ਮੁੰਬਈ- ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਪਿਛਲੇ ਮਹੀਨੇ ਉਸ ਸਮੇਂ ਵਿਵਾਦਾਂ ’ਚ ਘਿਰ ਗਏ ਸਨ ਜਦੋਂ ਉਨ੍ਹਾਂ ਨੇ ਇਕ ਮਸ਼ਹੂਰ ਮੈਗਜ਼ੀਨ ਲਈ ਨਿਊਡ ਫ਼ੋਟੋਸ਼ੂਟ ਕਰਵਾਇਆ ਸੀ। ਫ਼ੋਟੋਸ਼ੂਟ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਇਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਜਿੱਥੇ ਕੁਝ ਲੋਕਾਂ ਨੇ ਰਣਵੀਰ ਦੇ ਇਸ ਫ਼ੋਟੋਸ਼ੂਟ ਨੂੰ ਕਾਫ਼ੀ ਪਸੰਦ ਕੀਤਾ। ਜਦਕਿ ਕੁਝ ਨੇ ਰਣਵੀਰ ਨੂੰ ਖ਼ੂਬ ਟ੍ਰੋਲ ਕੀਤਾ। ਇੰਨਾ ਹੀ ਨਹੀਂ ਇਸ ਫ਼ੋਟੋਸ਼ੂਟ ਕਾਰਨ ਉਸ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਲੱਤ ’ਚ ਫ਼ਰੈਕਚਰ ਹੋਣ ਦੇ ਬਾਵਜੂਦ ਜਿਮ ਪਹੁੰਚੀ ਸ਼ਿਲਪਾ ਸ਼ੈੱਟੀ, ਵ੍ਹੀਲ ਚੇਅਰ ’ਤੇ ਬੈਠ ਕੇ ਕੀਤਾ ਵਰਕਆਊਟ
ਮੁੰਬਈ ਦੇ ਚੇਂਬੂਰ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਸ ਨੇ ਰਣਵੀਰ ਸਿੰਘ ਨੂੰ ਤਲਬ ਕੀਤਾ ਪਰ ਅਦਾਕਾਰ ਨੇ ਕੁਝ ਸਮਾਂ ਮੰਗਿਆ। ਇਸ ਦੇ ਨਾਲ ਹੀ 29 ਅਗਸਤ ਦੀ ਸਵੇਰ ਰਣਵੀਰ ਆਪਣਾ ਬਿਆਨ ਦਰਜ ਕਰਵਾਉਣ ਲਈ ਚੇਂਬੂਰ ਥਾਣੇ ਪਹੁੰਚਿਆ।

2 ਘੰਟੇ ਹੋਈ ਪੁੱਛਗਿੱਛ
ਰਣਵੀਰ ਸਿੰਘ ਸਵੇਰੇ 7 ਵਜੇ ਆਪਣੀ ਕਾਨੂੰਨੀ ਟੀਮ ਨਾਲ ਪੁਲਸ ਥਾਣੇ ਪਹੁੰਚੇ । ਜਿੱਥੇ ਪੁਲਸ ਨੇ ਲਗਭਗ 2 ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਰਣਵੀਰ ਨੂੰ ਫ਼ੋਟੋਸ਼ੂਟ ਦਾ ਕੰਟ੍ਰੈਕਟ ਦੇਣ ਵਾਲੀ ਕੰਪਨੀ, ਫ਼ੋਟੋਸ਼ੂਟ ਦੀ ਜਗ੍ਹਾ ਅਤੇ ਹੋਰ ਵੀ ਕਈ ਸਵਾਲ ਪੁੱਛੇ ਗਏ। ਰਣਵੀਰ ਨੇ ਆਪਣੇ ਜਵਾਬ ’ਚ ਕਿਹਾ ਕਿ ਉਹ ਬੇਕਸੂਰ ਹੈ ਅਤੇ ਉਸ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਫ਼ੋਟੋਸ਼ੂਟ ਉਸ ਲਈ ਮੁਸੀਬਤ ਪੈਦਾ ਕਰੇਗਾ। ਉਸ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।

ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਦੇਖਣ ਆਈ ਉਰਵਸ਼ੀ ਨੂੰ ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ ਸੀ ਕਿ ‘ਮੈਂ ਕ੍ਰਿਕਟ ਨਹੀਂ ਦੇਖਦੀ’
ਕਰੀਬ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਰਣਵੀਰ ਸਿੰਘ ਆਪਣੀ ਟੀਮ ਦੇ ਨਾਲ ਸਵੇਰੇ 9.30 ਵਜੇ ਚੇਂਬੂਰ ਥਾਣੇ ਤੋਂ ਨਿਕਲਿਆ । ਅਧਿਕਾਰੀਆਂ ਨੇ ਇੱਥੋਂ ਤੱਕ ਕਿਹਾ ਕਿ ਲੋੜ ਪੈਣ ’ਤੇ ਰਣਵੀਰ ਸਿੰਘ ਨੂੰ ਦੁਬਾਰਾ ਬੁਲਾਇਆ ਜਾਵੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤੋਂ ਪਹਿਲਾਂ ਪੁਲਸ ਸਟੇਸ਼ਨ ਨੇ ਅਦਾਕਾਰ ਰਣਵੀਰ ਸਿੰਘ ਨੂੰ 22ਅਗਸਤ ਨੂੰ ਪੇਸ਼ ਹੋਣ ਲਈ ਤਲਬ ਕੀਤਾ ਸੀ। ਹਾਲਾਂਕਿ ਇਸ ਸਿਲਸਿਲੇ ’ਚ ਅਦਾਕਾਰ ਰਣਵੀਰ ਸਿੰਘ ਨੇ ਪੇਸ਼ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਸੀ। ਰਣਵੀਰ ਦੇ ਕਹਿਣ ਤੋਂ ਬਾਅਦ ਪੁਲਸ ਨੇ ਉਸ ਨੂੰ ਫ਼ਿਰ ਤੋਂ ਸੰਮਨ ਭੇਜ ਕੇ 30 ਅਗਸਤ ਨੂੰ ਪੇਸ਼ ਹੋਣ ਲਈ ਕਿਹਾ। ਖ਼ੈਰ ਹੁਣ ਰਣਵੀਰ ਸਿੰਘ ਨੇ ਆਪਣਾ ਦਰਦ ਭਰਿਆ ਬਿਆਨ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ’ਚ ਅੱਗੇ ਕੀ ਹੁੰਦਾ ਹੈ।
ਸਿੱਧੂ ਮੂਸੇਵਾਲਾ ਦੇ ਘਰ ਦਾ 12 ਸਾਲਾ ਬੱਚੇ ਨੇ ਤਿਆਰ ਕੀਤਾ ਮਾਡਲ, ਵੇਖ ਭੁੱਬਾਂ ਮਾਰ ਰੋਏ ਬਲਕੌਰ ਸਿੰਘ (ਵੀਡੀਓ)
NEXT STORY