ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਦੀ ਐਲਬਮ ‘ਨਿੰਮੋ’ ਦਾ ਕੁਝ ਦਿਨ ਪਹਿਲਾਂ ਹੀ ਐਲਾਨ ਹੋਇਆ ਸੀ। ਇਹ ਐਲਬਮ 2 ਫਰਵਰੀ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਐਲਬਮ ਨੂੰ ਲੈ ਕੇ ਨਿਮਰਤ ਖਹਿਰਾ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਉਥੇ ਨਿਮਰਤ ਖਹਿਰਾ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧਾਉਂਦਿਆਂ ਐਲਬਮ ਦੇ ਗੀਤਾਂ ਦੀ ਟਰੈਕ ਲਿਸਟ ਸਾਂਝੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਲਈ ਭਰਿਆ ਨਾਮਜ਼ਦਗੀ ਪੱਤਰ
ਐਲਬਮ ਦਾ ਸਭ ਤੋਂ ਪਹਿਲਾ ਗੀਤ ‘ਛੱਲਾ’ ਹੈ, ਜਿਸ ਨੂੰ ਅਰਜਨ ਢਿੱਲੋਂ ਨੇ ਲਿਖਿਆ ਹੈ ਤੇ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ। ਦੂਜਾ ਗੀਤ ‘ਫਿਰੋਜ਼ੀ’ ਹੈ, ਜਿਸ ਨੂੰ ਗਿਫਟੀ ਨੇ ਲਿਖਿਆ ਹੈ ਤੇ ਅਰਸ਼ ਹੀਰ ਨੇ ਸੰਗੀਤ ਦਿੱਤਾ ਹੈ। ਤੀਜਾ ਗੀਤ ‘ਝਾਂਜਰ’ ਹੈ, ਜਿਸ ਨੂੰ ਅਰਜਨ ਢਿੱਲੋਂ ਨੇ ਲਿਖਿਆ ਹੈ ਤੇ ਸੰਗੀਤ ਯਿਆ ਪਰੂਫ ਨੇ ਦਿੱਤਾ ਹੈ।
ਚੌਥਾ ਗੀਤ ‘ਸ਼ੀਸ਼ਾ’ ਹੈ, ਜਿਸ ਨੂੰ ਅਰਜਨ ਢਿੱਲੋਂ ਨੇ ਲਿਖਿਆ ਹੈ ਤੇ ਸੰਗੀਤ ਜੇ. ਸਟੈਟਿਕ ਨੇ ਦਿੱਤਾ ਹੈ। ਪੰਜਵਾਂ ਗੀਤ ‘ਹੈਂਡਸਮ’ ਹੈ, ਜਿਸ ਨੂੰ ਅਰਜਨ ਢਿੱਲੋਂ ਨੇ ਲਿਖਿਆ ਹੈ ਤੇ ਸੰਗੀਤ ਜੇ. ਸਟੈਟਿਕ ਨੇ ਦਿੱਤਾ ਹੈ। ਛੇਵਾਂ ਗੀਤ ‘ਗੱਲ ਖੋਲ੍ਹੀ’ ਹੈ, ਜਿਸ ਨੂੰ ਬਚਨ ਬੇਦਿਲ ਨੇ ਲਿਖਿਆ ਹੈ ਤੇ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ। ਸੱਤਵਾਂ ਗੀਤ ‘ਕੀ ਕਰਦੇ ਜੇ’ ਇਕ ਡਿਊਟ ਸੌਂਗ ਹੈ, ਜਿਸ ਨੂੰ ਅਰਜਨ ਢਿੱਲੋਂ ਨੇ ਲਿਖਿਆ ਹੈ ਤੇ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ।
ਅੱਠਵਾਂ ਗੀਤ ‘ਸੋਹਣਾ’ ਹੈ, ਜਿਸ ਨੂੰ ਗਿਫਟੀ ਨੇ ਲਿਖਿਆ ਹੈ ਤੇ ਸੰਗੀਤ ਜੇ. ਸਟੈਟਿਕ ਨੇ ਦਿੱਤਾ ਹੈ। ਨੌਵਾਂ ਗੀਤ ‘ਚੁੰਨੀ ਲੋਟ’ ਹੈ, ਜਿਸ ਨੂੰ ਅਰਜਨ ਢਿੱਲੋਂ ਨੇ ਲਿਖਿਆ ਹੈ ਤੇ ਸੰਗੀਤ ਯਿਆ ਪਰੂਫ ਨੇ ਦਿੱਤਾ ਹੈ। ਦੱਸਵਾਂ ਗੀਤ ‘ਬੋਲੀਆਂ’ ਹੈ, ਜਿਸ ਨੂੰ ਅਰਜਨ ਢਿੱਲੋਂ ਨੇ ਲਿਖਿਆ ਹੈ ਤੇ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ।
ਨੋਟ– ਇਸ ਐਲਬਮ ਬਾਰੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸ਼ਹਿਨਾਜ਼ ਗਿੱਲ ਨੇ ਬਲੈਕ ਆਊਟਫਿੱਟ ’ਚ ਸਾਂਝੀਆਂ ਕੀਤੀਆਂ ਤਸਵੀਰਾਂ, ਦਿਸਿਆ ਜ਼ਬਰਦਸਤ ਅੰਦਾਜ਼
NEXT STORY