ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਅਦਾਕਾਰ ਯੁਵਰਾਜ ਹੰਸ ਦੀ ਮਾਂ ਰੇਸ਼ਮ ਕੌਰ ਦੇ ਦਿਹਾਂਤ ਨੂੰ ਇਕ ਮਹੀਨਾ ਹੋ ਗਿਆ ਹੈ। ਮਾਂ ਯਾਦ ਕਰ ਯੁਵਰਾਜ ਹੰਸ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ- ਇਕ ਮਹੀਨਾ ਹੋ ਗਿਆ ਹੈ...ਅਜੇ ਵੀ ਲੱਗਦਾ ਹੈ ਕਿ ਕਾਸ਼ ਇਹ ਇਕ ਸੁਪਨਾ ਹੋਵੇ ਅਤੇ ਮੈਂ ਜਦੋਂ ਨੀਂਦ 'ਚੋਂ ਉੱਠਾਂ ਤਾਂ ਤੁਸੀਂ ਸਾਹਮਣੇ ਹੋਵੋ। I Really Miss U Alot। ਇਕ ਦਿਨ ਦੂਜੇ ਪਾਸੇ ਮਿਲਾਂਗੇ। Love you forever, Mom।
ਇਹ ਵੀ ਪੜ੍ਹੋ: 'ਜ਼ਬਰਦਸਤੀ ਬੈੱਡਰੂਮ 'ਚ ਧੱਕਾ ਦਿੱਤਾ ਤੇ ਫਿਰ...', ਮਸ਼ਹੂਰ ਨਿਰਮਾਤਾ ਖਿਲਾਫ ਗਵਾਹੀ ਦਿੰਦੇ ਹੋਏ ਰੋ ਪਈ ਪੀੜਤਾ

ਦੱਸ ਦੇਈਏ ਕਿ ਮਸ਼ਹੂਰ ਸੂਫੀ ਗਾਇਕ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ 2 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਹਾਰਟ ਨਾਲ ਸਬੰਧਤ ਸਮੱਸਿਆ ਸੀ ਅਤੇ ਟੈਗੋਰ ਹਸਪਤਾਲ ਵਿਚ ਇਲਾਜ ਅਧੀਨ ਸਨ। 11 ਅਪ੍ਰੈਲ ਨੂੰ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਰੱਖੀ ਗਈ ਸੀ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਨਾਲ ਪੁੱਜੇ ਸਨ। ਇਸ ਤੋਂ ਇਲਾਵਾ ਕਈ ਸਿਆਸੀ ਆਗੂ ਅਤੇ ਪੰਜਾਬੀ ਕਲਾਕਾਰ ਵੀ ਦੁੱਖ ਵਿਚ ਸ਼ਾਮਲ ਹੋਣ ਲਈ ਪੁੱਜੇ ਸਨ।
ਇਹ ਵੀ ਪੜ੍ਹੋ: ਮੁੜ ਟਰੋਲਰਾਂ ਨੇ ਨਿਸ਼ਾਨੇ 'ਤੇ ਆਏ ਕਪਿਲ ਸ਼ਰਮਾ, ਕਿਹਾ- 'ਭਾਜੀ ਕਿੰਨਾ ਪਤਲਾ ਹੋਣਾ ਹੁਣ ਤੁਸੀਂ?'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਦੇ 5 ਮਹੀਨਿਆਂ ਬਾਅਦ ਮਾਂ ਬਣਨ ਵਾਲੀ ਹੈ ਸ਼ੋਭਿਤਾ ! ਸਾੜੀ ਦੇ ਪੱਲੂ ਨਾਲ ਲੁਕਾਇਆ ਬੇਬੀ ਬੰਪ
NEXT STORY