ਮੁੰਬਈ- ਬਹੁਤ ਉਡੀਕੀ ਜਾ ਰਹੀ ਰੋਮਾਂਟਿਕ ਕਾਮੇਡੀ ਸੀਰੀਜ਼, ‘ਦਿ ਰਾਇਲਜ਼’ ਨੇ ਆਪਣਾ ਸ਼ਾਨਦਾਰ ਟ੍ਰੈਕ ‘ਅਦਾਏਂ ਤੇਰੀ’ ਰਿਲੀਜ਼ ਕਰ ਦਿੱਤਾ ਹੈ। ਗਲੋਬਲ ਸਟਾਰ ਨੋਰਾ ਫਤੇਹੀ ਤੇ ਸਾਰਿਆਂ ਦੇ ਪਿਆਰੇ ਈਸ਼ਾਨ ਖੱਟਰ ਨਾਲ ਇਹ ਸ਼ਾਨਦਾਰ ਗੀਤ ਰੋਮਾਂਸ, ਤਾਲ ਤੇ ਸ਼ਾਹੀ ਆਕਰਸ਼ਣ ਦਾ ਸ਼ਾਨਦਾਰ ਮਿਸ਼ਰਣ ਹੈ। ਦੋਵਾਂ ਦੀ ਕੈਮਿਸਟਰੀ ਤੇ ਸ਼ਾਨਦਾਰ ਤਾਲਮੇਲ ਨੇ ‘ਅਦਾਏਂ ਤੇਰੀ’ ਨੂੰ ਇਕ ਅਭੁੱਲ ਅਨੁਭਵ ਬਣਾ ਦਿੱਤਾ ਹੈ।
ਗੀਤ ਨੂੰ ਲੈ ਕੇ ਦਰਸ਼ਕਾਂ ਦੀ ਪ੍ਰਤੀਕਿਰਿਆ ਵੀ ਬਹੁਤ ਵਧੀਆ ਹੈ। ਇਕ ਯੂਜ਼ਰ ਨੇ ਲਿਖਿਆ, ‘‘ਓ. ਐੱਮ. ਜੀ.! ਇਹ ਜੋੜੀ ਤਾਂ ਬਹੁਤ ਵਧੀਆ ਹੈ! ਈਸ਼ਾਨ ਅਤੇ ਨੋਰਾ ਇਕੱਠੇ ਕਮਾਲ ਲੱਗ ਰਹੇ ਹਨ...! ਇਕ ਹੋਰ ਨੇ ਕਿਹਾ, ‘‘ਨੋਰਾ ਨੇ ਤਾਂ ਅੱਗ ਲਾ ਦਿੱਤੀ। ਕੋਰੀਓਗ੍ਰਾਫੀ ਤੇ ਲੁਕਸ ਦੋਵੇਂ ਟਾਪ ਕਲਾਸ ਹਨ। ਹੁਣ ਤਾਂ ‘ਦਿ ਰਾਇਲਜ਼’ ਦੇਖਣ ਲਈ ਇੰਤਜ਼ਾਰ ਨਹੀਂ ਹੋ ਰਿਹਾ।
ਮਾਂ ਨੂੰ ਯਾਦ ਕਰ ਭਾਵੁਕ ਹੋਏ ਯੁਵਰਾਜ ਹੰਸ, ਪੋਸਟ ਸਾਂਝੀ ਕਰ ਲਿਖਿਆ- 'ਇਕ ਦਿਨ ਦੂਜੇ ਪਾਸੇ ਮਿਲਾਂਗੇ'
NEXT STORY