ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਹਾਲ ਹੀ 'ਚ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਈ ਸੀ। ਨੋਰਾ ਫਤੇਹੀ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ ਅਤੇ ਉਨ੍ਹਾਂ ਨੇ ਕੰਮ 'ਤੇ ਵਾਪਸੀ ਵੀ ਕਰ ਲਈ ਹੈ। ਨੋਰਾ ਫਤੇਹੀ ਅੱਜ ਏਅਰਪੋਰਟ 'ਤੇ ਨਜ਼ਰ ਆਈ, ਜਿੱਥੇ ਉਨ੍ਹਾਂ ਦਾ ਗਲੈਮਰਸ ਲੁੱਕ ਵੇਖਣ ਨੂੰ ਮਿਲਿਆ।
ਨੋਰਾ ਦੇ ਏਅਰਪੋਰਟ ਲੁੱਕ ਨੇ ਸੋਸ਼ਲ ਮੀਡੀਆ 'ਤੇ ਫਿਰ ਚਰਚਾ ਛੇੜ ਦਿੱਤੀ ਹੈ। ਨੋਰਾ ਫਤੇਹੀ ਦਾ ਲੁੱਕ ਹਮੇਸ਼ਾ ਹੀ ਨਿਰਾਲਾ ਹੁੰਦਾ ਹੈ, ਜਿਸ ਕਾਰਨ ਫੈਨਜ਼ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ। ਅੱਜ ਵੀ ਉਹ ਵੱਖਰੇ ਲੁੱਕ 'ਚ ਨਜ਼ਰ ਆਈ।
ਦੱਸ ਦਈਏ ਕਿ ਨੋਰਾ ਫਤੇਹੀ ਨੇ ਏਅਰਪੋਰਟ 'ਤੇ ਪਰਪਲ ਕਲਰ ਦੀ ਡਰੈੱਸ ਪਹਿਨੇ ਨਜ਼ਰ ਆਈ। ਨਾਲ ਹੀ ਉਨ੍ਹਾਂ ਨੇ ਬਲੈਕ ਟਾਪ ਨਾਲ ਪਰਪਲ ਸਕਰਟ ਪਾਈ ਪਹਿਨੀ ਸੀ।
ਇਸ ਦੇ ਨਾਲ ਹੀ ਪਰਪਲ ਕਲਰ ਦਾ ਓਵਰਕੋਰਟ ਪਾਇਆ ਸੀ। ਆਪਣੇ ਲੁੱਕ ਨੂੰ ਕੰਪਲੀਮੈਂਟ ਕਰਨ ਲਈ ਉਨ੍ਹਾਂ ਨੇ ਬਲੈਕ ਸਨਗਲਾਸਿਸ ਲਗਾਏ ਸਨ ਤੇ ਪਿੰਕ ਕਲਰ ਦਾ ਬੈਗ ਫੜ੍ਹਿਆ ਹੋਇਆ ਸੀ।
ਨੋਰਾ ਫਤੇਹੀ ਨੇ ਏਅਰਪੋਰਟ 'ਤੇ ਫੋਟੋਗ੍ਰਾਫਰਸ ਲਈ ਪੋਜ਼ ਵੀ ਦਿੱਤੇ। ਹਾਲਾਂਕਿ ਉਨ੍ਹਾਂ ਨੇ ਮਾਸਕ ਨਹੀਂ ਉਤਾਰਿਆ। ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਨੋਰਾ ਫਤੇਹੀ ਨੇ ਮਾਸਕ ਪਾ ਕੇ ਹੀ ਪੋਜ਼ ਦਿੱਤੇ। ਨੋਰਾ ਫਤੇਹੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਉਨ੍ਹਾਂ ਦੀਆਂ ਇਹ ਤਸਵੀਰਾਂ ਸ਼ੇਅਰ ਕਰ ਰਹੇ ਹਨ।
ਵਰਕਫ੍ਰੰਟ ਦੀ ਗੱਲ ਕਰੀਏ ਤਾਂ ਨੋਰਾ ਫਤੇਹੀ ਆਖਰੀ ਵਾਰ ਜੌਨ ਅਬਰਾਹਮ ਦੀ ਫ਼ਿਲਮ 'ਸੱਤਿਆਮੇਵ ਜਯੰਤੇ 2' ਦੇ ਆਈਟਮ ਸੌਂਗ 'ਚ ਨਜ਼ਰ ਆਈ ਸੀ। ਹਾਲ ਹੀ 'ਚ ਉਨ੍ਹਾਂ ਦਾ ਗੁਰੂ ਰੰਧਾਵਾ ਨਾਲ ਨਵਾਂ ਮਿਊਜ਼ਿਕ ਵੀਡੀਓ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਪਿਲ ਸ਼ਰਮਾ ਦੀ ਜ਼ਿੰਦਗੀ ’ਤੇ ਬਣੇਗੀ ਫ਼ਿਲਮ, ਨਾਂ ਹੋਵੇਗਾ ‘ਫਨਕਾਰ’
NEXT STORY