ਜਲੰਧਰ- ਪੰਜਾਬ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੀ ਸੁੰਦਰਤਾ ਅਤੇ ਫਿਟਨੈੱਸ ਲਈ ਮਸ਼ਹੂਰ ਹੈ। ਸਾਲ 1998 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੀਰੂ ਨੇ ਆਪਣੀ ਅਦਾਕਾਰੀ ਦੇ ਦਮ ‘ਤੇ ਇੱਕ ਮੁਕਾਮ ਹਾਸਲ ਕੀਤਾ ਅਤੇ ਅੱਜ ਉਸ ਨੂੰ ਕਿਸੇ ਇੰਟ੍ਰੋਡਕਸ਼ਨ ਦੀ ਲੋੜ ਨਹੀਂ ਹੈ।
ਨੀਰੂ ਬਾਜਵਾ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਫਿਟਨੈਸ ਲਈ ਵੀ ਲੋਕਾਂ 'ਚ ਬਹੁਤ ਮਸ਼ਹੂਰ ਹੈ। ਉਹ ਅਕਸਰ ਆਪਣੀ ਫਿਟਨੈੱਸ ਲਈ ਸੁਰਖੀਆਂ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਆਪਣੇ Fans ਨਾਲ ਆਪਣੀ ਕਸਰਤ ਅਤੇ ਫਿਟਨੈਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।ਨੀਰੂ ਬਾਜਵਾ 44 ਸਾਲਾ ਦੀ ਹੈ ਅਤੇ ਉਨ੍ਹਾਂ ਦੇ 3 ਬੱਚੇ ਹਨ ਪਰ ਉਨ੍ਹਾਂ ਨੂੰ ਦੇਖ ਕੇ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਦਾ ਕਾਰਨ ਉਹ ਤਰੀਕਾ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਆਪ ਨੂੰ ਫਿੱਟ ਰੱਖਿਆ ਹੈ।ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਨੀਰੂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਉਹ ਕਸਰਤ ਕਰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ 'ਚ ਉਹ ਕਈ ਤਰ੍ਹਾਂ ਦੇ ਵਰਕਆਉਟ ਕਰਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ, ਉਸ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, “ਹੈਲੋ ਫਰਵਰੀ”।
ਇਹ ਵੀ ਪੜ੍ਹੋ- ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ
ਨੀਰੂ ਬਾਜਵਾ ਦਾ ਵਰਕਫਰੰਟ
ਇਸ ਦੇ ਨਾਲ ਹੀ ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਪਿਛਲੇ ਸਾਲ ਤਿੰਨ ਬੈਕ-ਟੂ-ਬੈਕ ਫਿਲਮਾਂ ਦਿੱਤੀਆਂ ਹਨ, ਜਿਸ ਵਿੱਚ ਦਿਲਜੀਤ ਦੁਸਾਂਝ ਨਾਲ 'ਜੱਟ ਐਂਡ ਜੂਲੀਅਟ 3', ਸਤਿੰਦਰ ਸਰਤਾਜ ਨਾਲ 'ਸ਼ਾਯਰ', ਅੰਮ੍ਰਿਤ ਮਾਨ ਅਤੇ ਜੱਸ ਬਾਜਵਾ ਨਾਲ 'ਸ਼ੁਕਰਾਨਾ' ਕੀਤੀ। ਆਉਣ ਵਾਲੇ ਪ੍ਰੋਜੈਕਟਾਂ ਵਿੱਚ ਬਾਲੀਵੁੱਡ ਫਿਲਮ 'ਸੰਨ ਆਫ਼ ਸਰਦਾਰ 2' ਅਤੇ ਕਈ ਪੰਜਾਬੀ ਫਿਲਮਾਂ ਸ਼ਾਮਲ ਹਨ, ਜਿਸ ਵਿੱਚ 'ਮਧਾਣੀਆਂ', 'ਫੱਫੇ ਕੁੱਟਣੀਆਂ' ਵਰਗੀਆਂ ਫਿਲਮਾਂ ਸ਼ਾਮਲ ਹਨ, ਜਿੰਨ੍ਹਾਂ ਦੀ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਬਾ ਬਗੇਸ਼ਵਰ ਦੀ ਕਮਾਈ ਸੁਣ ਉੱਡਣਗੇ ਹੋਸ਼! ਕੈਮਰੇ ਸਾਹਮਣੇ ਖੁਦ ਕੀਤੇ ਖੁਲਾਸੇ
NEXT STORY