ਮੁੰਬਈ: 'ਬਿੱਗ ਬੌਸ ਸੀਜ਼ਨ 18' ਦਾ ਪ੍ਰਤੀਯੋਗੀ ਅਤੇ ਮਸ਼ਹੂਰ ਅਦਾਕਾਰਾ ਸ਼ਰੂਤਿਕਾ ਅਰਜੁਨ ਹਾਲ ਹੀ ਵਿੱਚ ਅਦਾਕਾਰ ਪਾਰਸ ਛਾਬੜਾ ਦੇ ਪੋਡਕਾਸਟ 'ਚ ਸ਼ਾਮਿਲ ਹੋਈ, ਜਿੱਥੇ ਉਨ੍ਹਾਂ ਨੇ ਕੋਵਿਡ-19 ਵੈਕਸੀਨ ਲਗਵਾਉਣ ਤੋਂ ਬਾਅਦ ਆਪਣੇ ਸਰੀਰ 'ਤੇ ਹੋਏ ਸਾਈਡ ਇਫੈਕਟ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਡਰਾਉਣਾ ਅਨੁਭਵ ਸੀ।
ਇਹ ਵੀ ਪੜ੍ਹੋ: 13 ਸਾਲਾਂ ਦੇ ਕਰੀਅਰ 'ਚ ਦਿੱਤੀਆਂ 8 ਫਿਲਮਾਂ ਉਹ ਵੀ ਫਲਾਪ, ਫਿਰ BF ਦੇ ਇੱਕ ਕਦਮ ਨਾਲ ਜਾਣਾ ਪਿਆ ਜੇਲ੍ਹ

"ਵੈਕਸੀਨ ਲਗਾਉਣ ਵਾਲੀ ਰਾਤ ਨਾਰਮਲ ਡਿਲਿਵਰੀ ਤੋਂ ਵੀ ਵੱਧ ਦਰਦਨਾਕ ਸੀ"
ਸ਼ਰੂਤਿਕਾ ਨੇ ਦੱਸਿਆ, ਮੈਂ ਜਦੋਂ 30 ਸਾਲ ਦੀ ਸੀ, ਉਹ ਸਮਾਂ ਸੀ ਜਦੋਂ ਕੋਈ ਵੀ ਨਹੀਂ ਚਾਹੁੰਦਾ ਕਿ ਉਹ ਮਰੇ। ਜਦੋਂ ਕੋਵਿਡ ਆਇਆ, ਮੈਂ ਵੀ ਟੀਕਾ ਲਗਵਾਇਆ। ਉਹ ਰਾਤ — ਤੁਸੀਂ ਯਕੀਨ ਨਹੀਂ ਕਰੋਗੇ — ਮੇਰੀ ਨਾਰਮਲ ਡਿਲਿਵਰੀ ਤੋਂ ਵੀ ਵੱਧ ਦਰਦਨਾਕ ਸੀ। ਉਸ ਦੇ ਪਤੀ ਅਰਜੁਨ, ਜੋ ਹਰ ਪਲ ਉਸਦੇ ਨਾਲ ਸਨ, ਨੇ ਉਸਦੀ ਹਾਲਤ 'ਤੇ ਹਰ ਅੱਧੇ ਘੰਟੇ ਵਿੱਚ ਨਿਗਰਾਨੀ ਰੱਖੀ ਕਿ ਉਹ ਸਾਹ ਲੈ ਰਹੀ ਹੈ ਜਾਂ ਨਹੀਂ। ਉਹ ਬਾਰ-ਬਾਰ ਮੇਰਾ ਸਾਹ ਚੈੱਕ ਕਰ ਰਿਹਾ ਸੀ।
ਇਹ ਵੀ ਪੜ੍ਹੋ: 2011 ਦੇ World ਚੈਂਪੀਅਨ ਖਿਡਾਰੀ ਨਾਲ ਬੌਬੀ ਡਾਰਲਿੰਗ ਨੇ ਕੀਤਾ 'One Night Stand', ਨਾਮ ਜਾਣ ਉੱਡ ਜਾਣਗੇ ਹੋਸ਼
"ਮੈਂ ਉਠੀ, ਦਸ ਕਦਮ ਚੱਲੀ ਤੇ ਡਿੱਗ ਪਈ"
ਅਗਲੇ ਦਿਨ ਸਵੇਰੇ ਜਦੋਂ ਮੈਂ ਉੱਠੀ ਕੁੱਝ ਕਦਮ ਚੱਲਦੇ ਹੀ ਮੇਰਾ ਬੀਪੀ 40 ਹੋ ਗਿਆ ਤੇ ਮੈਂ ਡਿੱਗ ਪਈ। ਮੇਰੇ ਆਲੇ-ਦੁਆਲੇ ਦੇ ਲੋਕ ਰੋ ਰਹੇ ਸਨ। ਸਾਰੇ ਮੈਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਂ ਖੁਦ ਆਪਣੇ ਮਨ ਵਿੱਚ 'ਓਮ ਨਮ: ਸ਼ਿਵਾਯ' ਜਪਦੀ ਰਹੀ।" ਉਸ ਨੇ ਕਿਹਾ ਕਿ ਇਹੀ ਮੰਤ੍ਰ ਉਸ ਨੂੰ ਵਾਪਸ ਹੋਸ਼ ਵਿੱਚ ਲਿਆਉਣ ਦਾ ਆਧਾਰ ਬਣਿਆ ਅਤੇ ਮੈਂ ਕਿਸੇ ਤਰ੍ਹਾਂ ਉੱਠ ਗਈ।

