ਮੁੰਬਈ (ਬਿਊਰੋ)– ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਕਰੂਜ਼ ਜਹਾਜ਼ ’ਚੋਂ ਨਸ਼ੀਲੀਆਂ ਵਸਤਾਂ ਦੀ ਜ਼ਬਤੀ ਦੇ ਸਬੰਧ ’ਚ ਸ਼ਨੀਵਾਰ ਇਥੇ ਫ਼ਿਲਮ ਨਿਰਮਾਤਾ ਇਮਤਿਆਜ਼ ਖਤਰੀ ਦੇ ਨਿਵਾਸ ਤੇ ਦਫਤਰ ਵਿਖੇ ਛਾਪੇ ਮਾਰੇ।
ਇਕ ਅਧਿਕਾਰੀ ਨੇ ਦੱਸਿਆ ਕਿ ਨਸ਼ੀਲੀਆਂ ਵਸਤਾਂ ਦੀ ਜ਼ਬਤੀ ਦੇ ਮਾਮਲੇ ’ਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਖਤਰੀ ਦਾ ਨਾਂ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਐੱਨ. ਸੀ. ਬੀ. ਮਹਾਨਗਰ ’ਚ ਨਸ਼ੀਲੀਆਂ ਵਸਤਾਂ ਦੇ ਵਿਕ੍ਰੇਤਾਵਾਂ ਤੇ ਸਪਲਾਈਕਰਤਾਵਾਂ ਵਿਰੁੱਧ ਕਾਰਵਾਈ ਕਰ ਰਹੀ ਹੈ।
ਐੱਨ. ਸੀ. ਬੀ. ਨੇ ਡਰੱਗਜ਼ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਰੋਜ਼ਾਨਾ ਇਸ ਮਾਮਲੇ ’ਚ ਨਵੇਂ-ਨਵੇਂ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਹਨ। ਉਨ੍ਹਾਂ ਨੂੰ ਪੁੱਛਗਿੱਛ ਲਈ ਐੱਨ. ਸੀ. ਬੀ. ਦੇ ਦਫ਼ਤਰ ’ਚ ਸੱਦਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਦਾ ਕਿਰਾਏਦਾਰ ਬਣਿਆ ਸਟੇਟ ਬੈਂਕ ਆਫ ਇੰਡੀਆ, ਹਰ ਮਹੀਨੇ ਦੇਵੇਗਾ 18.9 ਲੱਖ ਰੁਪਏ
ਸ਼ਨੀਵਾਰ ਏਜੰਸੀ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਡਰਾਈਵਰ ਨੂੰ ਸੰਮਨ ਜਾਰੀ ਕੀਤਾ ਤੇ ਉਸ ਨੂੰ ਪੁੱਛਗਿੱਛ ਲਈ ਸੱਦਿਆ। ਉਸ ਕੋਲੋਂ ਮੁੰਬਈ ਸਥਿਤ ਐੱਨ. ਸੀ. ਬੀ. ਦੇ ਦਫਤਰ ’ਚ ਪੁੱਛਗਿੱਛ ਕੀਤੀ ਗਈ। ਇਸ ਤੋਂ ਪਹਿਲਾਂ ਐੱਨ. ਸੀ. ਬੀ. ਨੇ ਆਰੀਅਨ ਖ਼ਾਨ ਦੇ ਨਜ਼ਦੀਕੀ ਦੋਸਤ ਸ਼੍ਰੇਯਸ ਨਾਇਰ ਨੂੰ ਪੁੱਛਗਿੱਛ ਪਿੱਛੋਂ ਗ੍ਰਿਫ਼ਤਾਰ ਕਰ ਲਿਆ।
ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਤੇ ਸ਼੍ਰੇਯਸ ਨਾਇਰ ਤਿੰਨੇ ਸਕੂਲ ਦੇ ਸਮੇਂ ਦੇ ਦੋਸਤ ਹਨ ਤੇ ਮੁੰਬਈ ਦੇ ਧੀਰੂਭਾਈ ਇੰਟਰਨੈਸ਼ਨਲ ਸਕੂਲ ’ਚ ਇਕੱਠੇ ਪੜ੍ਹਦੇ ਸਨ। ਸ਼੍ਰੇਯਸ ਦੇ ਨਾਂ ਦਾ ਖ਼ੁਲਾਸਾ ਆਰੀਅਨ ਦੀ ਵ੍ਹਟਸਐਪ ਚੈਟ ਰਾਹੀਂ ਹੋਇਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਮਿਤਾਭ ਬੱਚਨ ਦਾ ਕਿਰਾਏਦਾਰ ਬਣਿਆ ਸਟੇਟ ਬੈਂਕ ਆਫ ਇੰਡੀਆ, ਹਰ ਮਹੀਨੇ ਦੇਵੇਗਾ 18.9 ਲੱਖ ਰੁਪਏ
NEXT STORY