ਅੰਮ੍ਰਿਤਸਰ : ਪੰਜਾਬੀ ਫਿਲਮ 'ਸ਼ਰੀਕ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਓਸ਼ਿਨ ਬਰਾੜ ਪੰਜਾਬੀ ਫਿਲਮ ਜਗਤ ਵਿਚ ਉੱਚਾ ਮੁਕਾਮ ਹਾਸਿਲ ਕਰਨਾ ਚਾਹੁੰਦੀ ਹੈ। ਚੰਡੀਗੜ੍ਹ ਦੀ ਰਹਿਣ ਵਾਲੀ ਓਸ਼ਿਨ ਦਿਲਜੀਤ ਦੋਸਾਂਝ ਦੀ ਫਿਲਮ 'ਮੁਖਤਿਆਰ ਚੱਡਾ' ਜੋ ਇਸ ਸਾਲ ਦੀ ਕਾਫੀ ਆਸਵੰਦ ਫਿਲਮ ਹੈ, ਵਿਚ ਉਸਦੀ ਹੀਰੋਇਨ ਹੈ।
ਗੱਲਬਾਤ ਕਰਦਿਆਂ ਓਸ਼ਿਨ ਨੇ ਕਿਹਾ ਕਿ ਜਦੋਂ ਉਸਨੂੰ ਇਸ ਫਿਲਮ ਲਈ ਆਫਰ ਮਿਲਿਆ ਤਾਂ ਉਸਨੂੰ ਲੱਗਾ ਕਿ ਉਸਦੀ ਜ਼ਿੰਦਗੀ ਸਦਾ ਲਈ ਬਦਲਣ ਵਾਲੀ ਹੈ। ਉਸਦਾ ਮੰਨਣਾ ਹੈ ਕਿ ਦਿਲਜੀਤ ਦੌਸਾਂਝ ਪੰਜਾਬੀ ਫਿਲਮ ਜਗਤ ਦਾ 'ਸਲਮਾਨ ਖਾਨ' ਹੈ। ਉਸਨੇ ਕਿਹਾ ਕਿ ਪੰਜਾਬੀ ਫਿਲਮਾਂ ਦੀ ਕਵਾਲਿਟੀ ਵਿਚ ਕਾਫੀ ਸੁਧਾਰ ਹੋਇਆ ਹੈ, ਜਿਸ ਕਰਕੇ ਕਈ ਬਾਲੀਵੁੱਡ ਐਕਟਰਾਂ ਨੇ ਪੰਜਾਬੀ ਸਿਨੇਮਾ ਦਾ ਰੁਖ਼ ਕੀਤਾ ਹੈ। ਓਸ਼ਿਨ ਭਾਵੇਂ ਕੁਝ ਨਾਟਕ ਕਰ ਚੁੱਕੀ ਹੈ ਪਰ ਵੱਡੇ ਪਰਦੇ 'ਤੇ ਇਕ ਹੀਰੋਇਨ ਵਜੋਂ ਪੇਸ਼ ਹੋਣ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹੈ। ਪੰਜਾਬੀ ਫਿਲਮਾਂ ਵਿਚ ਆਪਣੀ ਵੱਖਰੀ ਥਾਂ ਬਣਾਉਣ ਦੀ ਚਾਹਵਾਨ ਓਸ਼ਿਨ ਨੂੰ ਆਸ ਹੈ ਕਿ ਉਸਦੀ ਫਿਲਮ ਅਤੇ ਉਸਦੇ ਕੰਮ ਨੂੰ ਦਰਸ਼ਕ ਕਾਫੀ ਪਸੰਦ ਕਰਨਗੇ ਅਤੇ ਉਹ ਪੰਜਾਬੀ ਹੀਰੋਇਨਾਂ ਵਿਚ ਆਪਣੀ ਚੰਗੀ ਪਛਾਣ ਬਣਾ ਸਕੇਗੀ।
ਸ਼ਾਹੀ ਪਰਿਵਾਰ ਦੀ ਇਹ ਰਾਜਕੁਮਾਰੀ ਹੋਈ 'ਮਸਤਾਨੀ' ਦੀ ਫੈਨ, ਫਿਲਮ ਲਈ ਫੇਸਬੁੱਕ ਪੇਜ਼ 'ਤੇ ਲਿਖਿਆ...(ਦੇਖੋ ਤਸਵੀਰਾਂ)
NEXT STORY