ਇਹ ਵੀ ਪੜ੍ਹੋ: ਵੱਡੀ ਖਬਰ: Gym 'ਚ ਵਰਕਆਊਟ ਕਰ ਰਿਹਾ ਸੀ ਨੌਜਵਾਨ, ਅਚਾਨਕ ਜ਼ਮੀਨ 'ਤੇ ਡਿੱਗਿਆ ਧੜੰਮ, ਮੌਕੇ 'ਤੇ ਮੌਤ
48 ਘੰਟਿਆਂ ਬਾਅਦ ਹੋਇਆ ਹਾਰਟ-ਅਟੈਕ ਵਰਗਾ ਅਨੁਭਵ
ਮੇਰੀ ਬੌਡੀ ਵੀਕ ਸੀ ਤਾਂ ਅਰਜੁਨ ਨੇ ਕਿਹਾ ਫਿਲਮ ਵੇਖਦੇ ਹਾਂ। ਅਸੀਂ ਦੋਵੇਂ ਕਿੰਗ ਕਾਂਗ ਫਿਲਮ ਦੇਖ ਰਹੇ ਸੀ ਅਚਾਨਕ ਮੇਰੀ ਹਾਲਤ ਫਿਰ ਖਰਾਬ ਹੋਣ ਲੱਗ ਪਈ। ਮੈਂ ਅਰਜੁਨ ਨੂੰ ਕਿਹਾ ਮੈਨੂੰ ਘਬਰਾਹਟ ਹੋ ਰਹੀ ਹੈ, ਉਦੋਂ ਤੱਕ ਮੇਰੀ ਗੱਲ ਪਿੱਛੇ ਵੱਲ ਖਿੱਚੀ ਜਾ ਰਹੀ ਸੀ ਅਤੇ ਮੇਰਾ ਖੱਬਾ ਹੱਥ ਉੱਪਰ ਨਹੀਂ ਉੱਠ ਰਿਹਾ ਸੀ। ਇਹ ਪੂਰੀ ਤਰ੍ਹਾਂ ਹਾਰਟ ਅਟੈਕ ਅਤੇ ਪੈਰਾਲਾਈਜ਼ਡ ਦੇ ਲੱਛਣ ਸਨ।"

ਇਹ ਵੀ ਪੜ੍ਹੋ: 'ਬਾਬੂ ਭਈਆ' ਦੀ 'ਹੇਰਾ ਫੇਰੀ 3' 'ਚ ਵਾਪਸੀ Confirm, ਪਰੇਸ਼ ਰਾਵਲ ਨੇ ਅਕਸ਼ੈ ਕੁਮਾਰ ਨਾਲ ਸਾਰੇ ਮਸਲੇ ਕੀਤੇ ਹੱਲ
ਸਾਵਧਾਨੀ ਦੀ ਅਪੀਲ ਪਰ ਡਰ ਨਹੀਂ
ਸ਼ਰੂਤਿਕਾ ਨੇ ਇਹ ਸਾਫ਼ ਕੀਤਾ ਕਿ ਉਹ ਵੈਕਸੀਨ ਦੇ ਖਿਲਾਫ਼ ਨਹੀਂ ਹੈ, ਪਰ ਹਰ ਵਿਅਕਤੀ ਨੂੰ ਆਪਣੀ ਸਿਹਤ ਅਤੇ ਹਾਲਾਤ ਦੇ ਅਨੁਸਾਰ ਚੈੱਕਅਪ ਕਰਵਾਉਣ ਤੋਂ ਬਾਅਦ ਹੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਥੀਏਟਰ ਸੀਟ ਦੇ ਹੇਠਾਂ ਧੀ ਛੱਡ ਗਏ ਮਾਪੇ...ਚੂਹੇ ਨੋਚਦੇ ਰਹੇ ਸਰੀਰ, ਫਿਰ ਰੱਬ ਬਣ ਬਹੁੜਿਆ ਇਹ Director
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਬਿਗ ਬੌਸ OTT 3' ਅਦਨਾਨ ਸ਼ੇਖ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
NEXT STORY