ਐਂਟਰਟੇਨਮੈਂਟ ਡੈਸਕ- ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਨੇ 18 ਜੁਲਾਈ 2025 ਨੂੰ ਆਪਣਾ 43ਵਾਂ ਜਨਮਦਿਨ ਮਨਾਇਆ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਅਦਾਕਾਰੀ ਦੇ ਜਾਦੂ ਨਾਲ ਲੋਕਾਂ ਦੇ ਦਿਲਾਂ ਵਿੱਚ ਵਸਣ ਵਾਲੀ ਪ੍ਰਿਯੰਕਾ ਨੇ ਇਹ ਖਾਸ ਦਿਨ ਆਪਣੇ ਪਤੀ ਨਿਕ ਜੋਨਾਸ, ਬੇਟੀ ਮਾਲਤੀ ਮੈਰੀ ਅਤੇ ਆਪਣੇ ਕੁਝ ਨੇੜਲੇ ਦੋਸਤਾਂ ਨਾਲ ਸਮੁੰਦਰ ਕੰਢੇ ਮਨਾਇਆ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਮਸ਼ਹੂਰ ਅਦਾਕਾਰ ਨਾਲ ਵਾਪਰਿਆ ਹਾਦਸਾ, ਸਮੁੰਦਰ 'ਚ ਡੁੱਬਣ ਕਾਰਨ ਮੌਤ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਪ੍ਰਿਯੰਕਾ ਲਾਲ ਰੰਗ ਦੀ ਡ੍ਰੈੱਸ ਪਹਿਨ ਕੇ ਪੋਜ਼ ਕਰ ਰਹੀ ਹੈ, ਜਦਕਿ ਦੂਜੀ ਤਸਵੀਰ ਵਿੱਚ ਉਹ ਲਾਲ ਬਿਕਨੀ ਵਿੱਚ ਆਪਣਾ ਟੋਨਡ ਫਿਗਰ ਫਲਾਂਟ ਕਰ ਰਹੀ ਹੈ। ਇਕ ਹੋਰ ਤਸਵੀਰ ਵਿੱਚ ਪ੍ਰਿਯੰਕਾ ਨੇ ਪੀਲੇ ਰੰਗ ਦੀ ਬਿਕਨੀ ਪਹਿਨੀ ਹੋਈ ਹੈ।
ਇਹ ਵੀ ਪੜ੍ਹੋ : ਸ਼ੂਟਿੰਗ ਦੌਰਾਨ ਅਦਾਕਾਰਾ ਸ਼ਿਲਪਾ ਦਾ ਗੋਲੀਆਂ ਮਾਰ ਕੇ ਕਤਲ! ਖ਼ਬਰ ਸੁਣ ਪਰਿਵਾਰ ਦੇ ਉੱਡੇ ਹੋਸ਼

ਇੱਕ ਵੀਡੀਓ ਵਿੱਚ ਉਹ ਨਿਕ ਜੋਨਸ ਨਾਲ ਸਮੁੰਦਰ ਵਿੱਚ ਇੰਟੀਮਟ ਹੁੰਦੀ ਨਜ਼ਰ ਆਈ– ਜਿੱਥੇ ਨਿਕ ਪਾਣੀ ਵਿੱਚ ਲੇਟੇ ਹੋਏ ਹਨ ਅਤੇ ਪ੍ਰਿਯੰਕਾ ਉਨ੍ਹਾਂ ਦੇ ਉੱਤੇ ਬੈਠੀ ਹੋਈ ਹੈ। ਇਹ ਰੋਮਾਂਟਿਕ ਵੀਡੀਓ ਉਨ੍ਹਾਂ ਦੇ ਭਾਰਤੀ ਪ੍ਰਸ਼ੰਸਕਾਂ ਨੂੰ ਬਹੁਤਾ ਪਸੰਦ ਨਹੀਂ ਆਇਆ। ਦੋਹਾਂ ਦੀ ਇਸ ਇੰਟੀਮੇਟ ਵੀਡੀਓ ਨੂੰ ਵੇਖਣ ਮਗਰੋਂ ਭਾਰਤੀ ਪ੍ਰਸ਼ੰਸਕ ਗੁੱਸੇ ਵਿਚ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਸੂਮ ਪੋਤਰੇ ਦਾ ਗੋਲੀ ਮਾਰ ਕੇ ਕਤਲ

ਵਰਕਫਰੰਟ ਦੀ ਗੱਲ ਕਰੀਏ ਤਾਂ, ਪ੍ਰਿਯੰਕਾ ਜਲਦੀ ਹੀ 'Heads of State' ਅਤੇ 'SSMB29' ਵਿੱਚ ਨਜ਼ਰ ਆਉਣ ਵਾਲੀ ਹੈ। Heads of State ਇੱਕ ਐਕਸ਼ਨ-ਕੌਮੈਡੀ ਫਿਲਮ ਹੈ, ਜਿਸ ਵਿੱਚ ਉਹ MI6 ਏਜੰਟ ਦੀ ਭੂਮਿਕਾ ਨਿਭਾ ਰਹੀ ਹਨ। ਇਹ ਫਿਲਮ ਐਮੇਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਏਗੀ। ਦੂਜੀ ਪਾਸੇ, SSMB29 ਇੱਕ ਤੇਲਗੂ ਫਿਲਮ ਹੈ ਜਿਸ ਨੂੰ ਪ੍ਰਸਿੱਧ ਡਾਇਰੈਕਟਰ SS ਰਾਜਾਮੌਲੀ ਨਿਰਦੇਸ਼ਿਤ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਮਸ਼ਹੂਰ ਅਦਾਕਾਰ ਨਾਲ ਵਾਪਰਿਆ ਹਾਦਸਾ, ਸਮੁੰਦਰ 'ਚ ਡੁੱਬਣ ਕਾਰਨ ਮੌਤ
NEXT STORY