ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ 12 ਜੁਲਾਈ ਨੂੰ ਹੋਇਆ ਸੀ। ਜੋੜੇ ਨੇ ਮੁੰਬਈ ਦੇ ਜੀਓ ਵਰਲਡ ਸੈਂਟਰ 'ਚ ਵਿਆਹ ਕਰਵਾਇਆ। ਵਿਆਹ ਤੋਂ ਬਾਅਦ, ਕਈ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਅਨੰਤ ਅਤੇ ਰਾਧਿਕਾ ਆਪਣੇ ਵਿਆਹ ਤੋਂ ਬਾਅਦ ਦੇ ਜਸ਼ਨਾਂ ਲਈ ਲੰਡਨ ਜਾਣਗੇ। ਹਾਲ ਹੀ 'ਚ ਖਬਰ ਆਈ ਸੀ ਕਿ ਅੰਬਾਨੀ ਜੋੜਾ ਲੰਡਨ ਦੇ ਹੋਟਲ 'stokepark' 'ਚ ਵਿਆਹ ਤੋਂ ਬਾਅਦ ਸਮਾਰੋਹ ਦੀ ਮੇਜ਼ਬਾਨੀ ਕਰੇਗਾ। ਪਰ ਹੁਣ ਇਹ ਖਬਰਾਂ ਝੂਠੀਆਂ ਸਾਬਤ ਹੋਈਆਂ ਹਨ ਕਿਉਂਕਿ ਹੋਟਲ ਨੇ ਖੁਦ ਹੀ ਇਸ ਨੂੰ ਖਾਰਜ ਕਰ ਦਿੱਤਾ ਹੈ।
ਦੱਸਿਆ ਜਾ ਰਿਹਾ ਸੀ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਬਾਅਦ ਦਾ ਜਸ਼ਨ ਬਕਿੰਘਮਸ਼ਾਇਰ ਦੇ ਸਟੋਕ ਪਾਰਕ, ਲਗਜ਼ਰੀ ਹੋਟਲ ਅਤੇ ਗੋਲਫਿੰਗ ਅਸਟੇਟ 'ਚ ਆਯੋਜਿਤ ਕੀਤਾ ਜਾਵੇਗਾ। ਅਜਿਹੇ 'ਚ ਸਟੋਕ ਪਾਰਕ ਨੇ ਆਪਣੇ ਇੰਸਟਾਗ੍ਰਾਮ 'ਤੇ ਅਧਿਕਾਰਤ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਇਹ ਖਬਰਾਂ ਗਲਤ ਹਨ।ਹੋਟਲ ਨੇ ਪੋਸਟ 'ਚ ਲਿਖਿਆ: 'ਸਟੋਕ ਪਾਰਕ 'ਚ ਅਸੀਂ ਆਮ ਤੌਰ 'ਤੇ ਨਿੱਜੀ ਮਾਮਲਿਆਂ 'ਤੇ ਕੁਮੈਂਟ ਨਹੀਂ ਕਰਦੇ ਹਾਂ, ਪਰ ਹਾਲ ਹੀ 'ਚ ਮੀਡੀਆ ਦੀਆਂ ਕਿਆਸਅਰਾਈਆਂ ਦੇ ਕਾਰਨ, ਅਤੇ ਸ਼ੁੱਧਤਾ ਦੇ ਹਿੱਤ 'ਚ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਅਸਟੇਟ 'ਚ ਵਿਆਹ ਦੇ ਜਸ਼ਨ ਦੀ ਯੋਜਨਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਇਹ ਅਦਾਕਾਰ ਵੀ ਹੋ ਚੁੱਕਿਆ ਹੈ ਕਾਸਟਿੰਗ ਕਾਊਚ ਦਾ ਸ਼ਿਕਾਰ, ਖੁਦ ਕੀਤਾ ਖੁਲਾਸਾ
ਤੁਹਾਨੂੰ ਦੱਸ ਦੇਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੋ ਪ੍ਰੀ-ਵੈਡਿੰਗ ਫੰਕਸ਼ਨ ਹੋਏ ਸਨ। ਪਹਿਲਾ ਪ੍ਰੀ-ਵੈਡਿੰਗ ਫੰਕਸ਼ਨ ਜਾਮਨਗਰ, ਗੁਜਰਾਤ 'ਚ ਹੋਇਆ ਸੀ ਜਦਕਿ ਦੂਜਾ ਪ੍ਰੀ-ਵੈਡਿੰਗ ਫੰਕਸ਼ਨ ਇਟਲੀ ਅਤੇ ਫਰਾਂਸ ਦੇ ਇੱਕ ਲਗਜ਼ਰੀ ਕਰੂਜ਼ ਉੱਤੇ ਹੋਇਆ ਸੀ। ਇਸ ਤੋਂ ਬਾਅਦ 12 ਜੁਲਾਈ ਨੂੰ ਦੋਹਾਂ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ। ਇਸ ਸ਼ਾਹੀ ਵਿਆਹ 'ਚ ਬਾਲੀਵੁੱਡ ਤੋਂ ਲੈ ਕੇ ਸਿਆਸੀ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।
ਸੋਨਾਕਸ਼ੀ ਸਿਨਹਾ ਨੇ ਪਤੀ ਜ਼ਹੀਰ ਨਾਲ ਦੇਖੀ Deadpool And Wolverine
NEXT STORY