ਮੁੰਬਈ (ਬਿਊਰੋ)– ‘ਬਿੱਗ ਬੌਸ’ ਦੀ ਖੇਡ ਜਿੰਨੀ ਸੌਖੀ ਲੱਗਦੀ ਹੈ, ਉਨੀ ਹੁੰਦੀ ਨਹੀਂ ਹੈ। ਮਹੀਨਿਆਂ ਤਕ ਇਕ ਘਰ ’ਚ ਅਣਜਾਣ ਲੋਕਾਂ ਨਾਲ ਬੰਦ ਰਹਿਣ ਕਰਕੇ ਚੰਗੇ-ਚੰਗਿਆਂ ਨੂੰ ਤਣਾਅ ਹੋਣ ਲੱਗਦਾ ਹੈ। ਟੀ. ਵੀ. ਦੀ ‘ਛੋਟੀ ਸਰਦਾਰਨੀ’ ਨਿਮਰਿਤ ਵੀ ਹੁਣ ‘ਬਿੱਗ ਬੌਸ’ ਦੇ ਪ੍ਰੈਸ਼ਰ ਨੂੰ ਝੱਲ ਨਹੀਂ ਪਾ ਰਹੀ ਹੈ। ਬੀਤੇ ਐਪੀਸੋਡ ’ਚ ਨਿਮਰਿਤ ਦਾ ਬ੍ਰੇਕਡਾਊਨ ਦੇਖਣ ਨੂੰ ਮਿਲਿਆ।
ਨਿਮਰਿਤ ਕੌਰ ਬੀਤੇ 2-3 ਦਿਨਾਂ ਤੋਂ ਸ਼ੋਅ ’ਚ ਕਾਫੀ ਸ਼ਾਂਤ ਤੇ ਉਦਾਸ ਦਿਖ ਰਹੀ ਹੈ ਪਰ ਉਸ ਨੇ ਕਿਸੇ ਨਾਲ ਆਪਣੀ ਪ੍ਰੇਸ਼ਾਨੀ ਸਾਂਝੀ ਨਹੀਂ ਕੀਤੀ। ਨਿਮਰਿਤ ਨੂੰ ਪ੍ਰੇਸ਼ਾਨ ਦੇਖ ਕੇ ‘ਬਿੱਗ ਬੌਸ’ ਨੇ ਉਸ ਨੂੰ ਕੰਫੈਸ਼ਨ ਰੂਮ ’ਚ ਬੁਲਾਇਆ ਤੇ ਉਸ ਤੋਂ ਪ੍ਰੇਸ਼ਾਨੀ ਦੀ ਵਜ੍ਹਾ ਪੁੱਛੀ। ਨਿਮਰਿਤ ਨੇ ‘ਬਿੱਗ ਬੌਸ’ ਨੂੰ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਇਕੱਲੀ ਤੇ ਉਦਾਸ ਮਹਿਸੂਸ ਕਰ ਰਹੀ ਹੈ।
‘ਬਿੱਗ ਬੌਸ’ ਨੇ ਨਿਮਰਿਤ ਨੂੰ ਕਿਹਾ ਕਿ ਉਹ ਡਿਟੇਲ ’ਚ ਦੱਸੇ ਕਿ ਉਹ ਕਿਵੇਂ ਮਹਿਸੂਸ ਕਰ ਰਹੀ ਹੈ। ਇਸ ਤੋਂ ਬਾਅਦ ਨਿਮਰਿਤ ਨੇ ਕਿਹਾ, ‘‘3-4 ਦਿਨਾਂ ਤੋਂ ਮੈਂ ਠੀਕ ਮਹਿਸੂਸ ਨਹੀਂ ਕਰ ਰਹੀ ਹਾਂ। ਮੈਨੂੰ ਕਲਾਸਟ੍ਰੋਫੋਬਿਕ ਫੀਲ ਹੋ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਤੁਸੀਂ ਹੁਣ ਤਕ ਮੇਰੇ ਸੁਭਾਅ ਨੂੰ ਸਮਝਿਆ ਹੈ ਜਾਂ ਨਹੀਂ ਪਰ ਮੈਂ ਉਹ ਇਨਸਾਨ ਨਹੀਂ ਹਾਂ, ਜੋ ਚੀਜ਼ਾਂ ਨੂੰ ਆਪਣੇ ਦਿਲ ’ਚ ਰੱਖ ਕੇ ਰਹਿ ਸਕੇ। ਮੈਂ ਸੌਂ ਨਹੀਂ ਪਾ ਰਹੀ ਹਾਂ ਕਿਉਂਕਿ ਮੇਰੇ ਦਿਮਾਗ ’ਚ ਕਈ ਚੀਜ਼ਾਂ ਚੱਲਦੀਆਂ ਰਹੀਆਂ ਹਨ। ਮੈਂ ਇਹ ਮਹਿਸੂਸ ਕਰ ਪਾ ਰਹੀ ਹਾਂ ਕਿ ਮੇਰਾ ਦਿਮਾਗ ਥੋੜ੍ਹਾ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਮਜ਼ਬੂਤ ਨਹੀਂ ਹਾਂ।’’
ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’
