ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਡਾਂਸਰ ਨੋਰਾ ਫਤੇਹੀ ਨਾਲ ਜੁੜੀ ਇੱਕ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਸ਼ਨੀਵਾਰ ਦੁਪਹਿਰ ਮੁੰਬਈ ਵਿੱਚ ਨੋਰਾ ਦੀ ਕਾਰ ਦਾ ਭਿਆਨਕ ਐਕਸੀਡੈਂਟ ਹੋ ਗਿਆ। ਹਾਲਾਂਕਿ ਅਦਾਕਾਰਾ ਸੁਰੱਖਿਅਤ ਹੈ, ਪਰ ਉਨ੍ਹਾਂ ਨੂੰ ਸਰੀਰਕ ਸੱਟਾਂ ਲੱਗੀਆਂ ਹਨ ਅਤੇ ਉਹ ਗੰਭੀਰ ਸਦਮੇ ਵਿੱਚ ਹੈ।
ਸ਼ਰਾਬੀ ਡਰਾਈਵਰ ਨੇ ਮਾਰੀ ਜ਼ੋਰਦਾਰ ਟੱਕਰ
ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੋਰਾ ਫਤੇਹੀ DJ ਡੇਵਿਡ ਗੁਏਟਾ ਦੇ ਕੰਸਰਟ ਵਿੱਚ ਪਰਫਾਰਮ ਕਰਨ ਲਈ ਜਾ ਰਹੀ ਸੀ। ਮੁੰਬਈ ਪੁਲਸ ਨੇ ਦੱਸਿਆ ਕਿ ਇੱਕ ਸ਼ਰਾਬੀ ਡਰਾਈਵਰ ਨੇ ਨੋਰਾ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਤੇਜ਼ ਸੀ ਕਿ ਅਦਾਕਾਰਾ ਕਾਰ ਦੇ ਅੰਦਰ ਦੂਜੇ ਪਾਸੇ ਜਾ ਡਿੱਗੀ ਅਤੇ ਉਨ੍ਹਾਂ ਦਾ ਸਿਰ ਖਿੜਕੀ ਨਾਲ ਟਕਰਾ ਗਿਆ।
ਨੋਰਾ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਦਰਦ
ਨੋਰਾ ਨੇ ਖੁਦ ਇੰਸਟਾਗ੍ਰਾਮ 'ਤੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਠੀਕ ਹੈ। ਉਨ੍ਹਾਂ ਲਿਖਿਆ: "ਮੈਂ ਜ਼ਿੰਦਾ ਹਾਂ ਅਤੇ ਠੀਕ ਹਾਂ। ਕੁਝ ਮਾਮੂਲੀ ਸੱਟਾਂ, ਸੋਜ ਅਤੇ ਸਿਰ ਵਿੱਚ ਹਲਕੀ ਸੱਟ ਤੋਂ ਇਲਾਵਾ ਮੈਂ ਠੀਕ ਹਾਂ"। ਅਦਾਕਾਰਾ ਨੇ ਅੱਗੇ ਕਿਹਾ ਕਿ ਇਹ ਬਹੁਤ ਹੀ ਡਰਾਉਣਾ, ਖੌਫਨਾਕ ਅਤੇ ਦਰਦਨਾਕ ਪਲ ਸੀ। ਉਨ੍ਹਾਂ ਦੱਸਿਆ ਕਿ ਦੁਪਹਿਰ 3 ਵਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ, ਜਿਸ ਨੇ ਉਨ੍ਹਾਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ।
ਪ੍ਰਸ਼ੰਸਕਾਂ ਨੂੰ ਕੀਤੀ ਖਾਸ ਅਪੀਲ
ਹਾਦਸੇ ਤੋਂ ਬਾਅਦ ਨੋਰਾ ਫਤੇਹੀ ਕਾਫ਼ੀ ਭਾਵੁਕ ਨਜ਼ਰ ਆਈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ। ਉਨ੍ਹਾਂ ਹੈਰਾਨੀ ਜਤਾਉਂਦਿਆਂ ਕਿਹਾ ਕਿ ਸਾਲ 2025 ਹੋਣ ਦੇ ਬਾਵਜੂਦ ਵੀ ਅਜਿਹੀਆਂ ਗੱਲਾਂ ਬਾਰੇ ਸਮਝਾਉਣਾ ਪੈ ਰਿਹਾ ਹੈ। ਫਿਲਹਾਲ ਅਦਾਕਾਰਾ ਨੂੰ ਕੁਝ ਸਮਾਂ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਵੱਡੀ ਖ਼ਬਰ: ਸੜਕ ਹਾਦਸੇ ਦਾ ਸ਼ਿਕਾਰ ਹੋਈ ਨੋਰਾ ਫਤੇਹੀ
NEXT STORY