ਚੰਡੀਗੜ੍ਹ (ਬਿਊਰੋ)– ਕੱਲ ਯਾਨੀ 5 ਨਵੰਬਰ ਨੂੰ ਪੰਜਾਬੀ ਫ਼ਿਲਮ ‘ਪਾਣੀ ’ਚ ਮਧਾਣੀ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਦਾ ਲੰਮੇ ਸਮੇਂ ਤੋਂ ਦਰਸ਼ਕ ਇੰਤਜ਼ਾਰ ਕਰ ਰਹੇ ਸਨ। ਫ਼ਿਲਮ ’ਚ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਵਰਲਡਵਾਈਡ 2.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਕਮਾਈ ਦੇਸ਼ ਤੇ ਵਿਦੇਸ਼ਾਂ ਦੋਵਾਂ ਦੀ ਸਾਂਝੀ ਕਲੈਕਸ਼ਨ ਹੈ।
ਦੱਸ ਦੇਈਏ ਕਿ ਹੁਣ ਪੰਜਾਬ ’ਚ ਸਿਨੇਮੇ 100 ਫੀਸਦੀ ਸਮਰੱਥਾ ਨਾਲ ਖੁੱਲ੍ਹ ਗਏ ਹਨ। ਤਿਉਹਾਰਾਂ ਦੇ ਸੀਜ਼ਨ ਦੇ ਚਲਦਿਆਂ ਤੇ ਸਿਨੇਮਾਘਰ 100 ਫੀਸਦੀ ਖੁੱਲ੍ਹਣ ਦੇ ਨਾਲ ਇਸ ਫ਼ਿਲਮ ਦੇ ਹੋਰ ਵਧੀਆ ਪ੍ਰਦਰਸ਼ਨ ਕਰਨ ਦੀ ਉਮੀਦ ਹੈ।
ਫ਼ਿਲਮ ’ਚ ਗਿੱਪੀ ਤੇ ਨੀਰੂ ਤੋਂ ਇਲਾਵਾ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਇਫਤਿਖਾਰ ਠਾਕੁਰ ਤੇ ਹਨੀ ਮੱਟੂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਇਹ ਖ਼ਬਰ ਵੀ ਪੜ੍ਹੋ : ਫਲੋਰਲ ਲਹਿੰਗੇ ’ਚ ਪ੍ਰਿਅੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਦੀਵਾਲੀ ’ਤੇ ਦਿਸਿਆ ਖ਼ਾਸ ਅੰਦਾਜ਼
ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਫ਼ਿਲਮ 80 ਦੇ ਦਹਾਕੇ ਦੇ ਦੌਰ ’ਤੇ ਆਧਾਰਿਤ ਹੈ। ਫ਼ਿਲਮ ’ਚ ਗਿੱਪੀ ਗਰੇਵਾਲ ਗੁੱਲੀ ਨਾਂ ਦੇ ਉੱਭਰਦੇ ਪੰਜਾਬੀ ਗਾਇਕ ਦੀ ਭੂਮਿਕਾ ਨਿਭਾਅ ਰਹੇ ਹਨ।
ਨੋਟ– ਇਹ ਫ਼ਿਲਮ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
ਰੇਸ਼ਮ ਸਿੰਘ ਅਨਮੋਲ ਨੇ ਸਮਝਾਇਆ ਮੁੱਛ ਚਾੜਨ ਦਾ ਅਸਲ ਮਤਲਬ, ਵੇਖੋ ਵੀਡੀਓ
NEXT STORY