ਨਿਮਰਿਤ ‘ਬਿੱਗ ਬੌਸ’ ਤੋਂ ਪੁੱਛਦੀ ਹੈ ਕਿ ਕੀ ਇਹ ਗੱਲਬਾਤ ਸਿਰਫ ਉਨ੍ਹਾਂ ਦੋਵਾਂ ਵਿਚਾਲੇ ਹੈ। ‘ਬਿੱਗ ਬੌਸ’ ਇਸ ’ਤੇ ਹਾਮੀ ਭਰਦੇ ਹਨ, ਜਿਸ ਨੂੰ ਸੁਣ ਕੇ ਨਿਮਰਿਤ ਕੰਫੈਸ਼ਨ ਰੂਮ ’ਚ ਹੀ ਫੁੱਟ-ਫੁੱਟ ਕੇ ਰੋਣ ਲੱਗਦੀ ਹੈ। ਨਿਮਰਿਤ ਦਾ ਬ੍ਰੇਕਡਾਊਨ ਹੁੰਦਾ ਦੇਖ ਕੇ ‘ਬਿੱਗ ਬੌਸ’ ਉਸ ਨੂੰ ਕਹਿੰਦੇ ਹਨ ਕਿ ਉਹ ਘਰ ’ਚ ਕਿਸੇ ਅਜਿਹੇ ਸ਼ਖ਼ਸ ਦੀ ਭਾਲ ਕਰੇ, ਜਿਸ ਨਾਲ ਉਹ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕੇ। ‘ਬਿੱਗ ਬੌਸ’ ਪੁੱਛਦੇ ਹਨ ਕਿ ਕੀ ਘਰ ’ਚ ਕੋਈ ਅਜਿਹਾ ਹੈ, ਜਿਸ ’ਤੇ ਉਹ ਭਰੋਸਾ ਕਰਦੀ ਤੇ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਸਕਦੀ ਹੈ। ਇਸ ’ਤੇ ਨਿਮਰਿਤ ਕਹਿੰਦੀ ਹੈ ਕਿ ਉਹ ਅਬਦੂ ਤੇ ਸਾਜਿਦ ਨਾਲ ਗੱਲ ਕਰ ਸਕਦੀ ਹੈ ਪਰ ਉਹ ਜ਼ਿਆਦਾ ਸਹਿਜ ਅਬਦੂ ਨਾਲ ਹੈ।
ਨਿਮਰਿਤ ਜਦੋਂ ਬਾਹਰ ਆਉਂਦੀ ਹੈ ਤਾਂ ਉਸ ਨੂੰ ਰੋਂਦਾ ਦੇਖ ਕੇ ਸ਼ਿਵ ਠਾਕਰੇ ਤੇ ਐੱਮ. ਸੀ. ਸਟੈਨ ਆਪਣੇ ਕੋਲ ਬੁਲਾ ਕੇ ਪੁੱਛਦੇ ਹਨ ਕਿ ਉਸ ਨੂੰ ਕੀ ਹੋਇਆ? ਨਿਮਰਿਤ ਉਨ੍ਹਾਂ ਦੋਵਾਂ ਨੂੰ ਆਪਣੇ ਡਿਪ੍ਰੈਸ਼ਨ ਬਾਰੇ ਦੱਸਦੀ ਹੈ। ਉਹ ਕਹਿੰਦੀ ਹੈ, ‘‘ਮੇਰੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਭਰ ਚੁੱਕੀਆਂ ਹਨ। ‘ਬਿੱਗ ਬੌਸ’ ਨੇ ਮੈਨੂੰ ਕਿਸੇ ਨਾਲ ਸਾਂਝਾ ਕਰਨ ਲਈ ਕਿਹਾ ਹੈ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਪਤਾ ਹੈ ਜਾਂ ਨਹੀਂ ਪਰ ਮੈਨੂੰ 1 ਸਾਲ ਤਕ ਡਿਪ੍ਰੈਸ਼ਨ ਤੇ ਐਂਗਜ਼ਾਇਟੀ ਸੀ। ਮੈਂ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹਾਂ। ਮੈਂ ਇਕ ਸਾਲ ਤੋਂ ਮੈਡੀਕੇਸ਼ਨ ’ਤੇ ਹਾਂ ਪਰ ਇਥੇ ਆਉਣ ਤੋਂ 4-5 ਦਿਨਾਂ ਤੋਂ ਮੇਰਾ ਦਿਮਾਗ ਸਫਰ ਕਰ ਰਿਹਾ ਹੈ। ਮੈਂ ਜਦੋਂ ਸੌਂਦੀ ਹਾਂ ਤਾਂ ਮੇਰੇ ਦਿਮਾਗ ’ਚ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹਨ। ਹੁਣ ਨਿਮਰਿਤ ਅਜਿਹੀ ਹਾਲਤ ’ਚ ਆਪਣੀ ਗੇਮ ’ਤੇ ਕਿਵੇਂ ਧਿਆਨ ਦਿੰਦੀ ਹੈ, ਇਹ ਦੇਖਣ ਲਈ ਦਰਸ਼ਕ ਬੇਤਾਬ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਦਾਕਾਰਾ ਸਤਿੰਦਰ ਸੱਤੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ (ਵੀਡੀਓ)
NEXT STORY