ਮੁੰਬਈ : ਬਾਲੀਵੁੱਡ ਦੀ ਡਿੰਪਲ ਗਰਲ ਪ੍ਰਿਟੀ ਜ਼ਿੰਟਾ ਨੇ ਬੀਤੀ ਰਾਤ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ, ਜਿਸ 'ਚ ਬਾਲੀਵੁੱਡ 'ਚ ਮਸਹੂਰ ਸਿਤਾਰੇ ਸ਼ਾਮਲ ਹੋਏ। ਪ੍ਰਿਟੀ ਨੇ ਜੀਨ ਗੁਡਈਨਫ ਨਾਲ ਗੁਪਤ ਤਰੀਕੇ ਨਾਲ ਵਿਆਹ ਕੀਤਾ ਸੀ। ਇਸ ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਉਨ੍ਹਾਂ ਦੇ ਕੁਝ ਕਰੀਬੀ ਦੋਸਤ ਵੀ ਸ਼ਾਮਲ ਹੋਏ। ਇਸ ਦੌਰਾਨ ਸਲਮਾਨ ਖਾਨ ਆਪਣੀ ਪ੍ਰੇਮਿਕਾ ਲੂਲੀਆ ਵੰਤੂਰ, ਮਾਧੁਰੀ ਦੀਕਸ਼ਿਤ ਪਤੀ ਨੇਨੇ ਨਾਲ, ਸ਼ਾਹਿਦ ਕਪੂਰ ਪਤਨੀ ਮੀਰਾ ਨਾਲ ਨਜ਼ਰ ਆਏ।
ਇਨ੍ਹਾਂ ਤੋਂ ਇਲਾਵਾ ਇਸ ਦੌਰਾਨ ਅਦਾਕਾਰ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਨਾਲ ਕਾਫੀ ਕਿਊਟ ਲਗ ਰਹੇ ਸਨ। ਇਨ੍ਹਾਂ ਤਸਵੀਰਾਂ 'ਚ ਮੀਰਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ। ਜਾਣਕਾਰੀ ਅਨੁਸਾਰ ਮੀਰਾ-ਸ਼ਾਹਿਦ ਦਾ ਵਿਆਹ 7 ਜੁਲਾਈ, , 2015 'ਚ ਨਵੀਂ ਦਿੱਲੀ ਦੇ ਕੋਲ ਛਤਰਪੁਰ ਫਾਰਮਹਾਊਸ 'ਚ ਹੋਇਆ ਸੀ। ਇਸ ਵਿਆਹ 'ਚ ਇਨ੍ਹਾਂ ਦੋਹਾਂ ਦੇ ਪਰਿਵਾਰਾਂ ਦੇ ਮੈਂਬਰ ਅਤੇ ਖਾਸ ਦੋਸਤ ਸ਼ਾਮਲ ਸਨ।
'ਹਾਊਸਫੁੱਲ-3' ਦਾ ਧਮਾਕੇਦਾਰ ਗੀਤ 'ਮਾਲਾਮਾਲ' ਹੋਇਆ ਰਿਲੀਜ਼ (VIDEO)
NEXT STORY