ਐਂਟਰਟੇਨਮੈਂਟ ਡੈਸਕ– ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦਾ 17 ਸਤੰਬਰ ਨੂੰ ਮੈਲਬੌਰਨ ਦੇ ਮਾਰਗਰੇਟ ਕੋਰਟ ਏਰੇਨਾ ’ਚ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਇਸ ਦੀਆਂ ਟਿਕਟਾਂ ਦੀ ਬੁਕਿੰਗ ਬੀਤੇ ਦਿਨੀਂ ਖੁੱਲ੍ਹੀ ਹੈ। ਗੁਰਦਾਸ ਮਾਨ ਦੇ ਸ਼ੋਅ ਦਾ ਲੋਕਾਂ ’ਚ ਇੰਨਾ ਕ੍ਰੇਜ਼ ਹੈ ਕਿ ਸਿਰਫ 12 ਘੰਟਿਆਂ ’ਚ ਸ਼ੋਅ ਦੀਆਂ 1100 ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਪਿਓ ਦੀ ਅਰਥੀ ਵੇਖ ਨਿਸ਼ਾ ਬਾਨੋ ਦੀਆਂ ਨਿਕਲੀਆਂ ਚੀਕਾਂ, ਭੁੱਬਾਂ ਮਾਰ ਰੋਂਦੀ ਨੂੰ ਵੇਖ ਹਰ ਅੱਖ ਹੋਈ ਨਮ
ਗੁਰਦਾਸ ਮਾਨ ਦੇ ਇਸ ਟੂਰ ਦਾ ਨਾਂ ‘ਅੱਖੀਆਂ ਉਡੀਕਦੀਆਂ’ ਹੈ। ਵੱਡੀ ਗੱਲ ਇਹ ਹੈ ਕਿ ਗੁਰਦਾਸ ਮਾਨ ਦੇ ਇਸ ਸ਼ੋਅ ਦੀ ਪਹਿਲੀ ਟਿਕਟ 11 ਹਜ਼ਾਰ ਡਾਲਰ ’ਚ ਵਿਕੀ ਸੀ, ਜੋ ਗੁਰਜੀਵਨ ਸਿੱਧੂ ਨੇ ਖਰੀਦੀ। 11 ਹਜ਼ਾਰ ਡਾਲਰ ਦੀ ਭਾਰਤੀ ਕਰੰਸੀ ’ਚ ਕੀਮਤ 6 ਲੱਖ ਰੁਪਏ ਦੇ ਕਰੀਬ ਬਣਦੀ ਹੈ।
ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕੋਈ ਪੰਜਾਬੀ ਕਲਾਕਾਰ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਪ੍ਰਫਾਰਮ ਕਰਨ ਵਾਲਾ ਹੈ।

ਕ੍ਰਿਏਟਿਵ ਇਵੈਂਟਸ ਵਲੋਂ ਆਸਟਰੇਲੀਆ ਵਿਖੇ ਗੁਰਦਾਸ ਮਾਨ ਦਾ ਇਹ ਖ਼ਾਸ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ ਸ਼ੋਅ ਦੀਆਂ ਟਿਕਟਾਂ drytickets.com.au ’ਤੇ ਉਪਲੱਬਧ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜੇਲ ’ਚੋਂ ਮਹਾਠੱਗ ਸੁਕੇਸ਼ ਨੇ ਰੇਲ ਮੰਤਰੀ ਨੂੰ ਲਿਖੀ ਚਿੱਠੀ, ਓਡੀਸ਼ਾ ਹਾਦਸੇ ਦੇ ਪੀੜਤਾਂ ਨੂੰ 10 ਕਰੋੜ ਦੇਣ ਦੀ ਕੀਤੀ ਪੇਸ਼ਕਸ਼
NEXT STORY