀ ਨਿਰੀਖਕ ਦੀ ਰਿਪੋਰਟ’ ਕਹਿ ਕੇ ਖਾਰਿਜ ਕਰ ਦਿੱਤਾ ਸੀ।

ਗਾਂਧੀ ਜੀ ਦਾ ਪੱਖ ਸੀ ਕਿ ਸਮਾਜ ਦੀਆਂ ਕਮੀਆਂ ਨੂੰ ਅੰਦਰੋਂ ਸੁਧਾਰਿਆ ਜਾ ਸਕਦਾ ਹੈ ਅਤੇ ਇਹ ਅੰਦਰੂਨੀ ਜ਼ਿੰਮੇਵਾਰੀ ਹੈ, ਨਾ ਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਮੰਚਾਂ ’ਤੇ ਉਛਾਲ ਕੇ ਆਪਣੇ ਹੀ ਰਾਸ਼ਟਰ ਦੀ ਸਾਖ ਡੇਗੀ ਜਾਵੇ। ਅੱਜ ਤ੍ਰਾਸਦੀ ਇਹ ਹੈ ਕਿ ਗਾਂਧੀ ਜੀ ਦੀ ਵਿਰਾਸਤ ’ਤੇ ਸਵੈ-ਘੋਸ਼ਿਤ ਦਾਅਵਾ ਕਰਨ ਵਾਲੀ ਕਾਂਗਰਸ ਲੀਡਰਸ਼ਿਪ ਖ਼ੁਦ ਉਸੇ ਬਸਤੀਵਾਦੀ ਮਾਨਸਿਕਤਾ ’ਚ ਜਕੜੀ ਹੋਈ ਹੈ, ਜਿੱਥੇ ਸਿਆਸੀ ਈਰਖਾ ’ਚ ਇਕ ਘਟਨਾ ਨੂੰ ਭਾਰਤ ਦੇ ਆਪਣੇ ਗਲੋਬਲ ਆਯੋਜਨ ਦੀ ਅਸਫਲਤਾ ਦਾ ਸਬੂਤ ਮੰਨ ਕੇ ਪੇਸ਼ ਕੀਤਾ ਜਾ ਰਿਹਾ ਹੈ।

ਏ. ਆਈ. ਸਿਖਰ ਸੰਮੇਲਨ ’ਚ ਇਕ ਨਿੱਜੀ ਯੂਨੀਵਰਸਿਟੀ ਵੱਲੋਂ ਪ੍ਰਦਰਸ਼ਿਤ ‘ਰੋਬੋਟਿਕ ਡੌਗ’, ਜੋ ਕਿ ਅਸਲ ’ਚ ਚੀਨ ’ਚ ਬਣਿਆ ਸੀ ਅਤੇ ਉਸ ਵਿੱਦਿਅਕ ਸੰਸਥਾ ਨੇ ਆਪਣੇ ਵਿਦਿਆਰਥੀਆਂ ਦੀ ਪ੍ਰਾਪਤੀ ਦੇ ਰੂਪ ’ਚ ਪੇਸ਼ ਕਰਕੇ ਦਿਖਾਇਆ ਸੀ, ਉਸ ਨੂੰ ਆਧਾਰ ਬਣਾ ਕੇ ਰਾਹੁਲ ਗਾਂਧੀ ਨੇ ਪੂਰੇ ਆਯੋਜਨ ਨੂੰ ‘ਅਵਿਵਸਥਿਤ’ ਅਤੇ ‘ਤਮਾਸ਼ਾ’ ਕਰਾਰ ਦੇ ਦਿੱਤਾ। ਇਕ ਨਿੱਜੀ ਵਿੱਦਿਅਕ ਸੰਸਥਾ, ਜਿਸ ਨੂੰ ਵਿਵਾਦ ਤੋਂ ਬਾਅਦ ਪ੍ਰੋਗਰਾਮ ’ਚੋਂ ਬਾਹਰ ਕਰ ਦਿੱਤਾ ਗਿਆ ਸੀ, ਉਸ ਦੇ ਅਪਰਾਧ ਨੂੰ ਅਖੌਤੀ ਰਾਸ਼ਟਰੀ ‘ਅਯੋਗਤਾ’ ਦਾ ਪ੍ਰਤੀਕ ਬਣਾ ਦੇਣਾ ਉਹੀ ਮਾਨਸਿਕਤਾ ਹੈ, ਜੋ ਕਦੇ ਮੇਯੋ ਰੂਪੀ ਬਸਤੀਵਾਦੀ ਸ਼ਕਤੀਆਂ ਭਾਰਤੀ ਸਮਾਜ ਦੇ ਵਿਰੁੱਧ ਵਰਤੋਂ ਕਰਦੀਆਂ ਸਨ।

