ਜਲੰਧਰ (ਬਿਊਰੋ)– ਪੰਜਾਬੀ ਸਿਨੇਮਾ ਦੀ ਮਸ਼ਹੂਰ ਤੇ ਕਾਬਿਲ ਅਦਾਕਾਰਾ ਨੀਰੂ ਬਾਜਵਾ ਇਕ ਵਾਰ ਫਿਰ ਆਪਣੇ ਸੱਭਿਆਚਾਰ ਪ੍ਰਤੀ ਆਪਣੀ ਵਫ਼ਾਦਾਰੀ ਸਾਬਿਤ ਕਰਦਿਆਂ ‘ਸਨ ਆਫ ਸਰਦਾਰ 2’ ਦੀ ਕਾਸਟ ’ਚ ਸ਼ਾਮਲ ਹੋਈ ਹੈ। ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਤੇ ਪੰਜਾਬੀ ਸੱਭਿਆਚਾਰ ਨਾਲ ਡੂੰਘੀ ਸਾਂਝ ਲਈ ਜਾਣੀ ਜਾਂਦੀ ਨੀਰੂ ਬਾਜਵਾ ਨੇ ਇਸ ਪ੍ਰਾਜੈਕਟ ਦਾ ਹਿੱਸਾ ਬਣਨ ’ਤੇ ਆਪਣਾ ਉਤਸ਼ਾਹ ਜਤਾਇਆ।

ਨੀਰੂ ਬਾਜਵਾ ਨੇ ਕਿਹਾ, “ਮੈਂ ‘ਸਨ ਆਫ ਸਰਦਾਰ 2’ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹਾਂ। ਇਹ ਫ਼ਿਲਮ ਵਿਜੈ ਕੁਮਾਰ ਅਰੋੜਾ ਵਲੋਂ ਡਾਇਰੈਕਟ ਕੀਤੀ ਜਾ ਰਹੀ ਹੈ ਤੇ ਜਗਦੀਪ ਸਿੰਘ ਸਿੱਧੂ ਨੇ ਇਸ ਨੂੰ ਲਿਖਿਆ ਹੈ। ਦੋਵੇਂ ਹੀ ਬਹੁਤ ਹੀ ਹੁਨਰਮੰਦ ਫ਼ਿਲਮ ਨਿਰਦੇਸ਼ਕ ਹਨ, ਜਿਨ੍ਹਾਂ ਨਾਲ ਮੈਂ ਆਪਣੇ ਕਈ ਵੱਡੀਆਂ ਫ਼ਿਲਮਾਂ ’ਚ ਕੰਮ ਕਰ ਚੁੱਕੀ ਹਾਂ। ਜਦੋਂ ਮੈਨੂੰ ਪਤਾ ਲੱਗਾ ਕਿ ਇਹ ਦੋਵੇਂ ਵੀ ਫ਼ਿਲਮ ਦਾ ਹਿੱਸਾ ਹਨ ਤਾਂ ਮੈਂ ਬਿਨਾਂ ਕਿਸੇ ਝਿਜਕ ਦੇ ਆਪਣੇ ਪੰਜਾਬੀ ਭਰਾਵਾਂ ਦੀ ਹੌਸਲਾ ਅਫਜ਼ਾਈ ਲਈ ਇਹ ਸਪੈਸ਼ਲ ਕੈਮਿਓ ਕਰਨ ਦੀ ਹਾਂ ਕਰ ਦਿੱਤੀ। ਇਹ ਸਪੈਸ਼ਲ ਭੂਮਿਕਾ ਮੈਂ ਸਿਰਫ਼ ਆਪਣੀ ਮੁਹੱਬਤ ਤੇ ਇੱਜ਼ਤ ਦੇ ਨਾਤੇ ਕੀਤੀ ਹੈ, ਉਨ੍ਹਾਂ ਲਈ ਵੀ ਤੇ ਅਜੇ ਦੇਵਗਨ ਜੀ ਲਈ ਵੀ, ਜਿਨ੍ਹਾਂ ਨੇ ਪੰਜਾਬੀ ਸਟਾਈਲ ਦੀ ਮਨੋਰੰਜਕ ਕਾਮੇਡੀ ਨੂੰ ਦੇਸ਼ ਤੇ ਵਿਦੇਸ਼ ਦੀਆਂ ਦਰਸ਼ਕ ਮੰਡਲੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।’’
