ਗੁਰਦਾਸਪੁਰ (ਵਿਨੋਦ)- ਆਪਣੀ ਭੂਆ ਕੋਲ ਗੁਰਦਾਸਪੁਰ ਆ ਕੇ ਪਿਛਲੇ ਤਿੰਨ ਸਾਲਾਂ ਤੋਂ ਰਹਿ ਰਿਹਾ 13 ਸਾਲਾਂ ਦਾ ਬੱਚਾ ਪ੍ਰੀਤ ਭੇਦਭਰੇ ਹਾਲਾਤ ਵਿੱਚ 26 ਅਪ੍ਰੈਲ ਦਾ ਗਾਇਬ ਹੋਇਆ ਹੈ ਪਰ ਉਸ ਦਾ ਅੱਜ ਤੱਕ ਪਤਾ ਨਹੀਂ ਚੱਲਿਆ । ਪ੍ਰੀਤ ਦੀ ਮਾਂ ਦਾ ਦੇਹਾਂਤ ਹੋਣ ਤੋਂ ਬਾਅਦ ਉਸ ਦੇ ਪਿਤਾ ਦੀ ਵੀ ਲੱਤ ਕੱਟੀ ਗਈ ਸੀ ਜਿਸ ਕਾਰਨ ਉਹ ਉਸ ਨੂੰ ਪੜਾਉਣ ਵਿੱਚ ਅਸਮਰਥ ਹੋ ਗਏ ਸਨ ਅਤੇ ਆਪਣੀ ਭੈਣ ਯਾਨੀ ਬੱਚੇ ਦੀ ਭੂਆ ਕੋਲ ਗੁਰਦਾਸਪੁਰ ਭੇਜ ਦਿੱਤਾ ਸੀ ਜਿੱਥੇ ਉਹ ਸਰਕਾਰੀ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹ ਰਿਹਾ ਸੀ ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ Update, 12 ਜ਼ਿਲ੍ਹਿਆਂ ਲਈ Alert ਜਾਰੀ
ਦੱਸਣਯੋਗ ਹੈ ਕਿ ਪ੍ਰੀਤ ਦੀ ਭੂਆ ਅਤੇ ਫੁੱਫੜ ਅਨੁਸਾਰ ਪ੍ਰੀਤ ਕਾਫੀ ਸ਼ਰਾਰਤੀ ਸੀ ਇਸ ਲਈ ਉਸ ਨੂੰ ਅਕਸਰ ਸਕੂਲੋਂ ਡਾਂਟ ਪੈਂਦੀ ਸੀ । ਬੀਤੇ ਦਿਨ ਜਦੋਂ ਸਕੂਲੋਂ ਘਰ ਆਇਆ ਤਾਂ ਉਸ ਕੋਲ ਸਕੂਲ ਦਾ ਬਸਤਾ ਨਹੀਂ ਸੀ, ਜਦੋਂ ਉਸ ਨੂੰ ਬਸਤੇ ਬਾਰੇ ਪੁੱਛਿਆ ਤਾ ਪ੍ਰੀਤ ਨੇ ਕਿਹਾ ਕਿ ਉਹ ਦੇ ਦੋਸਤ ਦੇ ਘਰ ਰਹਿ ਗਿਆ ਹੈ ਅਗਲੇ ਦਿਨ 26 ਅਪ੍ਰੈਲ ਤੋਂ ਉਹ ਸਵੇਰੇ ਘਰੋਂ 7 ਵਜੇ ਨਿਕਲਿਆ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਇਸ ਦੀ ਸ਼ਿਕਾਇਤ ਥਾਣਾ ਸਿਟੀ ਗੁਰਦਾਸਪੁਰ ਪੁਲਸ ਨੂੰ ਕੀਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਦੋਸਤ ਨਾਲ ਹੋਟਲ 'ਚ ਗਈ ਕੁੜੀ ਨਾਲ ਹੋਇਆ ਗੈਂਗਰੇਪ
ਲੜਕੇ ਦੀ ਭੂਆ ਤੇ ਫੁਫੜ ਨੇ ਦੱਸਿਆ ਕਿ ਪ੍ਰੀਤ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਪਿਤਾ ਵੀ ਅਪਾਹਜ ਹੋ ਗਏ ਹਨ ਜਿਸ ਕਾਰਨ ਉਸ ਦੀ ਪੜ੍ਹਾਈ ਲਈ ਬੱਚੇ ਨੂੰ ਤਲਵਾੜੇ ਤੋਂ ਗੁਰਦਾਸਪੁਰ ਭੇਜਿਆ ਸੀ ਤਾਂ ਕਿ ਇਹ ਪੜ੍ਹ ਲਿਖ ਕੇ ਉਹ ਬਜ਼ੁਰਗ ਪਿਓ ਦਾ ਸਹਾਰਾ ਬਣੇਗਾ । ਉਨ੍ਹਾਂ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਪ੍ਰੀਤ ਬਾਰੇ ਪਤਾ ਲੱਗਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਸ ਜਾਂ ਉਨ੍ਹਾਂ ਤੱਕ ਪਹੁੰਚਾਈ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ ਅੰਦਰੋਂ 9 ਫੋਨ, 9 ਸਿੰਮਾਂ ਤੇ ਨਸ਼ੀਲਾ ਪਦਾਰਥ ਹੋਇਆ ਬਰਾਮਦ
NEXT STORY