ਅਤੀਤ ’ਚ ਅਜਿਹੇ ਮੌਕੇ ਵੀ ਆਏ, ਜਦੋਂ ਸਿਆਸੀ ਮਤਭੇਦਾਂ ਦੇ ਬਾਵਜੂਦ ਰਾਸ਼ਟਰੀ ਨਜ਼ਰੀਏ ਨੂੰ ਪਹਿਲ ਦਿੱਤੀ ਗਈ। 1994 ’ਚ ਜਦੋਂ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ’ਚ ਉਠਾਉਣ ਦੀ ਕੋਸ਼ਿਸ਼ ਕੀਤੀ, ਤਦ ਤਤਕਾਲੀ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨੇ ਉਸ ਸਮੇਂ ਦੇ ਵਿਰੋਧੀ ਧਿਰ ਦੇ ਨੇਤਾ ਅਟਲ ਬਿਹਾਰੀ ਵਾਜਪਾਈ ਨੂੰ ਭਾਰਤੀ ਵਫਦ ਦੀ ਅਗਵਾਈ ਸੌਂਪੀ ਸੀ। ਰਾਸ਼ਟਰ ਹਿੱਤ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਉਸ ਸਮੇਂ ਰਲਗਡ ਦੀ ਸਿਆਸਤ ਨੂੰ ਅੱਖੋਂ-ਪਰੋਖੇ ਕਰ ਦਿੱਤਾ ਗਿਆ ਅਤੇ ਇਸ ਦੇ ਨਤੀਜੇ ਵਜੋਂ ਪਾਕਿਸਤਾਨ ਦਾ ਮਤਾ ਫੇਲ ਹੋ ਗਿਆ। ਇਹ ਉਸ ਸਿਆਸੀ ਪਰਿਪੱਕਤਾ ਦੀ ਉਦਾਹਰਣ ਸੀ, ਜੋ ਅੱਜ ਦੁਰਲੱਭ ਹੁੰਦੀ ਜਾ ਰਹੀ ਹੈ।

ਹੁਣ ਦੇਸ਼ ਦੇ ਜਿਸ ਏ. ਆਈ. ਸਿਖਰ ਸੰਮੇਲਨ ’ਚ ਗੂਗਲ, ਮਾਈਕ੍ਰੋਸਾਫਟ, ਐਮਾਜ਼ੋਨ, ਓਪਨ ਏ. ਆਈ. ਅਤੇ ਐਂਥ੍ਰੋਪਿਕ ਜਿਹੀਆਂ ਚੋਟੀ ਦੀਆਂ ਗਲੋਬਲ ਤਕਨੀਕੀ ਕੰਪਨੀਆਂ ਦੇ ਚੋਟੀ ਦੇ ਅਧਿਕਾਰੀ ਹਾਜ਼ਰ ਸਨ, ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਸਮੇਤ ਕਈ ਰਾਸ਼ਟਰ ਮੁਖੀ ਸ਼ਾਮਲ ਸਨ, ਲੱਗਭਗ 90 ਦੇਸ਼ਾਂ ਨੇ ‘ਨਵੀਂ ਦਿੱਲੀ ਐਲਾਨਨਾਮੇ’ ਨੂੰ ਪ੍ਰਵਾਨ ਕੀਤਾ ਅਤੇ 250 ਅਰਬ ਡਾਲਰ ਤੋਂ ਵੱਧ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਗਈ ਹੋਵੇ, ਉਸ ਨੂੰ ਕਾਂਗਰਸ ਨੇ ਮਹਿਜ਼ ਸਰਕਾਰੀ ‘ਲੋਕ ਸੰਪਰਕ ਮੁਹਿੰਮ’ ਦੱਸ ਕੇ ਖਾਰਿਜ ਕਰ ਦਿੱਤਾ। ਕੀ ਇਹ ਸੰਮੇਲਨ ਕਿਸੇ ਸਿਆਸੀ ਪਾਰਟੀ ਦੀ ਬਜਾਏ ਭਾਰਤ ਦਾ ਨਹੀਂ ਸੀ?

