ਮੁੰਬਈ- 26 ਜਨਵਰੀ ਭਾਵ ਅੱਜ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ 'ਤੇ ਸਾਰੇ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਉਧਰ ਹਰ ਮੌਕੇ 'ਤੇ ਵਧਾਈਆਂ ਦੇਣ ਤੋਂ ਨਾ ਪਿੱਛੇ ਹੱਟਣ ਵਾਲੇ ਅਦਾਕਾਰ ਅਮਿਤਾਭ ਬੱਚਨ ਨੇ ਵੀ ਪ੍ਰਸ਼ੰਸਕਾਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਆਪਣੀ ਇਕ ਬਹੁਤ ਮਜ਼ੇਦਾਰ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਖ਼ਾਸ ਅੰਦਾਜ਼ 'ਚ ਵਿਸ਼ ਕੀਤਾ ਹੈ।

ਅਮਿਤਾਬ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਦੀ ਦਾੜ੍ਹੀ ਤਿਰੰਗੇ ਦੇ ਰੰਗ 'ਚ ਰੰਗੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ ਕਿ 'ਗਣਤੰਤਰ ਦਿਵਸ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ'। ਅਮਿਤਾਭ ਦੇ ਇਸ ਪੋਸਟ 'ਚ ਪ੍ਰਸ਼ੰਸਕਾਂ ਦੀਆਂ ਖ਼ੂਬ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਅਤੇ ਇਸ ਨੂੰ ਹੁਣ ਤੱਕ 302,121 ਲੋਕ ਲਾਈਕ ਕਰ ਚੁੱਕੇ ਹਨ।

ਇਸ ਤੋਂ ਇਲਾਵਾ ਇਕ ਹੋਰ ਤਸਵੀਰਾ ਸਾਂਝੀ ਕਰਕੇ ਮਹਾਨਾਇਕ ਨੇ ਪ੍ਰਸ਼ੰਸਕਾਂ ਨੂੰ ਰਿਪਬਲਿਕ ਡੇਅ ਦੀ ਵਧਾਈ ਦਿੱਤੀ ਹੈ, ਜਿਸ 'ਚ ਉਹ ਅਮਿਤਾਭ ਦੇ ਘਰ ਦੇ ਬਾਹਰ ਤਿਰੰਗਾ ਲਏ ਪ੍ਰਸ਼ੰਸਕਾਂ ਦੀ ਭੀੜ ਨਜ਼ਰ ਆ ਰਹੀ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਦੀ ਅਗਲੀ ਫਿਲਮ 'ਬ੍ਰਹਮਾਸਤਰ' ਹੈ ਜਿਸ 'ਚ ਉਨ੍ਹਾਂ ਦੇ ਨਾਲ ਰਣਬੀਰ ਕਪੂਰ, ਆਲੀਆ ਭੱਟ ਅਤੇ ਮੌਨੀ ਰਾਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬਿਗ ਬੀ ਦੇ ਕੋਲ 'ਰਨਵੇ 34' ਅਤੇ 'ਝੁੰਡ' ਵਰਗੀਆਂ ਫਿਲਮਾਂ ਵੀ ਹਨ।
ਗਣਤੰਤਰ ਦਿਵਸ ਦੇ ਮੌਕੇ ਰਿਲੀਜ਼ ਹੋਇਆ ਟਾਈਗਰ ਸ਼ਰਾਫ ਦਾ ਗਾਣਾ 'ਵੰਦੇ ਮਾਤਰਮ'
NEXT STORY