ਐਂਟਰਟੇਨਮੈਂਟ ਡੈਸਕ- ਕਿਰਨ ਰਾਓ ਦੀ ਫਿਲਮ ਵਿੱਚ ਫੂਲ ਦੀ ਭੂਮਿਕਾ ਨਾਲ ਦਿਲ ਜਿੱਤਣ ਵਾਲੀ ਨੌਜਵਾਨ ਅਦਾਕਾਰਾ ਨੇ ਨਾ ਸਿਰਫ਼ ਇਕ ਫੈਸ਼ਨ ਸ਼ੋਅ ਦੌਰਾਨ ਰੈਂਪ ਵਾਕ ਕਰਦਿਆਂ ਰਨਵੇਅ 'ਤੇ ਚਮਕ ਬਿਖੇਰੀ, ਸਗੋਂ ਦਰਸ਼ਕਾਂ ਵਿੱਚ ਬੈਠੀਆਂ ਹੇਮਾ ਮਾਲਿਨੀ ਅਤੇ ਸੁਸ਼ਮਿਤਾ ਸੇਨ ਪ੍ਰਤੀ ਦਿਖਾਏ ਗਏ ਸਤਿਕਾਰ ਨਾਲ ਸਾਰਿਆਂ ਪਾਸੇ ਛਾਅ ਗਈ। ਦਰਅਸਲ 'ਲਾਪਤਾ ਲੇਡੀਜ਼' ਸਟਾਰ ਨਿਤਾਂਸ਼ੀ ਗੋਇਲ ਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਨਿਤਾਂਸ਼ੀ ਆਪਣਾ ਰੈਂਪ ਵਾਕ ਵਿਚਾਲੇ ਰੋਕ ਮੋਹਰਲੀ ਕਤਾਰ ਵਿੱਚ ਬੈਠੀਆਂ ਦਿੱਗਜ ਅਭਿਨੇਤਰੀਆਂ ਹੇਮਾ ਮਾਲਿਨੀ ਅਤੇ ਸੁਸ਼ਮਿਤਾ ਸੇਨ ਨੂੰ ਮਿਲਦੀ ਨਜ਼ਰ ਆਈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਨਿਤਾਂਸ਼ੀ ਨੇ ਲਾਲ ਸਾੜੀ ਪਹਿਨੀ ਹੇਮਾ ਮਾਲਿਨੀ ਦੇ ਸਤਿਕਾਰ ਵਜੋਂ ਪੈਰ ਛੂਹੇ। ਇਸ ਦੌਰਾਨ ਡ੍ਰੀਮ ਗਰਲ ਨੇ ਨਿਤਾਂਸ਼ੀ ਨੂੰ ਆਸ਼ੀਰਵਾਦ ਦਿੱਤਾ ਅਤੇ ਸਮਾਈਲ ਪਾਸ ਕੀਤੀ।
ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ ਪ੍ਰੀਤੀ ਜ਼ਿੰਟਾ

ਇਸ ਤੋਂ ਬਾਅਦ, ਨਿਤਾਂਸ਼ੀ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨਾਲ ਹੱਥ ਮਿਲਾਉਣ ਲਈ ਅੱਗੇ ਵਧੀ, ਜੋ ਡ੍ਰੀਮ ਗਰਲ ਤੋਂ ਥੋੜ੍ਹੀ ਦੂਰੀ 'ਤੇ ਬੈਠੀ ਹੋਈ ਸੀ। ਦੋਵਾਂ ਨੇ ਇੱਕ-ਦੂਜੇ ਨੂੰ ਜੱਫੀ ਪਾਈ ਅਤੇ ਗੱਲ ਕੀਤੀ। ਸੁਸ਼ਮਿਤਾ ਪਹਿਲਾਂ ਹੀ ਆਪਣੀ ਸ਼ਿਸ਼ਟਾਚਾਰ ਅਤੇ ਦਿਆਲਤਾ ਲਈ ਜਾਣੀ ਜਾਂਦੀ ਹੈ। ਉਹ ਨਿਤਾਂਸ਼ੀ ਤੋਂ ਬਹੁਤ ਖੁਸ਼ ਦਿਖਾਈ ਦੇ ਰਹੀ ਸੀ ਅਤੇ ਨਿਤਾਂਸ਼ੀ ਦੇ ਅੱਗੇ ਵਧਣ 'ਤੇ ਤਾੜੀਆਂ ਵਜਾਉਂਦੀ ਵੀ ਦਿਖਾਈ ਦਿੱਤੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਜਿੱਥੇ ਲੋਕ ਨਿਤਾਂਸ਼ੀ ਗੋਇਲ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਹਨ, ਉੱਥੇ ਹੀ ਦੂਜੇ ਪਾਸੇ ਲੋਕਾਂ ਨੇ ਹੇਮਾ ਮਾਲਿਨੀ ਅਤੇ ਸੁਸ਼ਮਿਤਾ ਸੇਨ ਦੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, "ਕਈ ਵਾਰ ਮੈਨੂੰ ਲੱਗਦਾ ਹੈ ਕਿ ਹੇਮਾ ਮਾਲਿਨੀ ਵਿੱਚ ਬਹੁਤ ਜ਼ਿਆਦਾ ਐਟੀਟਿਊਡ ਹੈ।" ਇਕ ਹੋਰ ਯੂਜ਼ਰ ਨੇ ਲਿਖਿਆ, "ਸੁਸ਼ਮਿਤਾ ਨੂੰ ਦੇਖੋ, ਇਸ ਨੂੰ ਕਹਿੰਦੇ ਹਨ ਸਤਿਕਾਰ ਦੇ ਬਦਲੇ ਦੂਜੇ ਵਿਅਕਤੀ ਨੂੰ ਸਤਿਕਾਰ ਦੇਣਾ। ਹੇਮਾ ਆਪਣੇ ਸਮੇਂ ਦੀ ਡ੍ਰੀਮ ਗਰਲ ਹੋਵੇਗੀ ਪਰ ਮੈਨੂੰ ਉਦੋਂ ਵੀ ਉਹ ਪਸੰਦ ਨਹੀਂ ਸੀ।"

ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਓਮ ਪੁਰੀ ਦਾ ਨੌਕਰਾਣੀ ਨਾਲ ਸੀ ਰਿਸ਼ਤਾ, ਪਤਨੀ ਸੀਮਾ ਨੇ ਤੋੜੀ ਚੁੱਪੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਗੋਪਾਲ ਵਰਮਾ ਅਤੇ ਮਨੋਜ ਵਾਜਪਾਈ ਫਿਲਮ 'ਪੁਲਸ ਸਟੇਸ਼ਨ ਮੇਂ ਭੂਤ' 'ਚ ਇਕੱਠੇ ਕਰਨਗੇ ਕੰਮ
NEXT STORY