ਇਸੇ ਗਲੋਬਲ ਮੰਚ ’ਤੇ ਭਾਰਤੀ ਏ. ਆਈ. ਸਟਾਰਟਅੱਪ ‘ਸਰਵਮ’ ਨੇ ਆਪਣੀ ਨਵੀਂ ‘ਇੰਡਸ ਏ. ਆਈ. ਚੈਟ ਐਪ’ ਜਾਰੀ ਕੀਤੀ, ਜੋ 22 ਭਾਰਤੀ ਭਾਸ਼ਾਵਾਂ ’ਚ ਸੰਚਾਲਿਤ ਹੁੰਦੀ ਹੈ। ਇਹ ਐਪ ਕੰਪਨੀ ਦੇ 105 ਬਿਲੀਅਨ ਸਟੈਂਡਰਡ ਵਾਲੇ ਵੱਡੇ ਭਾਸ਼ਾਈ ਢਾਂਚੇ ’ਤੇ ਆਧਾਰਿਤ ਹੈ, ਜੋ ਵਿਸ਼ੇਸ਼ ਤੌਰ ’ਤੇ ਭਾਰਤੀ ਖਪਤਕਾਰਾਂ ਲਈ ਵਿਕਸਿਤ ਕੀਤੀ ਗਈ ਹੈ। ਇਹ ਉਸ ਤਕਨੀਕੀ ਆਤਮ-ਨਿਰਭਰਤਾ ਦੀ ਦਿਸ਼ਾ ’ਚ ਇਕ ਠੋਸ ਕਦਮ ਹੈ, ਜਿਸ ਦੀ ਚਰਚਾ ਸਾਲਾਂ ਤੋਂ ਰਹੀ ਹੈ ਪਰ ਇਸ ’ਤੇ ਮਾਣ ਕਰਨ ਦੀ ਬਜਾਏ ਕਾਂਗਰਸ ਪ੍ਰੇਰਿਤ ਈਕੋ-ਸਿਸਟਮ ਪੂਰੇ ਆਯੋਜਨ ਨੂੰ ਹੀ ਬਦਨਾਮ ਕਰਨ ’ਚ ਲੱਗਾ ਰਿਹਾ।

ਗਲੋਬਲ ਮੰਚਾਂ ’ਚ ਇਹ ਸੰਤੁਲਨ ਜ਼ਰੂਰੀ ਹੈ ਕਿ ਘਰੇਲੂ ਆਲੋਚਨਾ ਕਿਸ ਹੱਦ ਤੱਕ ਪ੍ਰਗਟ ਕੀਤੀ ਜਾਵੇ। ਇੱਥੇ ਸਵਾਲ ਇਹ ਨਹੀਂ ਕਿ ਮੋਦੀ ਸਰਕਾਰ ਦੀ ਆਲੋਚਨਾ ਹੋਣੀ ਚਾਹੀਦੀ ਹੈ ਜਾਂ ਨਹੀਂ, ਅਸਲ ਸਵਾਲ ਇਹ ਹੈ ਕਿ ਕੀ ਅਸਹਿਮਤੀ ਜਾਂ ਵਿਰੋਧ ਦੇ ਨਾਂ ’ਤੇ ਦੇਸ਼ ਦੇ ਵੱਕਾਰ ਨੂੰ ਦਾਅ ’ਤੇ ਲਗਾਉਣਾ ਠੀਕ ਹੈ? ਕੀ ਸਿਆਸੀ ਖਿੱਚੋਤਾਣ ਨੂੰ ਅੰਤਰਰਾਸ਼ਟਰੀ ਮੰਚਾਂ ਤੱਕ ਲੈ ਕੇ ਜਾਣਾ ਉਚਿਤ ਹੈ?

