ਮੁੰਬਈ : ਬਾਲੀਵੁੱਡ ਤੋਂ ਬਾਅਦ ਹਾਲੀਵੁੱਡ 'ਚ ਆਪਣਾ ਜਲਵਾ ਦਿਖਾਉਣ ਵਾਲੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਫੋਟੋ ਸ਼ੇਅਰਿੰਗ ਸਾਈਟ ਇੰਸਟਾਗ੍ਰਾਮ 'ਤੇ 60 ਲੱਖ ਹੋ ਗਈ ਹੈ। ਜਾਣਕਾਰੀ ਅਨੁਸਾਰ ਪ੍ਰਿਅੰਕਾ ਅੱਜਕਲ ਹਾਲੀਵੁੱਡ ਵਿਚ ਜ਼ਿਆਦਾ ਸਮਾਂ ਬਿਤਾ ਰਹੀ ਹੈ। ਉਸਦੇ ਪ੍ਰਸ਼ੰਸਕਾਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਸਦੇ ਨਵੇਂ-ਨਵੇਂ ਪ੍ਰਸ਼ੰਸਕ ਜੁੜ ਰਹੇ ਹਨ। ਜਾਣਕਾਰੀ ਅਨੁਸਾਰ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜਕਲ ਅਮਰੀਕੀ ਸ਼ੋਅ 'ਕਵਾਂਟਿਕੋ' 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ 'ਵਾਹ'? 60 ਲੱਖ ਹੋ ਚੁੱਕੇ ਹਨ। ਮੈਂ ਬਹੁਤ ਖੁਸ਼ ਹਾਂ। ਮੇਰਾ ਪਰਿਵਾਰ ਤੇਜ਼ੀ ਨਾਲ ਵੱਧ ਰਿਹਾ ਹੈ। ਸਾਰਿਆਂ ਦਾ ਧੰਨਵਾਦ।''
ੁਜ਼ਿਕਰਯੋਗ ਹੈ ਕਿ ਅੱਜਕਲ ਪ੍ਰਿਯੰਕਾ ਚੋਪੜਾ ਆਪਣੀ ਹਾਲੀਵੁੱਡ ਫਿਲਮ 'ਬੇਵਾਚ' ਦੀ ਸ਼ੁਟਿੰਗ 'ਚ ਰੁੱਝੀ ਹੋਈ ਹੈ, ਜੋ 90 ਦੇ ਦਹਾਕੇ 'ਚ ਚਰਚਿਤ ਟੀ.ਵੀ. ਸੀਰੀਜ਼ ਦਾ ਫਿਲਮੀ ਰੁਪਾਂਤਰ ਹੋਵੇਗੀ। ਇਸ ਫਿਲਮ 'ਚ ਪ੍ਰਿਯੰਕਾ ਤੋਂ ਇਲਾਵਾ ਡੇਨ ਜਾਨਸਨ ਵੀ ਨਜ਼ਰ ਆਉਣਗੇ। ਇਸ ਫਿਲਮ 'ਚ ਪ੍ਰਿਯੰਕਾ ਨਕਾਰਾਤਮਕ ਭੂਮਿਕਾ 'ਚ ਨਜ਼ਰ ਆਵੇਗੀ।
OMG : ਬਾਲੀਵੁੱਡ 'ਚ ਐਂਟਰੀ ਕਰੇਗੀ ਮੀਰਾ ਰਾਜਪੂਤ WATCH PICS
NEXT STORY