ਚੰਡੀਗੜ੍ਹ (ਬਿਊਰੋ)– ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਆਪਣੇ ਵਿਆਹ ਦੀਆਂ ਖ਼ਬਰਾਂ ਤੋਂ ਹੀ ਚਰਚਾ ’ਚ ਹਨ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਕਿਊਟ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਨਜ਼ਰ ਹਰ ਪਲ ਉਨ੍ਹਾਂ ’ਤੇ ਰਹਿੰਦੀ ਹੈ ਕਿ ਉਹ ਕਿਹੜੀ ਪੋਸਟ ਸਾਂਝੀ ਕਰ ਰਹੇ ਹਨ।
ਇਸ ਵਾਰ ਉਨ੍ਹਾਂ ਨੇ ਆਪਣੀ ਇਕ ਕਿਊਟ ਵੀਡੀਓ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ ਉਹ ਆਪਣੇ ਪਤੀ ਰੋਹਨਪ੍ਰੀਤ ਨਾਲ ਭਰਾ ਟੋਨੀ ਕੱਕੜ ਦੇ ਗੀਤ ‘ਲੈਲਾ’ ’ਤੇ ਕਿਊਟ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ 16 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਪ੍ਰਸ਼ੰਸਕਾ ਨੂੰ ਉਨ੍ਹਾਂ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ਤੇ ਇਹ ਕਾਫੀ ਵਾਇਰਲ ਵੀ ਹੋ ਰਹੀ ਹੈ।
ਦੱਸਣਯੋਗ ਹੈ ਕਿ ਹਾਲ ਹੀ ’ਚ ਨੇਹਾ ਤੇ ਰੋਹਨ ਇਕੱਠੇ ਗੀਤ ‘ਖਿਆਲ ਰੱਖਿਆ ਕਰ’ ’ਚ ਨਜ਼ਰ ਆਏ ਸਨ। ਇਸ ਗੀਤ ਨੂੰ ਨੇਹਾ ਕੱਕੜ ਨੇ ਗਾਇਆ ਸੀ। ਦਰਸ਼ਕਾਂ ਵਲੋਂ ਇਸ ਗੀਤ ਨੂੰ ਖੂਬ ਪਿਆਰ ਦਿੱਤਾ ਗਿਆ। ਪਹਿਲਾਂ ਤਾਂ ਸਭ ਨੂੰ ਲੱਗਾ ਕਿ ਨੇਹਾ ਮਾਂ ਬਣਨ ਵਾਲੀ ਹੈ ਪਰ ਫਿਰ ਜਦੋਂ ਉਨ੍ਹਾਂ ਦਾ ਗੀਤ ਆਇਆ ਤਾਂ ਸਭ ਨੂੰ ਸੱਚ ਪਤਾ ਲੱਗਾ।
ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਹਰਭਜਨ ਮਾਨ ਦੇ ਜਨਮਦਿਨ ’ਤੇ ਪਤਨੀ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
NEXT STORY