ਆਜ਼ਾਦੀ ਦੇ ਦਹਾਕਿਆਂ ਬਾਅਦ ਤੱਕ ਭਾਰਤ ਦੀ ਗਲੋਬਲ ਪਛਾਣ ਨੂੰ ਗਾਂਧੀ ਜੀ, ਗਰੀਬੀ ਰੂਪੀ ਸਮਾਜਿਕ ਨਾਬਰਾਬਰੀ, ਸੱਪਾਂ-ਸਪੇਰਿਆਂ ਅਤੇ ਤਾਜ ਮਹਿਲ ਨਾਲ ਜੋੜਿਆ ਜਾਂਦਾ ਸੀ ਪਰ ਅੱਜ ਉਹੀ ਭਾਰਤ ਵਿਸ਼ਵ ਆਰਥਿਕਤਾ, ਕੂਟਨੀਤੀ ਅਤੇ ਤਕਨੀਕੀ ਚਰਚਾ ਦਾ ਸਹਿ-ਭਾਈਵਾਲ ਬਣ ਚੁੱਕਾ ਹੈ। ਏ. ਆਈ. ਅਤੇ ਜੀ-20 ਜਿਹੇ ਅੰਤਰਰਾਸ਼ਟਰੀ ਆਯੋਜਨ ਕਰਨ ਦੀ ਸਮਰੱਥਾ ਰੱਖਦਾ ਹੈ। ਤ੍ਰਾਸਦੀ ਹੈ ਕਿ ਮੋਦੀ ਸਰਕਾਰ ਨੂੰ ਘੇਰਨ ਦੀ ਜਲਦਬਾਜ਼ੀ ’ਚ ਕਾਂਗਰਸ ਲੀਡਰਸ਼ਿਪ ਨੇ ਆਪਣੀ ਈਰਖਾ ਨੂੰ ਦੇਸ਼ ਦੇ ਸਾਹਮਣੇ ਰੱਖ ਦਿੱਤਾ ਹੈ।

-ਬਲਬੀਰ ਪੁੰਜ

  • Congress
  • AI Summit
  • Indian Economy

ਕਾਰਨੀ ਦੀ ਭਾਰਤ ਦੌਰੇ ’ਚ ਪੰਜਾਬ ਅੱਖੋਂ-ਪਰੋਖੇ, ਦੋਸ਼ੀ ਕੌਣ ?

NEXT STORY

Stories You May Like

  • girl rape case in sultanpur lodhi
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਚਾਚੇ ਨੇ ਹੀ ਰੋਲ਼ 'ਤੀ ਭਤੀਜੀ ਦੀ ਪੱਤ
  • first mahan manav chetna sant samelan was organized
    ਪਹਿਲਾ ਮਹਾਨ ਮਾਨਵ ਚੇਤਨਾ ਸੰਤ ਸੰਮੇਲਨ ਦਾ ਆਯੋਜਨ
  • drug smugler arrested
    ਚਿੱਟੇ ਦਾ ਨਸ਼ਾ ਕਰਦੀ ਕੁੜੀ ਨੂੰ ਪੁਲਸ ਨੇ ਕੀਤਾ ਕਾਬੂ
  • preity zinta no woman wants to be a trophy
    'ਪੰਜਾਬ ਨਹੀਂ ਜਿੱਤੀ ਤਾਂ ਕੀ ਹੋਇਆ, ਪ੍ਰੀਤੀ ਤਾਂ ਖ਼ੁਦ ਹੀ ਟਰਾਫ਼ੀ..!' ਅਦਾਕਾਰਾ ਨੇ ਫੈਨ ਨੂੰ ਖ਼ੁਦ ਦਿੱਤਾ ਜਵਾਬ
  • sandhu appointed as general secretary of australian youth congress
    ਕਾਂਗਰਸ ਵੱਲੋਂ ਵੱਡਾ ਫੇਰਬਦਲ: ਗੁਰਿੰਦਰ ਸਿੰਘ ਸੰਧੂ ਆਸਟ੍ਰੇਲੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ
  • punjab politics appointments in congress
    ਪੰਜਾਬ ਦੀ ਸਿਆਸਤ 'ਚ ਹਲਚਲ, ਕਾਂਗਰਸ ਨੇ ਕੀਤੀਆਂ ਨਿਯੁਕਤੀਆਂ
  • unemployment in west bengal at its peak  tarun chugh
    ਪੱਛਮੀ ਬੰਗਾਲ 'ਚ ਬੇਰੁਜ਼ਗਾਰੀ ਸਿਖਰ 'ਤੇ, ਮਮਤਾ ਸਰਕਾਰ ਨੇ ਲੁਟੇਰਿਆਂ ਤੇ ਜਿਹਾਦੀਆਂ ਨੂੰ ਦਿੱਤੀ ਸ਼ਰਨ : ਤਰੁਣ ਚੁੱਘ
  • kohli  s mindset sets him apart from others  dahiya
    ਕੋਹਲੀ ਦੀ ਮਾਨਸਿਕਤਾ ਉਸ ਨੂੰ ਦੂਜਿਆਂ ਤੋਂ ਵੱਖ ਕਰਦੀ ਹੈ : ਦਹੀਆ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
Trending
Ek Nazar
virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +