ਮੁੰਬਈ- ਅਦਾਕਾਰਾ ਨੀਲਮ ਕੋਠਾਰੀ ਅਤੇ ਸਮੀਰ ਸੋਨੀ ਦੇ ਵਿਆਹ ਨੂੰ ਅੱਜ 15 ਸਾਲ ਪੂਰੇ ਹੋ ਗਏ ਹਨ। ਇਸ ਖਾਸ ਮੌਕੇ 'ਤੇ ਨੀਲਮ ਨੇ ਆਪਣੇ ਵਿਆਹ ਅਤੇ ਜ਼ਿੰਦਗੀ ਦੇ ਕਈ ਸੁੰਦਰ ਅਤੇ ਯਾਦਗਾਰੀ ਪਲਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ, ਹਰ ਕੋਈ ਇਨ੍ਹਾਂ ਤਸਵੀਰਾਂ 'ਤੇ ਪਿਆਰ ਦੀ ਵਰਖਾ ਕਰ ਰਿਹਾ ਹੈ।
ਨੀਲਮ ਕੋਠਾਰੀ ਨੇ ਆਪਣੀ ਵਿਆਹ ਦੀ ਵਰ੍ਹੇਗੰਢ 'ਤੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਉਨ੍ਹਾਂ ਦੇ ਪਤੀ ਸਮੀਰ ਸੋਨੀ ਨਾਲ ਬਿਤਾਏ ਖਾਸ ਪਲਾਂ ਨੂੰ ਦਰਸਾਉਂਦੀਆਂ ਹਨ। ਤਸਵੀਰਾਂ ਦੇ ਨਾਲ, ਉਨ੍ਹਾਂ ਨੇ ਇਕ ਪਿਆਰ ਭਰਿਆ ਕੈਪਸ਼ਨ ਲਿਖਿਆ, "15 ਸਾਲ ਅਤੇ ਅਗੇ ਵੀ ਜਾਰੀ... ਇਹ ਕਿੰਨਾ ਸ਼ਾਨਦਾਰ ਸਫ਼ਰ ਰਿਹਾ ਹੈ। ਵਿਆਹ ਦੀ ਵਰ੍ਹੇਗੰਢ ਮੁਬਾਰਕ, ਹਨੀ।’’
ਇਸ ਦੌਰਾਨ ਅਦਾਕਾਰ ਰਣਬੀਰ ਕਪੂਰ ਦੀ ਭੈਣ ਰਿਧੀਮਾ ਕਪੂਰ ਸਾਹਨੀ, ਸੋਫੀ ਚੌਧਰੀ ਅਤੇ ਦੀਆ ਮਿਰਜ਼ਾ ਨੇ ਦਿਲ ਵਾਲੇ ਇਮੋਜੀ ਨਾਲ ਅਦਾਕਾਰਾ ਦੀ ਪੋਸਟ ਲਈ ਆਪਣਾ ਪਿਆਰ ਜ਼ਾਹਰ ਕੀਤਾ। ਮਹੀਪ ਕਪੂਰ, ਭਾਵਨਾ ਪਾਂਡੇ, ਡੀਨੇ ਪਾਂਡੇ ਅਤੇ ਬਿਪਾਸ਼ਾ ਬਾਸੂ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਟਿੱਪਣੀ ਕੀਤੀ ਅਤੇ ਜੋੜੇ ਨੂੰ ਉਨ੍ਹਾਂ ਦੀ ਵਰ੍ਹੇਗੰਢ 'ਤੇ ਵਧਾਈ ਦਿੱਤੀ। ਪ੍ਰਸ਼ੰਸਕਾਂ ਨੇ ਵੀ ਨੀਲਮ ਦੀ ਪੋਸਟ 'ਤੇ ਪਿਆਰ ਦੀ ਵਰਖਾ ਕੀਤੀ।
ਜ਼ਿਕਰਯੋਗ ਹੈ ਕਿ ਨੀਲਮ ਕੋਠਾਰੀ 90 ਦੇ ਦਹਾਕੇ ਦੀਆਂ ਸਫਲ ਅਤੇ ਪ੍ਰਸਿੱਧ ਅਭਿਨੇਤਰੀਆਂ ’ਚੋਂ ਇਕ ਸੀ। ਫਿਲਮਾਂ ਤੋਂ ਇਲਾਵਾ, ਉਸ ਨੇ ਆਪਣੇ ਆਪ ਨੂੰ ਇਕ ਪ੍ਰਤਿਭਾਸ਼ਾਲੀ ਗਹਿਣਿਆਂ ਦੇ ਡਿਜ਼ਾਈਨਰ ਵਜੋਂ ਵੀ ਸਥਾਪਿਤ ਕੀਤਾ ਹੈ। ਉਹ ਹਾਲ ਹੀ ਵਿੱਚ ਨੈੱਟਫਲਿਕਸ ਦੇ ਪ੍ਰਸਿੱਧ ਰਿਐਲਿਟੀ ਸ਼ੋਅ, "ਫੈਬੂਲਸ ਲਾਈਵਜ਼ ਆਫ ਬਾਲੀਵੁੱਡ ਵਾਈਵਜ਼" ’ਚ ਦਿਖਾਈ ਦਿੱਤੀ, ਜਿੱਥੇ ਉਸ ਦੀ ਸ਼ੈਲੀ ਅਤੇ ਸ਼ਖਸੀਅਤ ਨੂੰ ਖੂਬ ਪਸੰਦ ਕੀਤਾ ਗਿਆ। ਨੀਲਮ ਨੇ ਇੰਟੀਰੀਅਰ ਡਿਜ਼ਾਈਨ ’ਚ ਵੀ ਕਦਮ ਰੱਖਿਆ ਹੈ।
‘ਮੈਂ ਆਪਣੀ ਖੁਦ ਦੀ ਕੰਪੈਟੀਟਰ ਹਾਂ..,’ 'ਦ 50' ਦਾ ਹਿੱਸਾ ਬਣਨ ਤੋਂ ਬਾਅਦ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ
NEXT STORY