ਨੀਰੂ ਨੇ ਅੱਗੇ ਕਿਹਾ, “ਮੈਂ ਸ਼ੁਰੂ ਤੋਂ ਹੀ ਪੰਜਾਬੀ ਸਿਨੇਮਾ ਦੀ ਹਿੱਸੇਦਾਰ ਰਹੀ ਹਾਂ ਤੇ ਪੰਜਾਬੀ ਕਲਾ, ਸੰਸਕ੍ਰਿਤੀ ਤੇ ਭਾਸ਼ਾ ਪ੍ਰਤੀ ਵਫ਼ਾਦਾਰੀ ਮੇਰੇ ਹਰੇਕ ਕੰਮ ’ਚ ਨਜ਼ਰ ਆਉਂਦੀ ਹੈ। ਇਹ ਦੇਖਣਾ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬੀ ਟੈਲੈਂਟ ਹੁਣ ਦੇਸ਼ ਭਰ ਦੇ ਦਰਸ਼ਕਾਂ ਨੂੰ ਮਨੋਰੰਜਨ ਮੁਹੱਈਆ ਕਰਵਾ ਰਿਹਾ ਹੈ।’’

ਪੰਜਾਬੀ ਹੋਣ ’ਤੇ ਮਾਣ ਮਹਿਸੂਸ ਕਰਨ ਵਾਲੀ ਨੀਰੂ ਬਾਜਵਾ ਨੇ ਪਿਛਲੇ 20 ਤੋਂ ਵੱਧ ਸਾਲਾਂ ਤੋਂ ਆਪਣੇ ਕੰਮ ਰਾਹੀਂ ਆਪਣੇ ਸੱਭਿਆਚਾਰ ਪ੍ਰਤੀ ਪਿਆਰ ਤੇ ਇੱਜ਼ਤ ਦਰਸ਼ਾਈ ਹੈ। ‘ਸਨ ਆਫ ਸਰਦਾਰ 2’ ’ਚ ਉਸ ਦੀ ਹਿੱਸੇਦਾਰੀ ਇਸ ਵਚਨਬੱਧਤਾ ਦੀ ਇਕ ਹੋਰ ਮਿਸਾਲ ਹੈ। ਆਪਣੀ ਕਾਬਲ ਅਦਾਕਾਰੀ ਤੇ ਪੂਰਨ ਸਮਰਪਣ ਰਾਹੀਂ ਉਹ ਦਰਸ਼ਕਾਂ ਨੂੰ ਪ੍ਰੇਰਿਤ ਕਰਦੀ ਆ ਰਹੀ ਹੈ।
‘ਸਨ ਆਫ ਸਰਦਾਰ 2’, ਜੋ ਕਿ ਵਿਜੈ ਕੁਮਾਰ ਅਰੋੜਾ ਦੀ ਹਦਾਇਤਕਾਰੀ ਹੇਠ ਤੇ ਜਗਦੀਪ ਸਿੰਘ ਸਿੱਧੂ ਦੀ ਲਿਖਤ ’ਤੇ ਆਧਾਰਿਤ ਹੈ, ਇਕ ਵੱਡੀ ਹਿੱਟ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਨੀਰੂ ਬਾਜਵਾ ਦੀ ਭੂਮਿਕਾ ਇਸ ਫ਼ਿਲਮ ’ਚ ਹੋਰ ਰੰਗ ਭਰੇਗੀ। ਦਰਸ਼ਕ ਉਨ੍ਹਾਂ ਦੀ ਭੂਮਿਕਾ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਮਾ ਕੁਰੈਸ਼ੀ ਦੀ ਫ਼ਿਲਮ ‘ਬਿਆਨ’ ਦਾ ਟੋਰਾਂਟੋ ਫਿਲਮ ਫੈਸਟਿਵਲ 2025 ‘ਚ ਹੋਵੇਗਾ ਵਰਲਡ ਪ੍ਰੀਮੀਅਰ
NEXT STORY